ਰੋਪੜ: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ ਕਿ ਰੋਪੜ ਚ 184 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਇਲੈਕਸ਼ਨ ਕਮਿਸ਼ਨ ਦੀ ਸਿੱਧੀ ਨਜ਼ਰ ਰਹੇਗੀ।
ਉਨ੍ਹਾਂ ਦੱਸਿਆ ਕੀ ਲਗਭਗ ਸਾਰੇ ਹੀ ਪੋਲਿੰਗ ਸਟੇਸ਼ਨਾਂ 'ਤੇ ਡਾਇਰੈਕਟ ਵੈੱਬ ਕਾਸਟਿੰਗ ਅਤੇ ਮਾਈਕਰੋ ਓਵਜ਼ਰਵਰ ਦੀ ਸਿੱਧੀ ਨਜ਼ਰ ਰਹੇਗੀ। ਸਾਰੇ ਹੀ ਪੋਲਿੰਗ ਸਟੇਸ਼ਨਾਂ 'ਤੇ ਪੀਣ ਵਾਲੇ ਪਾਣੀ ਅਤੇ ਧੁੱਪ ਤੋਂ ਬਚਣ ਲਈ ਟੈਂਟ ਲਗਾਏ ਜਾਣਗੇ। ਅੰਗਹੀਣਾਂ ਲਈ ਵ੍ਹੀਲ ਚੇਅਰ ਅਤੇ ਬਜ਼ੁਰਗਾਂ ਲਈ ਵੱਖਰੀ ਲਾਈਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਰੋਪੜ ਵਿਚ ਔਰਤਾਂ ਲਈ 7 ਪਿੰਕ ਬੂਥ ਵੀ ਬਣਾਏ ਜਾਣਗੇ। ਚੋਣਾਂ ਵਾਲੇ ਦਿਨ ਜੇ ਕਿਸੇ ਵੋਟਰ ਦੀ ਕੋਈ ਸ਼ਿਕਾਇਤ ਜਾਂ ਪਰੇਸ਼ਾਨੀ ਹੈ ਤਾਂ ਉਹ ਟੋਲ ਫ੍ਰੀ ਨੰਬਰ 195 'ਤੇ ਸੰਪਰਕ ਕਰ ਸਕਦਾ ਹੈ।