ਰੂਪਨਗਰ: ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਪਏ ਭਾਰੀ ਮੀਂਹ ਨੇ ਕਿਸਾਨਾਂ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਅਜਿਹਾ ਨੂਰਪੁਰ ਬੇਦੀ ਦੇ ਪਿੰਡ ਭਨੂੰਆਂ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇਸ ਸਾਲ ਕਿਸਾਨਾਂ ਦੀ 10 ਏਕੜ ਬੀਜੀ ਝੋਨੇ ਦੀ ਫ਼ਸਲ ਪ੍ਰਭਾਵਿਤ (compensation of Crops Damage) ਹੋਈ ਹੈ।
ਅੱਜ ਕਿਸਾਨਾਂ ਨੇ ਆਪਣੀ ਬਰਬਾਦ ਹੋਈ ਝੋਨੇ ਦੀ ਫ਼ਸਲ ਨੂੰ ਆਪਣੇ ਹੱਥੀਂ ਟਰੈਕਟਰ ਚਲਾ ਕੇ ਖੇਤਾਂ ਵਿੱਚ ਵਾਹ ਦਿੱਤਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਝੋਨੇ ਦੀ ਫਸਲ ਬੀਜੀ ਗਈ ਸੀ ਜਿਸ 'ਤੇ ਪ੍ਰਤੀ ਏਕੜ 30 ਤੋਂ 40 ਹਜ਼ਾਰ ਰੁਪਿਆ ਖ਼ਰਚਾ ਆ ਜਾਂਦਾ ਹੈ।
ਕਿਸਾਨਾ ਨੇ ਰੋਂਦੇ ਹੋਏ ਮੰਗ ਕੀਤੀ ਕਿ ਉਨ੍ਹਾਂ ਦੀ ਫ਼ਸਲ ਦਾ ਬਣਦਾ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਉੱਤੇ 3-4 ਲੱਖ ਰੁਪਏ ਕਰਜ਼ਾ ਚੜ ਗਿਆ ਹੈ, ਫਸਲ ਵੀ ਜ਼ਮੀਨ ਠੇਕੇ ਉੱਤੇ ਲੈ ਕੇ ਬੀਜੀ ਸੀ। ਪਰ, ਹੁਣ ਸਾਰਾ ਨੁਕਸਾਨਿਆਂ ਗਿਆ ਹੈ। ਉਸ ਨੇ ਕਿਹਾ ਕਿ ਉਹ ਅਜਿਹੇ ਵਿੱਚ ਬਹੁਤ ਪ੍ਰੇਸ਼ਾਨ ਹਨ, ਜੇਕਰ ਅਜਿਹੇ ਹਾਲਾਤਾਂ 'ਚ ਸਰਕਾਰ ਵੀ ਸਾਡੀ ਬਾਂਹ ਨਹੀਂ ਫੜਦੀ ਤਾਂ, ਅਸੀਂ ਸਲਫਾਸ ਖਾ ਲਵਾਂਗੇ ਜਾਂ ਫਾਹਾ ਲੈ ਲਵਾਂਗੇ। ਦੁਖੀ ਕਿਸਾਨ ਨੇ ਕਿਹਾ ਕਿ ਜੇਕਰ ਅਸੀਂ ਧਰਨੇ ਲਾਉਂਦੇ ਹਾਂ, ਤਾਂ ਸਾਡੇ ਡਾਂਗਾਂ ਪੈਂਦੀਆਂ ਹਨ, ਕਿਸਾਨ ਜਾਵੇ ਤਾਂ ਕਿੱਥੇ ਜਾਵੇ।
ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਨਾ ਹੋਣ ਕਾਰਨ ਉਨ੍ਹਾਂ ਨੂੰ ਵੱਡੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਸਰਕਾਰ ਤੋਂ ਗੁਹਾਰ ਲਗਾਉਂਦਿਆਂ ਹੋਇਆ ਫ਼ਸਲਾਂ ਦੀ ਜਲਦ ਗੋਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸਰਕਾਰ ਦੇ ਦਾਅਵੇ ਖੋਖਲੇ BRTS ਪ੍ਰਾਜੈਕਟ ਬਣਿਆ ਨਸ਼ੇੜੀਆਂ ਦਾ ਅੱਡਾ