ਰੂਪਨਗਰ: ਸ਼ਹਿਰ ਦੀ ਡੀਸੀ ਸੋਨਾਲੀ ਗਿਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਇੱਕ ਜਨਵਰੀ 2020 ਨੂੰ 18 ਸਾਲ ਦੇ ਹੋ ਗਏ ਹਨ ਉਹ ਆਨਲਾਈਨ ਆਪਣੀ ਵੋਟ ਨੂੰ ਅਪਲਾਈ ਜ਼ਰੂਰ ਕਰਨ।
ਇਸ ਸਬੰਧ ਵਿੱਚ ਡੀਸੀ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਆਪਣੀ ਵੋਟ ਨਹੀਂ ਬਣਾਈ ਉਹ ਇਸ ਸਾਲ ਆਨਲਾਈਨ ਵੋਟ ਅਪਲਾਈ ਕਰਨ। ਉਨ੍ਹਾਂ ਕਿਹਾ ਕਿ ਵੋਟਰ ਆਨਲਾਈਨ ਅਪਲਾਈ ਕਰਨ ਲਈ nvsp ਪੋਰਟਲ ਉੱਤੇ ਆਪਣੀ ਵੋਟ ਅਪਲਾਈ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਉਹ nvsp ਪੋਰਟਲ ਤੋਂ ਇਲਾਵਾ ਉਹ ਕੋਮਨ ਸਰਵਿਸ ਸੈਂਟਰ ਉੱਤੇ ਵੀ ਬਿਨ੍ਹਾਂ ਕਿਸੇ ਫੀਸ ਦੇ ਅਪਲਾਈ ਕਰ ਸਕਦੇ ਹਨ।
ਇਸ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਿਖਿਆ ਵਿਭਾਗ ਵਿੱਚ ਸਥਾਪਿਤ ਇਲੈਕਟੋਰਲ ਲਿਟਰਸੀ ਕੱਲਬਾਂ ਰਾਹੀਂ ਆਨਲਾਈਨ ਸਿਖਲਾਈ ਦੌਰਾਨ ਨੌਜਵਾਨਾਂ ਤੇ ਵਿਦਿਆਰਥੀ ਨੂੰ ਵੋਟ ਬਣਾਉਣ ਤੇ ਵੋਟ ਦੇ ਮਹਤਵ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜਿਹੜੇ 1 ਜਨਵਰੀ 2021 ਨੂੰ ਆਪਣੇ 18 ਸਾਲ ਪੂਰੇ ਕਰ ਲੈਂਦੇ ਹਨ ਉਨ੍ਹਾਂ ਦੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਵੋਟ ਬਣਾਉਣ ਲਈ ਫਾਰਮ ਨੰ. 6 ਤੇ ਪਹਿਲਾਂ ਦਰਜ ਵੋਟ ਕਟਵਾਉਣ ਵਾਸਤੇ ਫਾਰਮ ਨੰ. 7 ਭਰਿਆ ਜਾ ਸਕਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਹਰ ਕੋਈ ਆਪਣੀ ਵੋਟ ਜਰੂਰ ਬਣਾਉਣ ਅਤੇ ਲੋਕਤੰਤਰ ਵਿੱਚ ਆਪਣੇ ਹਿੱਸੇਦਾਰੀ ਪਾਉਣ ਵਾਸਤੇ ਹਰ ਕੋਈ ਆਪਣਾ ਹਿੱਸਾ ਪਾਵੇ।
ਇਹ ਵੀ ਪੜ੍ਹੋ:ਕੇਰਲ ਹਾਦਸਾ: IAF 'ਚ ਮਿਗ-21 ਵੀ ਉਡਾ ਚੁੱਕੇ ਸਨ ਪਾਇਲਟ ਦੀਪਕ ਸਾਠੇ