ਰੂਪਨਗਰ: ਮਾਮਲਾ ਪਿਛਲੇ ਦਿਨੀਂ ਰੋਪੜ ਵਿੱਚ ਪੰਜਾਬ ਰੋਡਵੇਜ਼ ਬੱਸ ਕੰਡਕਟਰ ਅਤੇ ਪੁਲਿਸ ਮੁਲਾਜ਼ਮ 'ਚ ਹੋਈ ਗੱਲਬਾਤ ਦਾ ਹੈ ਜਿਸ 'ਚ ਰੋਪੜ ਪੁਲਿਸ ਵੱਲੋਂ ਕੰਡਕਟਰ ਬੇਅੰਤ ਸਿੰਘ 'ਤੇ ਗ਼ਲਤ ਐੱਫਆਰਆਈ (FIR) ਦਰਜ ਕਰ ਦਿੱਤੀ ਗਈ। ਜਦੋਂ ਕਿ ਕੰਡਕਟਰ ਦੇ ਪੱਥ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ।
ਜਿਸ ਕਾਰਨ ਪਨਬਸ ਦੇ ਸਾਰੇ ਮੁਲਾਜ਼ਮਾਂ 'ਚ ਭਾਰੀ ਰੋਸ ਹੈ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਕੰਡਕਟਰ 'ਤੇ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ। ਜਿਸ ਕਰਕੇ ਪੁਲਿਸ ਨੂੰ ਇਹ ਮਾਮਲਾ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਤੇਜ਼ ਵੀ ਹੋ ਸਕਦਾ ਹੈ।
ਇਸ ਸੰਬੰਧ ਵਿਚ ਪਨਬਸ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਦਿਨੀਂ ਰੋਪੜ 'ਚ ਪੁਲਿਸ ਮੁਲਾਜ਼ਮ ਤੇ ਕੰਡਕਟਰ 'ਚ ਗੱਲਬਾਤ ਹੋਈ ਸੀ ਉਸ ਦਾ ਪੁਲਿਸ ਮੁਲਾਜ਼ਮਾਂ ਨੇ ਇਕ ਪੱਖ ਹੀ ਦੇਖਿਆ ਹੈ 'ਤੇ ਦੂਸਰੇ ਪੱਖ ਨੂੰ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ।
ਆਪਣੀ ਵਰਦੀ ਦੇ ਰੋਅਬ 'ਚ ਬੱਸ ਕੰਡਕਟਰ 'ਤੇ ਹੀ ਪਰਚਾ ਦਰਜ ਕੀਤਾ ਗਿਆ ਹੈ ਜਿਸ ਕਰਕੇ ਪੁਲਿਸ ਮੁਲਾਜ਼ਮਾਂ ਵੱਲੋਂ ਬੱਸ ਕੰਡਕਟਰ 'ਤੇ ਪਰਚਾ ਕੀਤਾ ਗਿਆ ਹੈ। ਉਸ ਸਮੇਂ ਬੱਸ ਦੀਆਂ ਸਵਾਰੀਆਂ ਵੀ ਗਵਾਹ ਹਨ ਕਿ ਪੁਲਿਸ ਮੁਲਾਜ਼ਮ ਨਾਲ ਕੋਈ ਵੀ ਬਦਸਲੂਕੀ ਨਹੀਂ ਕੀਤੀ ਗਈ ਸਗੋਂ ਪੁਲਿਸ ਵੱਲੋਂ ਹੀ ਬੱਸ ਕੰਡਕਟਰ ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਉਸ ਨਾਲ ਧੱਕਾ ਮੁੱਕੀ ਕੀਤੀ ਗਈ 'ਤੇ ਫੋਨ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ।
ਪੁਲੀਸ ਵੱਲੋਂ ਐੱਫਆਈਆਰ 'ਚ ਲਿਖਿਆ ਹੈ ਕਿ ਬੱਸ ਕੰਡਕਟਰ ਨੇ ਪੁਲਿਸ ਦੀ ਵਰਦੀ ਪਾੜੀ ਹੈ ਜਦਕਿ ਅਜਿਹਾ ਕੁਝ ਵੀ ਨਹੀਂ ਹੋਇਆ ਜਿਸ ਦਾ ਸਬੂਤ ਇਹ ਹੈ ਕਿ ਉਸ ਸਮੇਂ ਦੀ ਵੀਡੀਓ ਕਵਰੇਜ ਹੈ। ਜੇਕਰ ਉਸ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਮੌਜੂਦਾ ਪੁਲਿਸ ਅਧਿਕਾਰੀ ਕੈਮਰੇ ਅੱਗੇ ਪੱਤਰਕਾਰਾਂ ਨੂੰ ਆਪਣੇ ਬਿਆਨ ਦੇ ਰਿਹਾ ਹੈ ਉਸ ਸਮੇਂ ਦੀ ਵੀਡਿਓ 'ਚ ਪੁਲਿਸ ਅਧਿਕਾਰੀ ਦੀ ਵਰਦੀ ਕਿਤੋਂ ਪਾਸੋਂ ਵੀ ਫਟੀ ਨਹੀਂ ਹੋਈ।
ਪੁਲਿਸ ਅਧਿਕਾਰੀ ਨੇ ਐਫਆਰਆਈ ਦਰਜ ਕਰਨ ਦੀ ਖਾਤਰ ਆਪਣੀ ਵਰਦੀ ਅੱਗੇ ਪਿੱਛੇ ਹੋ ਕੇ ਜਾਂ ਥਾਣੇ 'ਚ ਜਾ ਕੇ ਖੁਦ ਫਾੜ ਦਿੱਤੀ ਹੋਵੇ ਅਤੇ ਪਰਚੇ ਵਿੱਚ ਬੱਸ ਕੰਡਕਟਰ 'ਤੇ ਇਲਜ਼ਾਮ ਲਗਾ ਦਿੱਤਾ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ:- ਮੋਟਰ ਰੇਹੜੀ ਵਾਲਿਆਂ ਦੇ ਹੱਕ 'ਚ ਬੋਲੇ ਭਗਵੰਤ ਮਾਨ, ਸਾਡੀ ਸਰਕਾਰ ਦਾ ਮਕਸਦ ਰੁਜ਼ਗਾਰ ਦੇਣਾ, ਕਿਸੇ ਦਾ ਰੁਜ਼ਗਾਰ ਖੋਹਣਾ ਨਹੀਂ...