ਸ੍ਰੀ ਚਮਕੌਰ ਸਾਹਿਬ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਦੇ ਤਹਿਤ ਬਕਾਏ ਬਿੱਲ ਮੁਆਫ਼ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਸੰਕੇਤਕ ਤੌਰ ਉੱਤੇ ਬਕਾਏ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਲੋਕਾਂ ਨੂੰ ਪੁਰਾਣੇ ਬਿੱਲਾਂ ਦੀਆਂ ਦੇਣਦਾਰੀਆਂ ਭੁੱਲ ਜਾਣ ਲਈ ਕਿਹਾ ਹੈ। ਪੰਜਾਬ ਸਰਕਾਰ (Government of Punjab) ਨੇ 2 ਕਿਲੋਵਾਟ ਤੱਕ ਦੇ ਬਿਜਲੀ ਲੋਡ ਵਾਲੇ ਸਾਰੇ ਖਪਤਕਾਰਾਂ ਦੇ ਬਕਾਏ ਮੁਆਫ਼ ਕਰਨ ਦਾ ਫੈਸਲਾ ਲਾਗੂ ਕਰ ਦਿੱਤਾ ਹੈ।
ਇਹ ਵੀ ਪੜੋ: ਪੰਜਾਬ ’ਚ ਅੱਤਵਾਦ ਲਈ ਅਕਾਲੀ ਦਲ ਜ਼ਿੰਮੇਵਾਰ: ਚੰਨੀ
ਪਹਿਲੀ ਕੈਬਨਿਟ ਬੈਠਕ ਵਿੱਚ ਲਿਆ ਸੀ ਫੈਸਲਾ
ਦੱਸ ਦਈਏ ਕਿ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਪਹਿਲੀ ਕੈਬਨਿਟ ਬੈਠਕ ਵਿੱਚ ਕਈ ਵੱਡੇ ਵਾਅਦੇ ਕੀਤੇ ਗਏ। ਉਹਨਾਂ ਵਿੱਚੋਂ ਇੱਕ ਬਿਜਲੀ ਬਿੱਲ ਦਾ ਵਾਅਦਾ ਸੀ। ਪੰਜਾਬ ਕੈਬਨਿਟ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ 2 ਕਿੱਲੋਵਾਟ ਤੱਕ ਬਿਜਲੀ ਕੁਨੈਕਸ਼ਨ ਦਾ ਬਕਾਇਆ ਬਿਜਲੀ ਬਿੱਲ ਮੁਆਫ਼ (Electricity bill waived) ਕਰਨ ਅਤੇ ਇਸ ਬਾਬਤ ਕੱਟੇ ਗਏ ਕੁਨੈਕਸ਼ਨ ਮੁੜ ਤੋਂ ਜੋੜਣ ਦਾ ਰਾਹ ਸਾਫ਼ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ: ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ‘ਤੇ ਕਿਸਾਨਾਂ ਨੇ ਬਠਿੰਡਾ ਜ਼ਿਲ੍ਹੇ ‘ਚ ਤਿੰਨ ਜਗ੍ਹਾ ਰੋਕੇ ਰੇਲਵੇ ਟਰੈਕ
ਨੋਟੀਫਿਕੇਸ਼ਨ ਹੋਇਆ ਸੀ ਜਾਰੀ
ਜਾਰੀ ਨੋਟੀਫਿਕੇਸ਼ਨ ਕਿਹਾ ਗਿਆ ਹੈ ਕਿ 2 ਕਿੱਲੋਵਾਟ ਤੱਕ ਦੇ ਘਰੇਲੂ ਬਿੱਲ ਜਿਹੜੇ 29 ਸਤੰਬਰ ਤੱਕ ਜਾਰੀ ਹੋ ਗਏ ਸਨ, ਉਨ੍ਹਾਂ ਬਿੱਲਾਂ ਵਿਚ ਦਿਖਾਇਆ ਗਿਆ ਪਿਛਲਾ ਬਕਾਇਆ ਜੇ ਕੋਈ ਹੋਵੇ ਤਾਂ ਉਸਨੂੰ ਮੁਆਫ਼ ਸਮਝਿਆ ਜਾਵੇਗਾ ਪਰ ਉਸ ਬਿੱਲ ਸਾਈਕਲ ਦੀ ਕਰੰਟ ਰਕਮ ਵਸੂਲੀ ਜਾਵੇਗੀ।