ਰੋਪੜ: ਸਹਿਰ ਦੇ ਬੀਡੀਪੀਓ ਤੇ ਡੀਡੀਪੀਓ ਦਫ਼ਤਰ ਦੇ ਬਾਹਰ ਸਮੂਹ ਮੁਲਾਜ਼ਮਾਂ ਨੇ ਰੋਸ਼ ਮੁਜ਼ਾਹਰਾ ਕਰ ਰਹੇ ਹਨ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਮਾਨਸਾ ਦੇ ਵਿੱਚ ਇੱਕ ਕਾਂਗਰਸੀ ਮਹਿਲਾ ਲੀਡਰ ਵੱਲੋਂ ਉੱਥੋਂ ਦੇ ਏਡੀਸੀਡੀ ਦੇ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸੇ ਦੇ ਵਿੱਰੋਧ ਕਰਦਿਆਂ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।
ਏਡੀਸੀਡੀ ਅਮਰਦੀਪ ਸਿੰਘ ਗੁਜਰਾਲ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ ਨੂੰ ਉਹ ਪੰਜਾਬ ਪੱਧਰ ਤੇ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦੇਣਗੇ ਤੇ ਮੁਜ਼ਾਹਰੇ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੇ ਪ੍ਰਸ਼ਾਸਨਿਕ ਰੂਪ ਦੇ ਵਿੱਚ ਉੱਕਤ ਕਾਂਗਰਸੀ ਮਹਿਲਾ ਲੀਡਰ ਦੇ ਵਿਰੁੱਧ ਕੋਈ ਕਾਰਵਾਈ ਨਾ ਹੋਈ ਤਾਂ ਪੂਰੇ ਪੰਜਾਬ ਦੇ ਸਮੂਹ ਡੀਡੀਪੀਓ ਅਤੇ ਹੋਰ ਮੁਲਾਜ਼ਮ ਮਾਨਸਾ ਦੇ ਵਿੱਚ ਦੋ ਅਗਸਤ ਨੂੰ ਸੂਬਾ ਪੱਧਰੀ ਧਰਨਾ ਲਗਾਉਣਗੇ।
ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ 'ਤੇ ਕੌਈ ਸੁਣਵਾਈ ਕਰਦੀ ਹੈ ਜਾਂ ਹੜਤਾਲ ਜਾਰੀ ਰਹਿੰਦੀ ਹੈ।