ਰੂਪਨਗਰ: ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਬਰਸਾਤ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਕਈ ਥਾਈਂ ਲੋਕਾਂ ਦੇ ਘਰ ਢਹਿ ਗਏ ਤੇ ਕੀਤੇ ਲੋਕਾਂ ਦੀ ਮੌਤ ਵੀ ਹੋ ਗਈ ਹੈ। ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਕੀਰਤਪੁਰ ਸਾਹਿਬ ਦੇ ਹੇਠਲੇ ਇਲਾਕਿਆਂ ਦੀ, ਤਾਂ ਬੰਗਾਲਾ ਘਰਾਟ ਬਸਤੀ ਵਿੱਚ ਦਰਿਆ ਦਾ ਪਾਣੀ ਆਉਂਣ ਕਾਰਨ ਲੋਕ ਬੁਰੀ ਤਰ੍ਹਾਂ ਫਸੇ ਹੋਏ ਹਨ ਅਤੇ ਘਰਾਂ ਦੀਆਂ ਛੱਤਾਂ ਉੱਤੇ ਫਸੇ ਹੋਏ ਹਨ। ਸਾਰੇ ਇਲਾਕੇ ਵਿੱਚ ਪਾਣੀ ਭਰਨ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ ਅਤੇ ਘਰ ਅੰਦਰ ਪਿਆ ਸਮਾਨ ਖਰਾਬ ਹੋ ਰਿਹਾ ਹੈ।
ਪਾਣੀ ਵਿੱਚ ਫਸੇ ਲੋਕ: ਲੋਕਾਂ ਦੇ ਘਰਾਂ ਵਿੱਚ ਦਾਣੇ ਤੱਕ ਭਿੱਜ ਰਹੇ ਹਨ ਤੇ ਖਾਣ ਪੀਣ ਤੋਂ ਵੀ ਉਹ ਮੁਹਤਾਜ ਹੋਈ ਪਏ ਹਨ। ਜਿਸ ਕਾਰਨ ਰਾਤ ਨੂੰ ਹੀ ਐੱਨ ਡੀ ਆਰ ਐਫ ਦੀ ਟੀਮ ਪਹੁੰਚ ਗਈ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਰੂਪਨਗਰ ਦੇ ਆਪ-ਪਾਸ ਦੇ ਇਲਾਕੇ ਦੇ ਲੋਕ ਘਰੋਂ ਬੇਘਰ ਹੋ ਗਏ ਹਨ। ਪਸ਼ੂਆਂ ਦਾ ਚਾਰਾ ਵੀ ਖਰਾਬ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਹੋਰ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਪੀੜਤ ਲੋਕਾਂ ਨੇ ਮਦਦ ਦੀ ਅਪੀਲ ਕੀਤੀ ਹੈ।
- World Population Day 2023: ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਜਾਣੋ ਇਸ ਸਾਲ ਕਿਹੜੀ ਥੀਮ 'ਤੇ ਮਨਾਇਆ ਜਾਵੇਗਾ ਇਹ ਦਿਨ
- ਹੜ੍ਹ ਦੇ ਤੇਜ਼ ਵਗਦੇ ਪਾਣੀ 'ਚ ਖੁਦ ਜਾ ਵੜਿਆ ਸੰਸਦ ਮੈਂਬਰ, ਕਿਹਾ-ਅਹੁਦੇ ਬਾਅਦ 'ਚ, ਲੋਕਾਂ ਨੂੰ ਬਚਾਉਣਾ ਦਾ ਫਰਜ਼ ਪਹਿਲਾ, ਤਸਵੀਰ ਹੋ ਰਹੀ ਵਾਇਰਲ
- ਮੀਂਹ ਨਾਲ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੇ ਮਾਨ ਦੀ ਕੈਬਨਿਟ ਦੇ ਮੰਤਰੀ, ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਵੀ ਕੀਤੀ ਖਾਸ ਅਪੀਲ
SGPC ਵੱਲੋਂ ਕੀਤੇ ਜਾ ਰਹੇ ਲੰਗਰ ਦੇ ਪ੍ਰਬੰਧ : ਉਥੇ ਹੀ ਹੜ੍ਹ ਪ੍ਰਭਾਵਿਤ ਕੁਦਰਤੀ ਆਫਤਾ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਨੂੰ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਲੰਗਰ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਐੱਸਜੀਪੀਸੀ ਨੇ ਕਿਹਾ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬਾਨਾਂ ਦੀ ਬੈਠਕ ਬੁਲਾਈ ਗਈ ਸੀ ਤੇ ਇਸ ਦੌਰਾਨ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਤਾਂ ਜੋ ਲੋਕਾਂ ਦੇ ਦੁੱਖ ਵਿੱਚ ਉਹਨਾਂ ਦੀ ਮਦਦ ਕੀਤੀ ਜਾ ਸਕੇ।
ਹੈਲਪਲਾਈਨ ਨੰਬਰ ਕੀਤੇ ਗਏ ਜਾਰੀ : ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਤਾਲਮੇਲ ਕਰ ਕੇ ਕਈ ਜਗ੍ਹਾ ਗੁਰੂ ਕਾ ਲੰਗਰ ਲਗਾਤਾਰ ਭੇਜਿਆ ਜਾ ਰਿਹਾ ਹੈ। ਫਿਰ ਵੀ ਜੇਕਰ ਕਿਸੇ ਨੂੰ ਲੋੜ ਹੈ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੈਨੇਜਰ ਅਮਰਜੀਤ ਸਿੰਘ 94650 52000 ਅਤੇ ਹਰਦੇਵ ਸਿੰਘ 788-8384113 ਨਾਲ ਸੰਪਰਕ ਕਰ ਮਦਦ ਲੈ ਸਕਦੇ ਹਨ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਦੇ ਨੇੜਲੇ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਮੀਤ ਮੈਨੇਜਰ ਸੰਦੀਪ ਸਿੰਘ ਕਲੋਤਾ 82888-88585, ਮੀਤ ਮੈਨੇਜਰ ਅਮਰਜੀਤ ਸਿੰਘ 98726 27191 ਤੇ ਗੁਰੁਦੁਅਰਾ ਸ੍ਰੀ ਬਿਭੋਰ ਸਾਹਿਬ ਨੰਗਲ ਵਿਖੇ ਮੀਤ ਮੈਨੇਜਰ ਗੁਰਨੈਬ ਸਿੰਘ 99143 61796 ਨਾਲ ਸੰਪਰਕ ਕਰ ਮਦਦ ਲੈ ਸਕਦੇ ਹਨ।