ਰੂਪਨਗਰ: ਕੋਰੋਨਾ ਕਾਰਨ ਲੱਗੇ ਮੁਕੰਮਲ ਕਰਫਿਊ ਨੂੰ ਸੂਬਾ ਸਰਕਾਰ ਨੇ ਢਿੱਲ ਦੇਣ ਦਾ ਐਲਾਨ ਕੀਤਾ ਸੀ, ਇਸ ਢਿੱਲ ਦੌਰਾਨ ਸੂਬਾ ਸਰਕਾਰ ਨੇ ਦੁਕਾਨਾਂ, ਆਮ ਜਨਤਾ ਨੂੰ ਰਾਹਤ ਦਿੱਤੀ ਹੈ। ਕਰਫਿਊ ਨੂੰ ਢਿੱਲ ਦੌਰਾਨ ਸੂਬਾ ਸਰਕਾਰ ਨੇ ਬਿਊਟੀ ਪਾਰਲਰ ਤੇ ਸੈਲੂਨ ਦੇ ਕੰਮ ਨੂੰ ਕੋਈ ਰਾਹਤ ਨਹੀਂ ਦਿੱਤੀ, ਜਿਸ ਕਰਕੇ ਉਨ੍ਹਾਂ ਵੱਲੋਂ ਸੂਬਾ ਸਰਕਾਰ ਨੂੰ ਬਿਊਟੀ ਪਾਰਲਰ ਖੋਲਣ ਦੀ ਅਪੀਲ ਕੀਤੀ ਜਾ ਰਹੀ ਹੈ।
ਸੈਲੂਨ ਚਲਾਉਣ ਵਾਲੀ ਸੋਨੀਆ ਨੇ ਦੱਸਿਆ ਕਿ ਜ਼ਿਆਦਾਤਰ ਔਰਤਾਂ ਮੈਲੂਨ 'ਤੇ ਕੰਮ ਕਰਦਿਆਂ ਹਨ ਤੇ ਆਪਣੇ ਘਰ ਦਾ ਗੁਜ਼ਾਰਾ ਕਰਦਿਆਂ ਹਨ। ਪਾਰਲਰਾਂ ਦੇ ਬੰਦ ਹੋਣ ਨਾਲ ਕਈ ਔਰਤਾਂ ਦੇ ਚੁੱਲ੍ਹੇ ਠੰਢੇ ਪੈ ਗਏ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕੋਰੋਨਾ ਕਾਰਨ ਲੱਗੇ ਕਰਫਿਊ ਨੂੰ 45 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਿਸ ਕਾਰਨ ਬਿਊਟੀ ਪਾਰਲਰਾਂ 'ਚ ਪਿਆ ਸਮਾਨ ਖ਼ਰਾਬ ਹੋ ਰਿਹਾ ਹੈ।
ਇਹ ਵੀ ਪੜ੍ਹੋ:ਦਿੱਲੀ-ਕੱਟੜਾ ਮਾਰਗ 'ਚੋਂ ਅੰਮ੍ਰਿਤਸਰ ਨੂੰ ਬਾਹਰ ਕੱਢਿਆ ਤਾਂ 1947 ਤੋਂ ਬਾਅਦ ਸਿੱਖਾਂ ਨਾਲ ਇੱਕ ਹੋਰ ਧੱਕਾ ਹੋਵੇਗਾ: ਜੱਥੇਦਾਰ
ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਕਰਫਿਊ ਦੀ ਢਿੱਲ 'ਚ ਬਿਊਟੀ ਪਾਰਲਰਾਂ ਨੂੰ ਵੀ ਖੋਲਿਆ ਜਾਵੇ ਤਾਂ ਉਹ ਵੀ ਆਪਣਾ ਗੁਜ਼ਾਰਾ ਕਰ ਸਕਣ।