ਰੂਪਨਗਰ: ਦੇਸ਼ ਭਰ ਵਿੱਚ ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਲੋਕਡਾਊਨ ਲੱਗਿਆ ਹੋਇਆ ਹੈ, ਉੱਥੇ ਹੀ ਹੁਣ ਪੰਜਾਬ ਵਿੱਚ ਕਰਫ਼ਿਊ ਖ਼ਤਮ ਕਰ ਦਿੱਤਾ ਗਿਆ ਹੈ ਪਰ ਹੁਣ 31 ਮਈ ਤੱਕ ਲੋਕਡਾਊਨ ਜਾਰੀ ਰਹੇਗਾ। ਪਿਛਲੇ ਦਿਨਾਂ ਦੇ ਵਿੱਚ ਦੁਕਾਨਦਾਰਾਂ, ਵਪਾਰੀਆਂ ਤੇ ਉਨ੍ਹਾਂ ਦੇ ਨਾਲ ਕਰਦੇ ਵਰਕਰਾਂ ਦਾ ਹਾਲ ਕਿਵੇਂ ਰਿਹਾ ਹੈ। ਇਸ ਸਬੰਧੀ ਈਟੀਵੀ ਭਾਰਤ ਨਾਲ ਰੋਪੜ ਦੇ ਵਪਾਰ ਮੰਡਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਖ਼ਾਸ ਗੱਲਬਾਤ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਪਿਛਲੇ ਪੰਜਾਂ ਦਿਨਾਂ ਵਿੱਚ ਵਪਾਰੀ ਵਰਗ ਬਹੁਤ ਤੰਗ ਰਿਹਾ ਹੈ, ਜਿੱਥੇ ਗਰੀਬ ਵਰਗ ਨੂੰ ਲੰਗਰ ਤੇ ਰਾਸ਼ਨ ਕੁੱਝ ਐਨਜੀਓ ਅਤੇ ਸਰਕਾਰਾ ਵੱਲੋਂ ਮੁਹੱਈਆ ਕਰਵਾਇਆ ਗਿਆ ਪਰ ਸਧਾਰਨ ਵਰਗ ਨਾਲ ਜੁੜੇ ਦੁਕਾਨਦਾਰ ਬਹੁਤ ਜ਼ਿਆਦਾ ਤੰਗ ਅਤੇ ਪ੍ਰੇਸ਼ਾਨ ਰਹੇ ਹਨ।
ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਕਰਫਿਊ ਜਾਰੀ ਸੀ ਪਹਿਲੇ 15 ਦਿਨ ਤਾਂ ਕਿਸੇ ਨੂੰ ਵੀ ਕੋਈ ਦੁਕਾਨ ਖੋਲ੍ਹਣ ਦੀ ਇਜਾਜ਼ਤ ਨਹੀਂ ਮਿਲੀ। ਇਸ ਦੌਰਾਨ ਦੁੱਧ ਦੀ ਸਪਲਾਈ ਸਬਜ਼ੀਆਂ ਦਵਾਈਆਂ ਤੇ ਜ਼ਰੂਰੀ ਚੀਜਾਂ ਦੁਕਾਨਦਾਰਾਂ ਵੱਲੋਂ ਮਹਾਂਮਾਰੀ ਦੇ ਸਮੇਂ ਦੌਰਾਨ ਜਨਤਾ ਤੱਕ ਪਹੁੰਚਾਈਆਂ ਗਈਆਂ ਸੀ। ਪਰ ਸਮੇਂ ਦੀਆਂ ਸਰਕਾਰ ਨੇ ਇਨ੍ਹਾਂ ਦੁਕਾਨਦਾਰਾਂ ਦਾ ਕੋਈ ਵੀ ਬੀਮਾ ਤੱਕ ਨਹੀਂ ਕੀਤਾ ਤੇ ਨਾ ਹੀ ਕੋਈ ਇਨ੍ਹਾਂ ਦੀ ਆਰਥਿਕ ਮਦਦ ਕੀਤੀ ਗਈ। ਹੁਣ ਬਿਜਲੀ ਦੇ ਬਿੱਲ ਤੇ ਬੈਂਕਾਂ ਦੀਆਂ ਕਿਸ਼ਤਾਂ ਦੀਆਂ ਈਐਮਆਈ ਵੀ ਸਿਰ 'ਤੇ ਖੜ੍ਹੀਆਂ ਹਨ।
ਇਸ ਕਾਰਨ ਵਪਾਰੀ ਵਰਗ ਦੁਕਾਨਦਾਰ ਵੱਡੀ ਚਿੰਤਾ ਦੇ ਵਿੱਚ ਗੁਜ਼ਰ ਰਿਹਾ ਹੈ। ਵਪਾਰ ਮੰਡਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਪਾਰੀਆਂ, ਦੁਕਾਨਦਾਰਾਂ ਵਾਸਤੇ ਸਰਕਾਰ ਕੋਈ ਠੋਸ ਕਦਮ ਚੁੱਕੇ ਕਿਉਂਕਿ ਹਰ ਵਪਾਰੀ ਦੁਕਾਨਦਾਰ ਸਮੇਂ ਸਿਰ ਸਰਕਾਰ ਨੂੰ ਟੈਕਸ ਭਰਦੇ ਹਨ। ਹੁਣ ਪਿਛਲੇ 56 ਦਿਨਾਂ ਤੋਂ ਚੱਲ ਰਹੇ ਕਰਫ਼ਿਊ ਦੇ ਕਾਰਨ ਇਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਇਨ੍ਹਾਂ ਦੀ ਮੰਗ ਹੈ ਕਿ ਸਰਕਾਰ ਵਪਾਰੀਆਂ ਤੇ ਦੁਕਾਨਦਾਰਾਂ ਵੱਲ ਧਿਆਨ ਦੇਵੇ ਤੇ ਸਰਕਾਰ ਇਨ੍ਹਾਂ ਦੀ ਬਿਹਤਰੀ ਵਾਸਤੇ ਕੋਈ ਠੋਸ ਕਦਮ ਚੁੱਕੇ।