ਸ੍ਰੀ ਅਨੰਦਪੁਰ ਸਾਹਿਬ:ਹੋਲਾ ਮਹੱਲਾ ਮੌਕੇ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਸੈਕਟਰਾਂ ਵਿਚ ਵੰਡ ਕੇ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ ਪ੍ਰਬੰੰਧ ਕੀਤੇ ਜਾਣਗੇ (special arrangements for sangat)। ਇਹ ਗੱਲ ਰੂਪ ਨਗਰ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ (DC held meeting regarding holla mohalla) ਨੇ ਕਹੀ। ਉਨ੍ਹਾਂ ਇਥੇ ਪ੍ਰਬੰਧਾਂ ਲਈ ਅਫਸਰਾਂ ਦੀ ਮੀਟਿੰਗ ਲਈ। ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਮੇਲਾ ਖੇਤਰ ’ਤੇ ਨਜ਼ਰ ਰੱਖੀ ਜਾਵੇਗੀ ਤੇ ਸੰਗਤਾਂ ਨੂੰ ਆਨਲਾਈਨ ਮਾਧਿਅਮ ਰਾਹੀ ਦਿੱਤੀ ਜਾਵੇਗੀ ਜਾਣਕਾਰੀ।
14 ਮਾਰਚ ਸੋਮਵਾਰ ਨੂੰ ਸ਼ਰਧਾਲੁੂਆ/ਸੈਲਾਨੀਆਂ ਲਈ ਖੁੱਲਾ ਰਹੇਗਾ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ (virasat e khalsa will remain open on 14 march)। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਵਲੋਂ ਹੋਲਾ ਮਹੱਲਾ 2022 ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ ਵੱਡੀ ਗਿਣਤੀ ਵਿੱਚ ਸੰਗਤ ਦੇ ਪੁੱਜਣ ਦੀ ਉਮੀਦ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੋਲਾ ਮਹੱਲਾ ਮੌਕੇ 14 ਮਾਰਚ ਤੋਂ 19 ਮਾਰਚ ਤ।
ਕੀਰਤਪੁਰ ਸਾਹਿਬ ਨੂੰ 14 ਤੋਂ 16 ਮਾਰਚ ਤੱਕ ਹੋਵੇਗਾ ਹੋਲਾ ਮਹੱਲਾ
ਹੋਲਾ ਮਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਵਿਚ 14 ਤੋ 16 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 17 ਤੋ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਸਮੁੱਚਾ ਮੇਲਾ ਖੇਤਰ ਨੂੰ ਕ੍ਰਮਵਾਰ 2 ਅਤੇ 11 ਸੈਕਟਰਾਂ ਵਿਚ ਵੰਡ ਕੇ ਸੰਗਤਾਂ/ਸ਼ਰਧਾਲੂਆਂ ਦੀ ਸਹੂਲਤ ਲਈ ਲੋੜੀਦੇ ਢੁਕਵੇ ਪ੍ਰਬੰਧ ਕੀਤੇ ਜਾ ਰਹੇ ਹਨ। ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 14 ਤੋ 19 ਮਾਰਚ ਤੱਕ 24/7 ਕੰਟਰੋਲ ਰੂਮ ਕਾਰਜਸ਼ੀਲ ਰਹਿਣਗੇ।
ਸੁਰੱਖਿਆ ਦੇ ਸਖ਼ਤ ਪ੍ਰਬੰਧ
