ਰੋਪੜ: ਜੇਕਰ ਕੋਰੋਨਾ ਕਾਲ ਦੇ ਦੌਰਾਨ ਤੁਹਾਡਾ ਲਰਨਿੰਗ ਜਾਂ ਪੱਕਾ ਡਰਾਈਵਿੰਗ ਲਾਇਸੈਂਸ ਕੋਰੋਨਾ ਕਾਲ ਦੇ ਦੌਰਾਨ ਫਰਵਰੀ ਮਹੀਨੇ ਵਿੱਚ ਐਕਸਪਾਇਰ ਹੋ ਗਿਆ ਹੈ ਤਾਂ ਤੁਹਾਡੇ ਲਈ ਇਹ ਚੰਗੀ ਖ਼ਬਰ ਹੈ।
ਡਰਾਈਵਿੰਗ ਸਾਇੰਸ ਅਥਾਰਿਟੀ ਵੱਲੋਂ ਡਰਾਈਵਿੰਗ ਸੈਂਸ ਧਾਰਕਾਂ ਦੀ ਮਾਨਤਾ ਦਸੰਬਰ ਮਹੀਨੇ ਤੱਕ ਵਧਾ ਦਿੱਤੀ ਹੈ। ਉਹ ਦਸੰਬਰ ਮਹੀਨੇ ਤੱਕ ਆਪਣਾ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾ ਸਕਦੇ ਹਨ।
ਇਹ ਜਾਣਕਾਰੀ ਜ਼ਿਲ੍ਹਾ ਰੋਪੜ ਡਰਾਈਵਿੰਗ ਲਾਇਸੈਂਸ ਅਥਾਰਟੀ ਦੇ ਅਧਿਕਾਰੀ ਸਿਮਰਨਜੀਤ ਸਿੰਘ ਸਰਾਂ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਿਨ੍ਹਾਂ ਦੇ ਡਰਾਈਵਰ ਐਕਸਪਾਇਰ ਹੋ ਚੁੱਕੇ ਹਨ।
ਉਨ੍ਹਾਂ ਨੂੰ ਦਸੰਬਰ ਤੱਕ ਲਾਇਸੈਂਸ ਰੀਨਿਊ ਕਰਾਉਣ ਤੇ ਕੋਈ ਵੀ ਲੇਟ ਫੀਸ ਨਹੀਂ ਲੱਗੇਗੀ ਅਤੇ ਫਰਵਰੀ ਵਿੱਚ ਐਕਸਪਾਇਰ ਹੋਏ ਡਰਾਈਵਿੰਗ ਲਾਇਸੈਂਸ ਦਾ ਸਮਾਂ ਦਸੰਬਰ ਤੱਕ ਵਧਾ ਦਿੱਤਾ ਗਿਆ ਹੈ ਤਾਂ ਜੋ ਕਰੋਨਾ ਕਾਲ ਦੇ ਦੌਰਾਨ ਲੱਗੇ ਲਾਕਡਾਊਨ ਔਰ ਕਰਫਿਊ ਦੇ ਕਾਰਨ ਲਾਇਸੈਂਸ ਧਾਰਕਾਂ ਨੂੰ ਪ੍ਰੇਸ਼ਾਨੀ ਆਈ ਹੈ ਉਸ ਦੇ ਹੱਲ ਵਾਸਤੇ ਇਹ ਕਦਮ ਚੁੱਕਿਆ ਗਿਆ ਹੈ।