ਰੂਪਨਗਰ: ਬੀਤੇ ਦਿਨੀਂ ਭਾਰਤੀ ਹਵਾਈ ਫੌਜ ਦੇ ਵਿੱਚ ਭਰਤੀ ਹੋਈ ਰੂਪਨਗਰ ਦੀ ਬੇਟੀ ਇਵਰਾਜ ਕੌਰ ਆਪਣੇ ਜੱਦੀ ਪਿੰਡ ਹੁਸੈਨਪੁਰ ਪਹੁੰਚੀ, ਜਿੱਥੇ ਪਿੰਡ ਦੇ ਲੋਕਾਂ ਨੇ ਫੁੱਲਾਂ ਦੀ ਬਰਖਾ ਕਰਕੇ ਅਤੇ ਸਿਰੋਪਾਓ ਭੇਂਟ ਕਰਕੇ ਉਸਦਾ ਭਰਵਾ ਸਵਾਗਤ ਕੀਤਾ। ਇਸ ਮੌਕੇ ਪਿੰਡ ਪੁੱਜਣ ਤੋਂ ਪਹਿਲਾਂ ਉਸ ਨੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਉੱਤੇ ਉਨ੍ਹਾਂ ਦੇ ਨਾਲ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਇਵਰਾਜ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਇਵਰਾਜ ਨੇ ਦੱਸੀ ਮਿਹਨਤ ਦੀ ਕਹਾਣੀ: ਗੱਲਬਾਤ ਦੌਰਾਨ ਇਵਰਾਜ ਕੌਰ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਸੀ ਕੀ ਉਹ ਵੀ ਇੱਕ ਦਿਨ ਭਾਰਤੀ ਹਵਾਈ ਸੈਨਾ ਦੇ ਜਹਾਜ ਉਡਾਵੇਗੀ ਅਤੇ ਹੁਣ ਉਸ ਦਾ ਇਹ ਸੁਪਨਾ ਪੂਰਾ ਹੋ ਚੁੱਕਿਆ ਹੈ। ਇਵਰਾਜ ਨੇ ਕਿਹਾ ਕੀ ਉਹ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਕੈਨੇਡਾ-ਅਮਰੀਕਾ ਨਾ ਜਾ ਕੇ ਆਪਣੇ ਦੇਸ਼ ਵਿੱਚ ਹੀ ਰਹਿ ਕੇ ਨੌਕਰੀ ਕਰਨ। ਇਵਰਾਜ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਹੀ ਕਠਿਨ ਪ੍ਰੀਸ਼੍ਰਮ ਕਰਕੇ ਅੱਜ ਇਹ ਮੁਕਾਮ ਪ੍ਰਾਪਤ ਹੋਇਆ ਹੈ। ਕਈ ਵਾਰ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਉਹ ਆਪਣਾ ਸਪਨਾ ਨਹੀਂ ਪੂਰਾ ਕਰ ਪਾਉਂਦੇ ਅਤੇ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਭਵਿੱਖ ਲਈ ਕੋਈ ਚੰਗੀ ਪਾਲਿਸੀ ਬਣੇ ਤਾਂ ਕਿ ਹੋਰ ਬੱਚੇ ਵੀ ਆਪਣੇ ਸਪਨੇ ਪੂਰੇ ਕਰ ਪਾਉਣ।
- ਪੰਜਾਬ 'ਚ ਪੈਨਸ਼ਨਰਾਂ ਦੀ ਜੇਬ ਚੋਂ ਹਰ ਮਹੀਨੇ ਕੱਟੇ ਜਾਣਗੇ 200 ਰੁਪਏ, ਵਿਰੋਧੀ ਧਿਰਾਂ ਦਾ ਸਰਕਾਰ 'ਤੇ ਨਿਸ਼ਾਨਾ
- ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਭ੍ਰਿਸ਼ਟਾਚਾਰੀਆਂ ਨੂੰ ਚਿਤਾਵਨੀ, ਕਿਹਾ-ਭ੍ਰਿਸ਼ਟ ਅਧਿਕਾਰੀਆਂ ਦੀ ਹੋਵੇਗੀ ਵਿਜੀਲੈਂਸ ਜਾਂਚ
- Punjab Weather Update: ਪੰਜਾਬ ਵਿੱਚ ਪੂਰਾ ਹਫ਼ਤਾ ਮੌਸਮ ਰਹੇਗਾ ਖਰਾਬ, ਯੈਲੋ ਅਲਰਟ ਜਾਰੀ
ਇਸ ਮੌਕੇ ਉੱਤੇ ਗੱਲਬਾਤ ਦੌਰਾਨ ਇਵਰਾਜ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੀ ਬੇਟੀ ਦਾ ਇਹ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਹਵਾਈ ਸੈਨਾ ਦੇ ਵਿੱਚ ਭਰਤੀ ਹੋਵੇਗੀ ਅਤੇ ਅੱਜ ਉਸ ਦਾ ਇਹ ਸੁਪਨਾ ਪੂਰਾ ਹੋਇਆ ਹੈ। ਉਹਨਾਂ ਇਸ ਮੌਕੇ ਸਾਰੇ ਇਲਾਕਾ ਨਿਵਾਸੀਆਂ ਅਤੇ ਸਾਰੇ ਧਾਰਮਿਕ ਅਤੇ ਰਾਜਨੀਤਿਕ,ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਤੇ ਉਹਨਾਂ ਦੇ ਮਾਤਾ-ਪਿਤਾ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ। ਇਵਰਾਜ ਦੇ ਪਿਤਾ ਨੇ ਬਾਕੀਆਂ ਕੁੜੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਵੀ ਮੁੰਡਿਆਂ ਦੇ ਬਾਰਬਰ ਲੋਕਾਂ ਵਿੱਚ ਖੜਨ ਦਾ ਮੌਕਾ ਦੇਣ। ਉਨ੍ਹਾਂ ਕਿਹਾ ਕਿ ਜੇਕਰ ਧੀਆਂ ਨੂੰ ਵੀ ਪੜ੍ਹਨ-ਲਿਖਣ ਦਾ ਮੌਕਾ ਮਿਲੇਗਾ ਤਾਂ ਉਹ ਖੁੱਦ ਨੂੰ ਸਾਬਿਤ ਕਰਕੇ ਦਿਖਾਉਣਗੀਆਂ ਅਤੇ ਮਾਪਿਆਂ ਦਾ ਨਾ ਦੇਸ਼-ਦੁਨੀਆਂ ਵਿੱਚ ਰੌਸ਼ਨ ਕਰਨਗੀਆਂ।