ਮੇਲੇ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਮੇਲਾ ਖੇਤਰ ਦੇ ਨਜ਼ਰ ਰੱਖੀ ਜਾਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਅਤੇ ਐਸ.ਐਸ.ਪੀ ਸ੍ਰੀ ਵਿਵੇਕਸ਼ੀਲ ਸੋਨੀ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਅਧਿਕਾਰੀਆਂ ਨਾਲ ਹੋਲੇ ਮਹੱਲੇ ਦੀਆਂ ਤਿਆਰੀਆਂ ਸਬੰਧੀ ਰੀਵਿਊ ਮੀਟਿੰਗ ਕਰਨ ਉਪਰੰਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਮੇਨ ਪੁਲਿਸ ਕੰਟਰੋਲ ਰੂਮ ਅਤੇ ਸਿਵਲ ਕੰਟਰੋਲ ਰੂਮ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਹੋਣਗੇ। ਕੀਰਤਪੁਰ ਸਾਹਿਬ ਲਈ ਵੱਖਰਾ ਕੰਟਰੋਲ ਰੂਮ ਨਗਰ ਪੰਚਾਇਤ ਦਫਤਰ ਵਿਚ ਸਥਾਪਿਤ ਹੋਵੇਗਾ।ਜਿੱਥੇ ਮਹਿਕਮਾ ਵਾਟਰ ਸਪਲਾਈ ਅਤੇ ਸੈਨੀਟੇਸ਼ਨ,ਸਿਹਤ, ਬਿਜਲੀ,ਖੁਰਾਕ ਤੇ ਸਪਲਾਈ, ਲੋਕ ਨਿਰਮਾਣ ਵਿਭਾਗ, ਦਫਤਰ ਨਗਰ ਕੌਂਸਲ, ਟੈਲੀਫੋਨ, ਜੰਗਲਾਤ, ਏ.ਟੀ.ਓ.ਅਤੇ ਪੁਲਿਸ ਵਿਭਾਗ ਦੇ ਵਾਇਰਲੈਸ ਸੈਟ ਸਮੇਤ ਅਪਰੇਟਰ, ਤਾਇਨਾਤ ਰਹਿਣਗੇ।
ਕੀਰਤਪੁਰ ਸਾਹਿਬ ਦੇ ਦੋ ਸੈਕਟਰ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ 11 ਸੈਕਟਰਾਂ ਵਿਚ ਸਬ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ,ਜਿੱਥੇ 24/7 ਅਧਿਕਾਰੀ ਡਿਊਟੀ ਤੇ ਤਾਇਨਾਤ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਮੇਲਾ ਖੇਤਰ ਵਿਚ ਸਿਹਤ ਵਿਭਾਗ ਵਲੋਂ 14 ਡਿਸਪੈਂਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਹਰ ਤਰਾਂ ਦੀਆਂ ਲੋੜੀਦੀਆਂ ਸਿਹਤ ਸਹੁੂਲਤਾਂ ਸੰਗਤਾਂ ਨੂੰ ਮਿਲਣਗੀਆਂ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਪਾਰਕਿੰਗ ਦੀ ਢੁਕਵੀ ਵਿਵਸਥਾ ਕੀਤੀ ਗਈ ਹੈ।
ਇੱਥੇ ਆਰਜ਼ੀ ਪਖਾਨੇ, ਰੋਸ਼ਨੀ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇਗਾ। ਇਸ ਵਾਰ ਆਨਲਾਈਨ ਮਾਧਿਅਮ ਰਾਹੀ ਹੋਲਾ ਮਹੱਲਾ 2022 ਦੀ ਵੈਬਸਾਈਟ ਉਤੇ ਸਮੁੱਚੇ ਮੇਲਾ ਖੇਤਰ ਦੀ ਤਾਜਾ ਸਥਿਤੀ ਪਾਰਕਿੰਗ, ਸਿਹਤ, ਡਿਸਪੈਂਸਰੀਆਂ, ਰੂਟ ਪਲਾਨ, ਪੀਣ ਵਾਲਾ ਪਾਣੀ, ਪਖਾਨੇ ਆਦਿ ਬਾਰੇ ਜਾਣਕਾਰੀ ਮਿਲੇਗੀ।ਉਨ੍ਹਾਂ ਨੇ ਕਿਹਾ ਕਿ ਸਾਫਟਵੇਅਰ ਉਤੇ ਸ਼ਰਧਾਲੂਆਂ ਨੂੰ ਮੇਲਾ ਖੇਤਰ ਵਿਚ ਟਰੈਫਿਕ ਦੇ ਹਾਲਾਤ ਅਤੇ ਧਾਰਮਿਕ ਸਥਾਨਾ ਤੇ ਜਾਣ ਸਮੇਂ ਰੂਟ ਅਤੇ ਉਥੇ ਮੋਜੂਦ ਸੰਗਤ ਦੀ ਆਮਦ ਬਾਰੇ ਵੀ ਜਾਣਕਾਰੀ ਮਿਲੇਗੀ।
