ਰੋਪੜ: ਕੇਂਦਰ ਸਰਕਾਰ ਨੇ ਜੈਨੇਰਿਕ ਦਵਾਈਆਂ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਉਨ੍ਹਾਂ ਦੀ ਵਰਤੋਂ ਨੂੰ ਵਧਾਉਣ ਲਈ 7 ਮਾਰਚ ਨੂੰ ਦੇਸ਼ਭਰ ਵਿੱਚ ਜਨ ਔਸ਼ਧੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਿਸਦੇ ਚਲਦੇ ਨੰਗਲ ਵਿੱਚ ਵੀ ਇੱਕ ਮੈਡੀਕਲ ਜਾਗਰੂਕਤਾ ਕੈਂਪ ਲਗਾਇਆ ਗਿਆ।
ਜਨ ਔਸ਼ਧੀ ਪਰਿਯੋਜਨਾ ਕੇਂਦਰ ਸਰਕਾਰ ਨੇ ਜੈਨੇਰਿਕ ਦਵਾਈਆਂ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਉਨ੍ਹਾਂ ਦੀ ਵਰਤੋਂ ਨੂੰ ਵਧਾਉਣ ਲਈ 07 ਮਾਰਚ ਨੂੰ ਦੇਸ਼ਭਰ ਵਿੱਚ ਜਨ ਔਸ਼ਧੀ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਲਿਆ ਹੈ।
ਨੰਗਲ ਦੇ ਵਾਰਡ ਨੰਬਰ 1 ਵਿੱਚ ਜਨ ਔਸ਼ਧੀ ਦਿਵਸ ਮੌਕੇ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਕਰੀਬ 52 ਲੋਕਾਂ ਦਾ ਮੁਫ਼ਤ ਵਿੱਚ ਸ਼ੂਗਰ ਅਤੇ ਬੀਪੀ ਚੈੱਕ ਕੀਤਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਜੈਨੇਰਿਕ ਦਵਾਈਆਂ ਦੇ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਮਾਹਰਾਂ ਨੇ ਲੋਕਾਂ ਨੂੰ ਜੈਨੇਰਿਕ ਦਵਾਈਆਂ ਦੇ ਇਸਤੇਮਾਲ ਨਾਲ ਬੀਮਾਰੀਆਂ ਦੇ ਇਲਾਜ ਦੀ ਵਿਧੀ ਅਤੇ ਐਲੋਪੈਥਿਕ ਦਵਾਈਆਂ ਦੇ ਸਾਈਡ ਇਫ਼ੈਕਟ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਵੱਡੀ ਗਿਣੀ ਲੋਕਾਂ ਨੇ ਮਾਹਰਾਂ ਦੇ ਵਿਚਾਰ ਸੁਣ।