ETV Bharat / state

ਡੀਸੀ ਰੂਪਨਗਰ ਨੇ ਸਰਕਾਰੀ ਹਸਪਤਾਲ ਦਾ ਦੌਰਾ ਕਰਕੇ ਸਿਹਤ ਪ੍ਰਬੰਧਾਂ ਦਾ ਲਿਆ ਜਾਇਜ਼ਾ

ਡੀਸੀ ਰੂਪਨਗਰ ਪ੍ਰੀਤੀ ਯਾਦਵ ਵਲੋਂ ਸਰਕਾਰੀ ਹਸਤਪਾਲ ਦਾ ਦੌਰਾ ਕਰਕੇ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਟੀ.ਬੀ. ਦੇ ਮਰੀਜਾਂ ਨੂੰ ਮੁਫ਼ਤ ਰਾਸ਼ਨ ਦੀਆਂ ਕਿੱਟਾਂ ਵੀ ਵੰਡੀਆਂ।

ਡੀਸੀ ਰੂਪਨਗਰ ਵਲੋਂ ਸਰਕਾਰੀ ਹਸਪਤਾਲ ਦਾ ਦੌਰਾ
ਡੀਸੀ ਰੂਪਨਗਰ ਵਲੋਂ ਸਰਕਾਰੀ ਹਸਪਤਾਲ ਦਾ ਦੌਰਾ
author img

By

Published : Aug 8, 2023, 12:47 PM IST

ਡੀਸੀ ਰੂਪਨਗਰ ਵਲੋਂ ਸਰਕਾਰੀ ਹਸਪਤਾਲ ਦਾ ਦੌਰਾ

ਰੂਪਨਗਰ: ਪ੍ਰਧਾਨ ਮੰਤਰੀ ਟੀ. ਬੀ. ਮੁਕਤ ਭਾਰਤ ਅਭਿਆਨ ਅਧੀਨ ਰਜਿਸਟਰਡ 10 ਨਿਕਸ਼ੇ ਮਿੱਤਰਾ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਸਥਾਨਕ ਸਿਵਲ ਹਸਪਤਾਲ ਰੂਪਨਗਰ ਦੇ ਟੀ. ਬੀ. ਕਲੀਨਿਕਾਂ ਵਿਖੇ ਮਰੀਜ਼ਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਜਿਸ ਅਧੀਨ ਜ਼ਿਲ੍ਹੇ ਵਿੱਚ 469 ਮਰੀਜਾਂ ਨੂੰ ਮੁਫ਼ਤ ਰਾਸ਼ਨ ਦੀ ਸੁਵਿਧਾ ਮੁੱਹਈਆ ਕਰਵਾਈ ਜਾਵੇਗੀ।

ਦੇਸ਼ ਨੂੰ ਟੀ.ਬੀ. ਮੁਕਤ ਬਣਾਉਣਾ: ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਡੀਸੀ ਰੂਪਨਗਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਮੁਫ਼ਤ ਰਾਸ਼ਨ ਦੇਣ ਦਾ ਮੰਤਵ ਟੀ.ਬੀ. ਦੇ ਮਰੀਜ਼ਾਂ ਨੂੰ ਤਹਿ ਟੀਚੇ ਅਨੁਸਾਰ ਮੁਕੰਮਲ ਤੌਰ ਉੱਤੇ ਨਿਰੋਗ ਕਰਕੇ ਦੇਸ਼ ਨੂੰ ਟੀ.ਬੀ. ਮੁਕਤ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਨਾ ਹੈ।

