ਰੋਪੜ: ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਵਧਾਵਾਂ ਦੇਣ ਲਈ ਅੰਡਰ-18 ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਇਹ ਮੁਕਾਬਲੇ ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ ਅੰਡਰ-18 ਦੇ ਲੜਕੇ-ਲੜਕੀਆਂ ਦੋਵਾਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵੱਖ-ਵੱਖ ਖੇਡਾਂ ਖੇਡਿਆਂ ਜਾ ਰਹਿਆਂ ਹਨ।
ਖੇਡਾਂ ਦੀ ਸੂਚੀ ਹੇਠ ਲਿੱਖੇ ਅਨੁਸਾਰ ਹਨ:
- ਐਥਲੈਟਿਕਸ
- ਬਾਸਕਟਬਾਲ
- ਬੈਡਮਿੰਟਨ
- ਟੇਬਲ-ਟੈਨਿਸ
- ਕਬੱਡੀ
- ਜੂਡੋ
- ਵਾਲੀਬਾਲ
- ਫੁੱਟਬਾਲ
- ਵੇਟ-ਲਿਫਟਿੰਗ
- ਹਾਕੀ
- ਤੈਰਾਕੀ
- ਹੈਂਡਬਾਲ
- ਆਦਿ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਏ ਜਾਣਗੇ।
ਇਸ ਮੌਕੇ ਜਿਲ੍ਹਾ ਖੇਡ ਅਫ਼ਸਰ ਨੇ ਵੱਖ-ਵੱਖ ਖੇਡ ਥਾਵਾਂ 'ਤੇ ਜਾ ਕੇ ਟੀਮਾਂ ਨਾਲ ਗੱਲਬਾਤ ਕੀਤੀ ਅਤੇ ਖਿਡਾਰੀਆਂ ਨੂੰ ਖੇਡਾਂ ਵੱਲ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਦੂਸਰੇ ਦਿਨ ਦੇ ਨਤੀਜਿਆਂ ਦੇ ਰੁਝਾਨ ਇਸ ਪ੍ਰਕਾਰ ਹਨ।
ਹੈਂਡਬਾਲ
- ਹੈਂਡਬਾਲ (ਲੜਕੇ) ਦੇ ਖੇਡ ਮੁਕਾਬਲਿਆਂ ਵਿੱਚ ਦਸ਼ਮੇਸ਼ ਹੈਂਡਬਾਲ ਕਲੱਬ ਨੇ ਖਾਲਸਾ ਸੀ.ਸੈ.ਸਕੂਲ ਦੀ ਟੀਮ ਨੂੰ 09-06 ਦੇ ਫਰਕ ਨਾਲ ਹਰਾਇਆ। ਜਦਕਿ ਸੈਂਫਲਪੁਰ ਨੇ ਕਿਡਸ ਪੈਰਾਡਾਈਰਜ ਸਕੂਲ ਰੰਗੀਲਪੁਰ ਨੂੰ 12-06 ਦੇ ਫਰਕ ਨਾਲ ਹਰਾਇਆ।
ਬੈਡਮਿੰਟਨ
- ਬੈਡਮਿੰਟਨ (ਲੜਕੇ) ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਨਵਨੀਤ ਖਾਤੀ ਨੇ ਸਨੋਜ ਨੂੰ ਹਰਾਇਆ ਤੇ ਹਸਨੈਨ ਨੇ ਕਵਬ ਸ਼ਰਮਾਂ ਨੂੰ ਹਰਾਇਆ।
- ਬੈਡਮਿੰਟਨ (ਲੜਕੀਆਂ) ਦੇ ਸੈਮੀਫਾਈਨਲ ਮੁਕਾਬਲਿਆ ਵਿੱਚ ਸ਼ਿਵਾਨੀ ਨੇ ਸੋਮਿਆ ਨੂੰ ਹਰਾਇਆ ਅਤੇ ਮਨਵੀਰ ਨੇ ਗੁਡਿਆ ਨੂੰ ਹਰਾਇਆ।
ਬਾਸਕਟਬਾਲ
- ਬਾਸਕਟਬਾਲ (ਲੜਕੇ) ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਜੀਨੀਐਸ. ਇੰਟਰਨੈਸ਼ਨਲ ਸਕੂਲ ਨੇ ਐਸ.ਕੇ.ਐਸ ਅਕੈਡਮੀ ਨੂੰ 34-20 ਦੇ ਫਰਕ ਨਾਲ ਹਰਾਇਆ ਅਤੇ ਸਿਵਾਲਿਕ ਪਬਲਿਕ ਸਕੂਲ ਰੂਪਨਗਰ ਨੇ ਹੋਲੀ ਫੈਮਿਲੀ ਕਾਨਵੈਂਟ ਸਕੂਲ ਰੂਪਨਗਰ ਨੂੰ 36-22 ਦੇ ਫਰਕ ਨਾਲ ਹਰਾਇਆ।
