ETV Bharat / state

ਕਿਸਾਨਾਂ ਨੇ ਸ਼ੂਗਰ ਮਿੱਲ ਮੋਰਿੰਡਾ ਅੱਗੇ ਦਿੱਤਾ ਧਰਨਾ, ਸਰਕਾਰ ਨੂੰ ਦਿੱਤੀ ਚੇਤਾਵਨੀ - ਸ਼ੂਗਰ ਮਿੱਲ ਮੋਰਿੰਡਾ ਅੱਗੇ ਦਿੱਤਾ ਧਰਨਾ

ਭਾਰਤੀ ਕਿਸਾਨ ਯੂਨੀਅਨ ਖੋਸਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸ਼ੂਗਰ ਮਿੱਲ ਮੋਰਿੰਡਾ ਦੇ ਅੱਗੇ 3 ਘੰਟੇ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਕਿਸਾਨਾ ਨੇ ਸ਼ੂਗਰ ਮਿੱਲ ਵੱਲੋਂ ਪੇਮੈਂਟ ਨਾਂ ਪਾਉਣ ਦੇ ਰੋਸ਼ ਵਿੱਚ ਦਿੱਤਾ। ਇਸ ਦੇ ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 30 ਤਾਰੀਕ ਤੱਕ ਪੂਰੀ ਪੈਮੇਂਟ ਨਾਂ ਆਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।

Farmers protested in front of Sugar Mill Morinda

author img

By

Published : Jan 10, 2023, 10:48 PM IST

Farmers protested in front of Sugar Mill Morinda

ਰੂਪਨਗਰ: ਭਾਰਤੀ ਕਿਸਾਨ ਯੂਨੀਅਨ ਖੋਸਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸ਼ੂਗਰ ਮਿੱਲ ਮੋਰਿੰਡਾ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਖੰਡ ਮਿਲ ਵੱਲੋਂ ਗੰਨੇ ਪੇਮੈਂਟ ਸਮੇਂ ਸਿਰ ਨਾ ਕਰਨ ਦੇ ਰੋਸ ਵਿੱਚ ਅਤੇ ਹੋਰ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਹੈ। ਇਹ ਰੋਸ਼ ਪ੍ਰਦਰਸ਼ਨ 3 ਘੰਟੇ ਜਾਰੀ ਰਿਹਾ। ਕਿਸਾਨਾ ਨੇ ਸ਼ੂਗਰ ਮਿੱਲ ਅਤੇ ਸਰਕਾਰ ਨੂੰ ਪੇਮੈਂਟ ਕਰਨ ਲਈ 20 ਦਿਨ ਤੱਕ ਦਾ ਸਮਾਂ ਦਿੱਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਡਣ ਦੀ ਚੇਤਾਵਨੀ ਦਿੱਤੀ ਗਈ ਹੈ।

ਕਿਸਾਨਾ ਦੀ ਚਿਤਾਵਨੀ: ਕਿਸਾਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਨੇ ਪੈਮੇਟ ਸਮੇਂ ਸਿਰ ਕਰਨ ਦਾ ਵਾਅਦਾ ਕੀਤਾ ਸੀ। ਜਿਸ ਤੋਂ ਸਰਕਾਰ ਮੁਕਰ ਰਹੀ ਹੈ। ਕਿਸਾਨਾਂ ਨੇ ਕਿਹਾ ਇਹ ਸਰਕਾਰ ਵੀ ਬਾਕੀਆਂ ਦੀ ਤਰ੍ਹਾਂ ਕਿਸਾਨਾਂ ਨੂੰ ਲਾਲੀਪਾਪ ਦੇ ਰਹੀ ਹੈ। ਕਿਸਾਨਾ ਨੇ ਕਿਹਾ ਮਿੱਲ ਦੇ ਹੋਰ ਪ੍ਰਬੰਧ ਵੀ ਸਹੀ ਨਹੀਂ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਸਾਨੂੰ ਸਹੀ ਸਮੇਂ ਉਤੇ ਪੇਮੈਂਟ ਦੇਵੇ ਤਾਂ ਜੋ ਉਹ ਘਰ ਦਾ ਖਰਚਾ ਚਲਾ ਸਕਣ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 30 ਤਾਰੀਕ ਤੱਕ ਉਨ੍ਹਾਂ ਦਾ ਹੱਲ ਨਹੀਂ ਹੁੰਦਾ ਤਾਂ ਉਹ ਵੱਡਾ ਸੰਘਰਸ਼ ਕਰਨਗੇ।

ਮਿੱਲ ਦੇ ਮੈਨੇਜਰ ਨੇ ਕਿਹਾ: ਉਧਰ ਦੂਜੇ ਪਾਸੇ ਸ਼ੂਗਰ ਮਿਲ ਦੇ ਜਨਰਲ ਮੈਨੇਜਰ ਨੇ ਕਿਹਾ ਕਿ 2022 ਤੱਕ ਦੀ 21 ਪ੍ਰਤੀਸ਼ਤ ਪੇਮੈਂਟ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ। ਜੋ ਪਰਚੀਆਂ ਦੋ ਰੌਲਾ ਚੱਲ ਰਿਹਾ ਹੈ ਉਹ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸੁਲਝਾ ਦਿੱਤਾ ਜਾਵੇਗਾ ਉਨ੍ਹਾਂ ਦੀ ਵੀ ਪੇਮੈਂਟ ਜਲਦ ਪੈ ਜਾਵੇਗੀ। ਮੈਨੇਜਰ ਦੀ ਕਹਿਣਾ ਹੈ ਕਿ ਕਿਸਾਨਾਂ ਦੀ ਮੰਗ ਦੇ ਅਨੁਸਾਰ ਮਿਲ ਦੇ ਅੰਦਰ ਵਾਲਾ ਕੰਡਾ ਮਕੈਨਿਕ ਨੂੰ ਬੁਲਾ ਕੇ ਠੀਕ ਕਰਵਾ ਦਿੱਤਾ ਜਾਵੇਗਾ। ਕਿਸਾਨਾਂ ਨੇ ਕਿਹਾ ਹੈ ਕਿ ਵਾਧੂ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ ਇਸ ਲਈ ਉਨ੍ਹਾਂ ਦੇ ਕਹਿਣ 'ਤੇ ਹੀ ਮਿੱਲ ਦਾ ਵਿਸਰਾਮ ਘਰ ਦੀ ਮੁਰੰਮਤ ਦਾ ਮਤਾ ਕੱਢ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਸਾਰੇ ਪ੍ਰਬੰਧ ਸਹੀ ਹਨ। ਇਹ ਮਿਲ ਪੰਜਾਬ ਵਿੱਚ ਨੰਬਰ 1 ਉਤੇ ਹੈ।

ਇਹ ਵੀ ਪੜ੍ਹੋ:- ਗਊਮਾਤਾ ਲਈ ਛੱਡ ਦਿੱਤੀ 5 ਲੱਖ ਦੀ ਨੌਕਰੀ, ਪੜ੍ਹੋ ਤਾਂ ਕਿਉਂ ਪੈਦਲ ਘੁੰਮ ਰਿਹਾ ਇਹ ਨੌਜਵਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.