ETV Bharat / state

ਬਾਲ ਸੁਰੱਖਿਆ ਮਹਿਕਮੇ ਨੇ ਭੀਖ ਮੰਗਣ ਵਾਲਿਆਂ ਦਾ ਕੀਤਾ ਰੈਸਕਿਊ

ਸ਼ਹਿਰ ਵਿੱਚ ਰੋਜ਼ਾਨਾ ਬੇਲਾ ਚੌਂਕ, ਹਸਪਤਾਲ ਰੋਡ, ਮੇਨ ਬਾਜ਼ਾਰ, ਬੱਸ ਸਟੈਂਡ, ਕਾਲਜ ਰੋਡ, ਵੇਰਕਾ ਬੂਥ ਹਰ ਜਗ੍ਹਾਂ-ਜਗ੍ਹਾ 'ਤੇ ਛੋਟੇ-ਛੋਟੇ ਬੱਚੇ ਭੀੱਖ ਮੰਗਦੇ ਹਨ। ਉਨ੍ਹਾਂ ਦਾ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਮਹਿਕਮੇ ਨੇ ਪੁਲਿਸ ਨਾਲ ਮਿਲ ਕੇ ਰੈਸਕਿਊ ਕੀਤਾ।

ਜ਼ਿਲ੍ਹਾ ਬਾਲ ਸੁਰੱਖਿਆ ਨੇ ਭੀਖ ਮੰਗਣ ਵਾਲਿਆਂ ਦਾ ਰੈਸਕਿਊ ਕਰ ਕੀਤੀ ਕਾਉਂਸਲਿੰਗ

author img

By

Published : Jun 29, 2020, 2:12 PM IST

ਰੂਪਨਗਰ: ਸ਼ਹਿਰ ਦੇ ਬੇਲਾ ਚੌਂਕ, ਹਸਪਤਾਲ ਰੋਡ, ਮੇਨ ਬਾਜ਼ਾਰ, ਬੱਸ ਸਟੈਂਡ, ਕਾਲਜ ਰੋਡ, ਵੇਰਕਾ ਬੂਥ ਵਰਗੇ ਥਾਂਵਾਂ 'ਤੇ ਛੋਟੇ-ਛੋਟੇ ਬੱਚੇ ਭੀੱਖ ਮੰਗਦੇ ਨਜ਼ਰ ਆਉਂਦੇ ਹਨ। ਇਸ ਮਾਮਲੇ ਨੂੰ ਈਟੀਵੀ ਭਾਰਤ ਨੇ ਜ਼ਿਲ੍ਹਾ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਂਦਾ ਸੀ। ਇਸ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਮਹਿਕਮੇ ਨੇ ਪੁਲਿਸ ਨਾਲ ਮਿਲ ਕੇ ਥਾਂ ਥਾਂ 'ਤੇ ਰੇਡਾਂ ਕੀਤੀਆਂ ਤੇ ਭੀਖ ਮੰਗਦੇ ਛੋਟੇ-ਛੋਟੇ ਬੱਚਿਆਂ ਦਾ ਰੈਸਕਿਊ ਕੀਤਾ।

ਜ਼ਿਲ੍ਹਾ ਬਾਲ ਸੁਰੱਖਿਆ ਨੇ ਭੀਖ ਮੰਗਣ ਵਾਲਿਆਂ ਦਾ ਰੈਸਕਿਊ ਕਰ ਕੀਤੀ ਕਾਉਂਸਲਿੰਗ

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜਿੰਦਰ ਕੌਰ ਨੇ ਦੱਸਿਆ ਕਿ ਅੱਜ ਪੂਰੇ ਰੂਪਨਗਰ ਜ਼ਿਲ੍ਹੇ 'ਚ ਜ਼ਿਲ੍ਹਾ ਬਾਲ ਸੁਰੱਖਿਆ ਦੀ ਟੀਮ ਨੇ ਪੁਲਿਸ ਨਾਲ ਮਿਲ ਕੇ ਭੀਖ ਮੰਗਣ ਵਾਲੇ ਬੱਚਿਆ 'ਤੇ ਰੇਡ ਕਰਕੇ ਉਨ੍ਹਾਂ ਦਾ ਰੈਸਕਿਊ ਕੀਤਾ ਤੇ ਉਨ੍ਹਾਂ ਦੀ ਕੌਸਲਿੰਗ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਨ੍ਹਾਂ ਬੱਚਿਆਂ ਨੂੰ ਭੀਖ ਨਾ ਮੰਗਣ ਲਈ ਕਿਹਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਬਚਿਆਂ ਨੂੰ ਰੈੱਡ ਕਰਾਸ ਦਾ ਦਫ਼ਤਰ ਵੀ ਦਿਖਾ ਦਿੱਤਾ ਹੈ। ਜੇਕਰ ਇਨ੍ਹਾਂ ਨੂੰ ਰਾਸ਼ਨ ਚਾਹੀਦਾ ਹੈ ਤਾਂ ਉਹ ਰੈਡ ਕਰਾਸ ਦਫ਼ਤਰ ਆ ਕੇ ਰਾਸ਼ਨ ਲੈ ਕੇ ਜਾ ਸਕਦੇ ਹਨ ਪਰ ਭੀਖ ਨਹੀਂ ਮੰਗਣਗੇ।

ਉਨ੍ਹਾਂ ਨੇ ਕਿਹਾ ਜੇਕਰ ਇਹ ਫਿਰ ਵੀ ਭੀਖ ਮੰਗਦੇ ਨਜ਼ਰ ਆਉਂਦੇ ਹਨ ਤਾਂ ਨਾਬਾਲਗ ਨਿਆਂ ਐਕਟ ਦੇ ਅਧੀਨ ਉਨ੍ਹਾਂ ਦੇ ਮਾਪਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਇਸ ਨਾਬਾਲਗ ਨਿਆਂ ਐਕਟ ਦੇ ਸੈਸ਼ਨ 76 'ਚ ਉਨ੍ਹਾਂ ਦੇ ਮਾਪਿਆਂ ਨੂੰ 5 ਸਾਲ ਦੀ ਸਜਾ ਤੇ 1 ਲੱਖ ਦਾ ਜ਼ੁਰਮਾਨਾ ਲੱਗ ਸਕਦਾ ਹੈ।

ਦੁਕਾਨਦਾਰ ਨੇ ਦੱਸਿਆ ਕਿ ਇਸ ਮਹਾਂਮਾਰੀ 'ਚ ਇਹ ਭੀਖ ਮੰਗਣ ਵਾਲੇ ਬੱਚੇ ਗ੍ਰਾਹਕਾਂ ਨੂੰ ਵਾਰ-ਵਾਰ ਛੂ ਕੇ ਭੀਖ ਮੰਗਦੇ ਹਨ ਜਿਸ ਨਾਲ ਕੋਰੋਨਾ ਦੇ ਜ਼ਿਆਦਾ ਫੈਲਣ ਦਾ ਡਰ ਲੱਗਾ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਦੀ ਟੀਮ ਜੋ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ।

ਇਹ ਵੀ ਪੜ੍ਹੋ:ਪਟਿਆਲਾ 'ਚ 30 ਹੋਰ ਨਵੇਂ ਕੋਰੋਨਾ ਮਰੀਜ਼ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਹੋਈ 155

ETV Bharat Logo

Copyright © 2024 Ushodaya Enterprises Pvt. Ltd., All Rights Reserved.