ਡੀਸੀ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਮੌਕੇ ਦੇਸ਼ ਵਿਦੇਸ਼ ਤੋ ਲੱਖਾਂ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ, ਇਸ ਲਈ ਮੇਲਾ ਖੇਤਰ ਵਿਚ ਡਿਊਟੀ ਮੈਜਿਸਟੇ੍ਰਟ ਤੇੈਨਾਤ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਸੁਚਾਰੂ ਟਰੈਫਿਕ ਵਿਵਸਥਾ ਬਰਕਰਾਰ ਰੱਖਣ ਲਈ ਨੰਗਲ ਅਤੇ ਰੂਪਨਗਰ ਤੋ ਆਉਣ ਵਾਲੇ ਟਰੈਫਿਕ ਨੂੰ ਬਦਲਵੇ ਰੂਟ ਰਾਹੀ ਮੇਲਾ ਖੇਤਰ ਤੋ ਬਾਹਰ ਵਾਰ ਚਲਾਇਆ ਜਾਵੇਗਾ, ਇਸ ਲਈ ਵਾਹਨ ਚਾਲਕਾਂ ਦੀ ਸਹੂਲਤ ਲਈ ਲੋੜੀਦੇ ਰੂਟ ਡਾਈਵਰਜ਼ਨ ਨੂੰ ਦਰਸਾਉਦੇ ਸਾਈਨ ਬੋਰਡ ਵੀ ਲਗਾਏ ਜਾਣਗੇ।
ਇਨ੍ਹਾਂ ਸਾਈਨ ਬੋਰਡਾ ਉਤੇ ਸੰਗਤਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ, ਪਾਰਕਿੰਗ ਸਥਾਨਾ ਅਤੇ ਸਟਲ ਬੱਸ ਸਰਵਿਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਸਿਹਤ ਵਿਭਾਗ ਅਤੇ ਰੈਡ ਕਰਾਸ ਵਲੋਂ ਐਮਬੂਲੈਂਸ ਸਥਾਪਿਤ ਕੀਤੀਆਂ ਜਾਣਗੀਆਂ, ਸਿਹਤ ਵਿਭਾਗ ਵਲੋ ਡੇਰਿਆਂ ਵਿਚ ਠਿਹਰਨ ਵਾਲੀ ਸੰਗਤ ਦੀ ਵੈਕਸੀਨੇਸ਼ਨ ਕਰਨ ਲਈ ਡੋਰ ਟੂ ਡੋਰ ਵੈਕਸੀਨੇਸ਼ਨ ਅਭਿਆਨ ਚਲਾਇਆ ਜਾਵੇਗਾ। ਪੰਜ ਫਾਇਰ ਟੈਂਡਰ ਸਥਾਪਿਤ ਹੋਣਗੇ, ਪਸ਼ੂਆ/ਘੋੜਿਆ ਲਈ ਵੈਟਨਰੀ ਡਿਸਪੈਂਸਰੀ ਸਥਾਪਿਤ ਕੀਤੀ ਜਾਵੇਗੀ।
ਪੀਣ ਵਾਲਾ ਵਾਲੀ, ਰੀਲੋਕੇਟਏਵਲ ਟੁਆਈਲਟਸ, ਸਫਾਈ, ਫੋੰਗਿੰਗ,ਪਾਣੀ ਦਾ ਛਿੜਕਾਅ ਦੇ ਵਿਸ਼ੇਸ ਪ੍ਰਬੰਧ ਕੀਤੇ ਜਾ ਰਹੇ ਹਨ। ਸ਼ਰਧਾਲੂਆ ਦੀ ਸਹੂਲਤ ਲਈ ਸਟਲ ਬੱਸ ਸਰਵਿਸ ਪਾਰਕਿੰਗ ਸਥਾਨਾ ਤੋ ਚਲਾਈ ਜਾਵੇਗੀ, ਚਰਨ ਗੰਗਾ ਸਟੇਡੀਅਮ ਵਿਚ ਹੋਣ ਵਾਲੇ ਵਿਸ਼ੇਸ ਘੋੜ ਦੋੜ ਲਈ ਮੈਦਾਨ ਦੀ ਲੈਵਲਿੰਗ ਅਤੇ ਬੈਰੀਕੇਡਿੰਗ ਦੇ ਪ੍ਰਬੰਧ ਹੋਣਗੇ।ਉਨ੍ਹਾਂ ਨੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਉਹ ਹੋਲਾ ਮਹੱਲਾ ਦੌਰਾਨ ਆਪਣੀ ਡਿਊਟੀ ਤੇ ਹਾਜਰ ਰਹਿਣ ਅਤੇ ਆਪਣੀ ਡਿਊਟੀ ਸੇਵਾ ਦੀ ਭਾਵਨਾ ਨਾਲ ਕਰਨ।
ਇਹ ਵੀ ਪੜ੍ਹੋ: ਭਾਰਤੀਆਂ ਦੀ ਮਦਦ ਲਈ ਕਾਂਗਰਸੀ MP ਗੁਰਜੀਤ ਸਿੰਘ ਔਜਲਾ ਪੋਲੈਂਡ ਲਈ ਰਵਾਨਾ