ਰੂਪਨਗਰ: ਕਿਸੇ ਸ਼ਹਿਰ ਦੀ ਪਹਿਚਾਣ ਉਸ ਦੇ ਸੜਕੀ ਮਾਰਗ ਤੋਂ ਹੀ ਪਤਾ ਲੱਗਦੀ ਹੈ। ਰੂਪਨਗਰ ਦੀਆਂ ਸੜਕਾਂ ਦਾ ਹਾਲ ਬਹੁਤ ਮੰਦਾ ਹੈ ਅਤੇ ਲੋਕਾਂ ਨੂੰ ਇਨ੍ਹਾਂ ਟੁੱਟੀਆਂ ਸੜਕਾਂ ਕਰਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ਦਾ ਬੇਲਾ ਚੌਂਕ ਰੋਡ ਹੋਵੇ ਚਾਹੇ ਕਾਲਜ ਰੋਡ ਹੋਵੇ ਚਾਹੇ ਬਾਈਪਾਸ ਰੋਡ ਹੋਵੇ ਚਾਹੇ ਜੀ ਐਸ ਸਟੇਟ ਰੋਡ ਹੋਵੇ ਚਾਹੇ ਪੁਰਾਣਾ ਬੱਸ ਅੱਡਾ ਰੋਡ ਹੋਵੇ ਹਰ ਪਾਸੇ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਕਈ ਸੜਕਾਂ 'ਤੇ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਬਹੁਤ ਤੰਗੀ ਹੋ ਰਹੀ ਹੈ। ਇਨ੍ਹਾਂ ਟੋਇਆਂ ਕਰਕੇ ਸੜਕਾਂ 'ਤੇ ਅਕਸਰ ਜਾਮ ਲੱਗੇ ਰਹਿੰਦੇ ਹਨ।
ਇਹ ਵੀ ਪੜ੍ਹੋ: ਰਾਮਪੁਰਾ ਫੂਲ ਵੈਟਰਨਰੀ ਕਾਲਜ ਦੇ ਵਿਦਿਆਰਥੀਆਂ ਦਾ ਗਡਵਾਸੂ ਦੇ ਬਾਹਰ ਪ੍ਰਦਰਸ਼ਨ
ਸ਼ਹਿਰ ਵਾਸੀ ਇਨ੍ਹਾਂ ਟੁੱਟੀਆਂ ਸੜਕਾਂ ਕਾਰਨ ਬਹੁਤ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਨ੍ਹਾਂ ਟੁੱਟੀਆਂ ਸੜਕਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੀਂਹ ਦੇ ਮੌਸਮ ਵਿੱਚ ਇਨ੍ਹਾਂ ਸੜਕਾਂ 'ਤੇ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ।