ਰੂਪਨਗਰ: ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਜ਼ਿਲ੍ਹੇ 'ਚ ਹੁਣ 14 ਕੋਰੋਨਾ ਐਕਟਿਵ ਮਰੀਜ਼ ਹਨ, ਜਿਨ੍ਹਾਂ ਵਿੱਚੋਂ 5 ਮਰੀਜ਼ ਨੰਗਲ ਇਲਾਕੇ ਨਾਲ ਸਬੰਧਿਤ ਹਨ। ਦੱਸ ਦਈਏ ਕਿ ਇਨ੍ਹਾਂ ਵਿੱਚੋਂ ਇੱਕ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਿਆ ਹੈ, ਜੋ ਨੰਗਲ ਦਾ ਰਹਿਣ ਵਾਲਾ ਹੈ।
ਇਸ ਸਬੰਧੀ ਰੂਪਨਗਰ ਦੇ ਸਿਵਲ ਸਰਜਨ ਡਾ. ਐਚਐਨ ਸ਼ਰਮਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨੰਗਲ 'ਚ ਹੁਣ 5 ਮਰੀਜ਼ ਕੋਰੋਨਾ ਐਕਟਿਵ ਹਨ, ਜਿਸ ਕਾਰਨ ਨੰਗਲ ਦੇ ਰਾਜ ਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਬੀਬੀਐੱਮ ਕਲੋਨੀ ਨੂੰ ਮਾਈਕਰੋ ਕੰਟੇਂਨਮੈਂਟ ਜ਼ੋਨ ਐਲਾਨ ਦਿੱਤਾ ਹੈ।
ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਨੇ IAS ਤਬਾਦਲੇ ਲਈ ਸਿਵਲ ਸਰਵਿਸ ਬੋਰਡ ਉੱਤੇ ਖੜ੍ਹੇ ਕੀਤੇ ਸਵਾਲ
ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀਆਂ ਵੱਲੋਂ ਇਲਾਕਿਆਂ ਨੂੰ ਬੈਰੀਕੇਟਿੰਗ ਕਰ ਦਿੱਤੀ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ ਕੁੱਲ 442 ਲੋਕ ਰਹਿੰਦੇ ਹਨ ਅਤੇ 94 ਘਰ ਹਨ। ਸਿਹਤ ਮਹਿਕਮੇ ਦੀਆਂ 9 ਟੀਮਾਂ ਇਸ ਇਲਾਕੇ ਵਿੱਚ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਨਲੌਕ ਵਿੱਚ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ। ਇਸ ਦੇ ਨਾਲ ਹੀ ਸਿਵਲ ਸਰਜਨ ਦਾ ਕਹਿਣਾ ਹੈ ਕਿ ਜੋ ਡਰ ਗਿਆ ਸੋ ਬਚ ਗਿਆ।