ਰੂਪਨਗਰ: ਸੂਬੇ ’ਚ ਕਣਕ ਦੀ ਫਸਲ ਦੀ ਆਮਦ ਮੰਡੀਆਂ ’ਚ 10 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਤੇ ਸਰਕਾਰ ਵੱਲੋਂ ਤਾਂ ਖਰੀਦ ਦੇ ਪੁਖਤਾਂ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਕਿਸਾਨਾਂ ਨੂੰ ਮੰਡੀਆਂ ’ਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਸਿੱਧੀ ਅਦਾਇਗੀ ਕਰਨ ਦਾ ਫੈਸਲਾ ਲਿਆ ਹੈ ਉਹ ਬਹੁਤ ਹੀ ਗਲਤ ਹੈ ਕਿਉਂਕਿ ਉਹਨਾਂ ਦੀ ਫਸਲ ਦੀ ਅਦਾਇਗੀ ਬਹੁਤ ਲੇਟ ਹੋ ਰਹੀ ਹੈ ਤੇ ਦਿੱਕਤ ਵੀ ਆ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਪਹਿਲਾਂ ਉਹਨਾਂ ਨੂੰ ਲੋੜ ਹੁੰਦੀ ਸੀ ਤਾਂ ਆੜ੍ਹਤੀ ਤੋਂ ਪੈਸੇ ਫੜ੍ਹ ਲੈਂਦੇ ਸਨ ਪਰ ਸਿੱਧੀ ਅਦਾਇਗੀ ਹੋਣ ਕਾਰਨ ਉਹ ਦੀ ਆਰਥਿਕ ਸਥਿਤੀ ਖਰਾਬ ਹੋ ਰਹੀ ਹੈ।
ਇਹ ਵੀ ਪੜੋ: ਇਸ ਸੰਸਥਾ ਵੱਲੋਂ ਕੋਰੋਨਾ ਕਾਰਨ ਮਰੇ ਵਿਅਕਤੀਆਂ ਦਾ ਕੀਤਾ ਜਾਂਦਾ ਹੈ ਸਸਕਾਰ
ਉਥੇ ਹੀ ਆੜ੍ਹਤੀਆਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਸਾਡੇ ਰਾਹੀਂ ਅਦਾਇਗੀ ਹੁੰਦੀ ਸੀ ਤਾਂ ਅਸੀਂ ਕਿਸਾਨਾਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਦੇ ਦਿੰਦੇ ਸੀ ਕਿਉਂਕਿ ਸਾਨੂੰ ਪੈਸੇ ਆਉਣ ਦੀ ਪੂਰੀ ਆਸ ਹੁੰਦੀ ਸੀ ਪਰ ਹੁਣ ਸਿੱਧੀ ਅਦਾਇਗੀ ਹੋਣ ਕਾਰਨ ਅਸੀਂ ਕਿਵੇਂ ਪੈਸੇ ਦੇ ਦਈਏ ਕਿਉਂਕਿ ਪੈਸੇ ਤਾਂ ਕਿਸਾਨਾਂ ਦੇ ਖਾਤੇ ਵਿੱਚ ਹੀ ਆਉਂਣੇ ਹਨ।