ਰੂਪਨਗਰ: ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਐਸ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰੋਜੈਕਟ ਮਮਤਾ ਦੀ ਉਡਾਰੀ ਦੇ ਤਹਿਤ ਪਿੰਡ ਕੰਨਚੇਰਾ ਤੇ ਪਿੰਡ ਰਾਮਨਗਰ ਦੀਆਂ ਮਹਿਲਾਵਾਂ ਨੂੰ ਸਮਾਜਿਕ ਸੁੱਰਖਿਆ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸਮਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਜ਼ਰੂਰਤਮੰਦ ਔਰਤਾਂ ਨੁੰ ਨਾਨ ਵੋਵੈਨ ਬੈਗਾਂ ਦੀ ਕਟਾਈ, ਛਪਾਈ ਅਤੇ ਸਿਲਾਈ ਦੀ ਸਿਖਲਾਈ ਲਈ ਮਹਿਲਾ ਵੈਲਫੇਅਰ ਸੰਸਥਾ ਦੁਆਰਾ ਪਿਛਲੇ ਦਿਨੀਂ ਸਿਖਲਾਈ ਦਿੱਤੀ ਗਈ ਹੈ ਅਤੇ 01 ਅਕਤੂਬਰ ਨੁੰ ਹਰਪ੍ਰੀਤ ਕੌਰ ਸੈਸ਼ਨ ਜੱਜ-ਸਹਿਤ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ।
ਇਸ ਵਿਚ ਹਰਸਿਮਰਤ ਜੀਤ ਸਿੰਘ ਸਕੱਤਰ ਸਹਿਤ-ਸੀ.ਜੀ.ਐਮ. ਨੇ ਪੁੱਜ ਕੇ ਇਹਨਾਂ ਔਰਤਾ ਨੂੰ ਦੱਸਿਆ ਕਿ ਇਸ ਸਿਖਲਾਈ ਨੂੰ ਆਪਣਾ ਕਿੱਤਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਦੋਰਾਨ 25-25 ਮਹਿਲਾਵਾ ਨੂੰ ਸਨਮਾਨਿਤ ਕੀਤਾ। ਇਸ ਸੰਸਥਾ ਨੂੰ ਆਰਥਿਕ ਸਹਾਇਤਾ 15 ਹਜਾਰ ਰੁਪਏ ਚੈਕ ਸੈਸ਼ਨ ਜਜ ਸਹਿਤ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾ ਨੇ ਦਿੱਤਾ।