ਵੇਟਲਿਫਟਿੰਗ
- ਵੇਟਲਿਫਟਿੰਗ (ਲੜਕੀਆਂ) ਦੇ ਖੇਡ ਮੁਕਾਬਲਿਆ ਵਿੱਚ 40 ਕਿਲੋਂ ਭਾਰ ਵਰਗ ਵਿੱਚ ਮਨੀਸ਼ਾ ਨੂਰਪੁਰ ਬੇਦੀ ਨੇ ਪਹਿਲਾ ਸਥਾਨ, ਹਰਸਤਾ ਭਾਓਵਾਲ ਨੇ ਦੂਜਾ ਸਥਾਨ ਅਤੇ ਸੰਜਨਾ ਚਨੋਲੀ ਬਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
- 45 ਕਿਲੋਂ ਭਾਰ ਵਰਗ ਵਿੱਚ ਸੁਖਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਸਾਨਿਆ ਚਨੋਲੀ ਬਸੀ ਨੇ ਦੂਜਾ ਸਥਾਨ ਅਤੇ ਰਮਨਪ੍ਰੀਤ ਕੌਰ ਚਨੋਲੀ ਬਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਜੂਡੋ
- ਜੂਡੋ ਲੜਕੇ ਦੇ ਖੇਡ ਮੁਕਾਬਲਿਆਂ ਵਿੱਚ -40 ਕਿਲੋਂ ਗ੍ਰਾਮ ਭਾਰ ਵਰਗ ਵਿੱਚ ਸੁਰਜੀਤ ਕੁਮਾਰ ਨੇ ਪਹਿਲਾ ਸਥਾਨ, ਪਰਮਿੰਦਰ ਨੇ ਦੂਜਾ ਸਥਾਨ, ਮੱਖਣ ਸਿੰਘ ਅਤੇ ਸ਼ਿਵ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ -60 ਕਿਲੋਂ ਗ੍ਰਾਮ ਭਾਰ ਵਰਗ ਵਿੱਚ ਗਗਨਜੋਤ ਸਿੰਘ ਨੇ ਪਹਿਲਾ ਸਥਾਨ, ਉਕਾਰ ਸਿੰਘ ਨੇ ਦੂਜਾ ਜਦਕਿ ਦਮਨਪ੍ਰੀਤ ਸਿੰਘ, ਮੁਕੇਸ਼ ਕੁਮਾਰ ਅਤੇ ਜਗਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
- ਜੂਡੋ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ 36 ਕਿਲੋਂ ਗ੍ਰਾਮ ਭਾਰ ਵਰਗ ਵਿੱਚ ਈਤਿਸ਼ਾ ਸੋਨੀ ਨੇ ਪਹਿਲਾ ਸਥਾਨ,ਕਿਰਨਦੀਪ ਕੌਰ ਨੇ ਦੂਜਾ ਸਥਾਨ , ਤਮੰਨਾ ਰਾਣੀ ਅਤੇ ਸਨੇਹ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ -40 ਕਿਲੋ ਭਾਰ ਵਰਗ ਵਿੱਚ ਹੀਨਾ ਨੇ ਪਹਿਲਾ ਸਥਾਨ, ਸਰਬਜੀਤ ਕੌਰ ਨੇ ਦੂਜਾ ਸਥਾਨ, ਸੁਨੈਨਾ ਅਤੇ ਈਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹਾਕੀ
- ਹਾਕੀ (ਲੜਕੇ) ਅੰਡਰ-14 ਦੇ ਖੇਡ ਮੁਕਾਬਲਿਆਂ ਵਿੱਚ ਮਾਜਰੀ ਅਕੈਡਮੀ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ 04-03 ਦੇ ਫਰਕ ਨਾਲ ਹਰਾਇਆ। ਕੋਚਿੰਗ ਸੈਂਟਰ ਰੂਪਨਗਰ ਨੇ ਖੈਰਾਬਾਦ ਨੂੰ 05-03 ਦੇ ਮੁਕਾਬਲਿਆਂ ਨਾਲ ਹਰਾਇਆ। ਹਾਕੀ (ਲੜਕੇ) ਅੰਡਰ-18 ਦੇ ਖੇਡ ਮੁਕਾਬਲਿਆਂ ਵਿੱਚ ਮਾਜਰੀ ਅਕੈਡਮੀ ਨੇ ਨੰਗਲ ਨੂੰ 6-4 ਦੇ ਫਰਕ ਨਾਲ ਹਰਾਇਆ।