ਰੋਪੜ: ਸਰਕਾਰੀ ਬੱਸ ਵਿੱਚ ਸਫਰ ਕਰਨ ਵਾਲੀ ਇਕ ਲੜਕੀ ਦੇ ਨਾਲ ਟਿਕਟ ਦੇ ਹੋਏ ਵਿਵਾਦ ਨੂੰ ਲੈ ਕੇ ਰੋਪੜ ਦੇ ਪੁਰਾਣੇ ਬੱਸ ਸ਼ਟੈਡ ਤੇ ਲੜਕੀ ਦੇ ਪਰਿਵਾਰ ਤੇ ਬੱਸ ਦੇ ਡਰਾਇਵਰ ਅਤੇ ਕੰਡਕਟਰ ਵਿੱਚ ਲੜਾਈ ਹੋ ਗਈ ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ।
ਜਾਣਕਾਰੀ ਅਨੁਸਾਰ ਰੋਪੜ ਵਾਸੀ ਲੜਕੀ ਪਟਿਆਲਾ ਤੋਂ ਰੋਪੜ ਦੇ ਲਈ ਸਫਰ ਕਰਨ ਦੇ ਲਈ ਚੜ੍ਹੀ ਸੀ ਤੇ ਕੰਡਕਟਰ ਵੱਲੋਂ ਉਸਦੀ ਟਿਕਟ ਕੱਟੀ ਗਈ ਸੀ, ਜਿਸ ਤੋਂ ਬਾਅਦ ਰੋਪੜ ਪੁੱਜਣ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਬੱਸ ਦੇ ਚਾਲਕ ਤੇ ਕੰਡਕਟਰ ਵਿਚਾਰ ਝਗੜਾ ਹੋ ਗਿਆ।
ਝਗੜਾ ਇੰਨਾ ਵੱਧ ਗਿਆ ਕਿ ਗੱਲ ਹੱਥੋਂਪਾਈ ਤਕ ਪਹੁੰਚ ਗਈ ਤੇ ਇਸ ਝਗੜੇ ਵਿੱਚ ਲੜਕੀ ਦੇ ਪਿਤਾ ਦੀ ਪੱਗ ਲੱਥ ਗਈ। ਦੱਸਿਆ ਜਾ ਰਿਹਾ ਹੈ ਕਿ ਮਾਮਲੇ 'ਚ ਆਪਸੀ ਸਮਝੌਤਾ ਹੋ ਗਿਆ।