ਟੀ.ਬੀ ਦੇ ਮਰੀਜਾਂ ਨੂੰ ਰਾਸ਼ਨ ਦੀਆਂ ਕਿੱਟਾਂ : ਉਨ੍ਹਾਂ ਕਿਹਾ ਕਿ ਹੁਣ ਤੋਂ ਹਰ ਮਹੀਨੇ ਨਿਕਸ਼ੇ ਮਿੱਤਰਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਰਜਿਸਟਰਡ ਮਰੀਜਾਂ ਨੂੰ ਨਿਊਟ੍ਰਿਸ਼ਨ ਨਾਲ ਭਰਪੂਰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਕਿੱਟ ਵਿੱਚ ਮਹੀਨੇ ਭਰ ਦਾ ਜਰੂਰੀ ਰਾਸ਼ਨ ਜਿਵੇਂ ਕਿ ਆਟਾ, ਦਾਲ, ਤੇਲ, ਮਿਲਕ ਪਾਊਡਰ, ਸੋਇਆਬੀਨ, ਪ੍ਰੋਟੀਨ ਪਾਊਡਰ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।

ਦਵਾਈ ਦੇ ਨਾਲ-ਨਾਲ ਪੌਸ਼ਟਿਕ ਖੁਰਾਕ: ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਨੂੰ ਟੀ.ਬੀ. ਮੁਕਤ ਕਰਨ ਲਈ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤਹਿਤ ਹੁਣ ਮਰੀਜ ਨੂੰ ਦਵਾਈ ਦੇ ਨਾਲ-ਨਾਲ ਪੌਸ਼ਟਿਕ ਖੁਰਾਕ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ ਅਤੇ ਇਸ ਰਾਸ਼ਨ ਦੀ ਮਦਦ ਨਾਲ ਮਰੀਜਾਂ ਨੂੰ ਨਿਸ਼ਚਿਤ ਤੌਰ ਉੱਤੇ ਆਪਣੀ ਬੀਮਾਰੀ ਤੋਂ ਜਲਦੀ ਕਾਬੂ ਪਾਉਣ ਵਿੱਚ ਮਦਦ ਮਿਲੇਗੀ।

ਸਿਵਲ ਸਰਜਨ ਨੇ ਦੱਸੇ ਮਰੀਜਾਂ ਦੇ ਆਂਕੜੇ: ਸਿਵਲ ਸਰਜਨ ਰੂਪਨਗਰ ਡਾ ਪਰਮਿੰਦਰ ਕੁਮਾਰ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਰਜਿਸਟਰਡ ਕੁੱਲ 535 ਮਰੀਜਾਂ ਵਿੱਚੋਂ 469 ਮਰੀਜਾਂ ਨੇ ਰਾਸ਼ਨ ਲੈਣ ਦੀ ਸੁਵਿਧਾ ਲਈ ਸਹਿਮਤੀ ਦਿੱਤੀ ਹੈ। ਜਿਸ ਵਿੱਚੋਂ ਤਕਰੀਬਨ 332 ਮਰੀਜਾਂ ਨੂੰ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ, 109 ਮਰੀਜਾਂ ਨੂੰ ਜ਼ਿਲ੍ਹਾ ਰੈਡ ਕਰਾਸ ਰੂਪਨਗਰ ਵੱਲੋਂ ਅਤੇ 28 ਮਰੀਜਾਂ ਨੂੰ ਸਿਵਲ ਸਰਜਨ ਦਫਤਰ ਅਤੇ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਬਤੌਰ ਨਿਕਸ਼ੇ ਮਿੱਤਰ ਬਣ ਕੇ ਹਰ ਮਹੀਨੇ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਨਿਕਸ਼ੇ ਮਿੱਤਰ ਤਹਿਤ ਮਰੀਜਾਂ ਨੂੰ ਰਾਸ਼ਨ: ਜ਼ਿਲ੍ਹਾ ਤਪਦਿਕ ਅਫਸਰ ਡਾ ਕਮਲਦੀਪ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਨਿਕਸ਼ੇ ਮਿੱਤਰ ਬਣਨ ਲਈ ਅੱਗੇ ਆਉਣ ਤਾਂ ਜੋ ਵੱਧ ਤੋਂ ਵੱਧ ਟੀ ਬੀ ਪੀੜਿਤਾਂ ਨੂੰ ਮਹੀਨਾਵਾਰ ਮੁਫਤ ਰਾਸ਼ਨ ਦੀ ਸੁਵਿਧਾ ਦਿੱਤੀ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.