ਅਨੰਦਪੁਰ ਸਾਹਿਬ: ਚੰਡੀਗੜ੍ਹ, ਮਨਾਲੀ ਤੇ ਊਨਾ ਹਾਈਵੇਅ ‘ਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਜਾਮ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਇਸ ਹਾਈਵੇਅ ਨੂੰ 48 ਘੰਟੇ ਲਈ ਬੰਦ ਕੀਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ, ਕਿ ਉਨ੍ਹਾਂ ਦੀ ਮੱਕੀ ਦੀ ਫ਼ਸਲ ਨੂੰ ਸੁੰਡੀ ਲੱਗਣ ਕਾਰਨ ਸਾਰੀ ਫਸਲ ਖ਼ਰਾਬ ਹੋ ਗਈ ਹੈ। ਜਿਸ ਦੇ ਲਈ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ, ਕਿ ਸਥਾਨਕ ਪ੍ਰਸ਼ਾਸਨ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, ਕਿ ਫਸਲ ਦੇ ਖਰਾਬੇ ਨੂੰ ਲੈਕੇ ਡੀਸੀ ਨਾਲ ਮੀਟਿੰਗ ਕੀਤੀ ਗਈ ਸੀ। ਜਿੱਥੇ ਕਿਸਾਨਾਂ ਨੂੰ ਡੀਸੀ ਵੱਲੋਂ ਜਲਦ ਗਿਰਦਵਾਰੀ ਕਰਕੇ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਕਿਸਾਨਾਂ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਪ੍ਰਸ਼ਾਸਨ ‘ਤੇ ਵਿਸ਼ਵਾਸ਼ ਨਹੀਂ ਹੈ, ਉਨ੍ਹਾਂ ਨੇ ਕਿਹਾ, ਕਿ ਪ੍ਰਸ਼ਾਸਨ ਸਾਰੀ ਫ਼ਸਲ ਦੀ ਗਿਰਦਵਾਰੀ ਨਹੀਂ ਕਰ ਰਿਹਾ। ਜਿਸ ਕਰਕੇ ਕਈ ਕਿਸਾਨ ਮੁਆਵਜ਼ੇ ਤੋਂ ਬਾਝੇ ਰਹੇ ਸਕਦੇ ਹਨ।
ਕਿਸਾਨਾਂ ਨੇ ਮੰਗ ਕੀਤੀ ਹੈ, ਕਿ ਪ੍ਰਸ਼ਾਸਨ ਨੇ ਜਲਦ ਬਾਜ਼ੀ ਵਿੱਚ ਮੋਟੇ-ਮੋਟੇ ਅੰਕੜਿਆ ਨਾਲ ਰਿਪੋਰਟ ਬਣਾਕੇ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ। ਕਿਸਾਨਾਂ ਨੇ ਕਿਹਾ, ਕਿ ਪ੍ਰਸ਼ਾਸਨ ਗਰਾਊਂਡ ਪੱਧਰ ‘ਤੇ ਆ ਕੇ ਮਆਵਜ਼ੇ ਦੀ ਰਿਪੋਰਟ ਤਿਆਰ ਕਰੇ।
ਕਿਸਾਨਾਂ ਨੇ ਕਿਹਾ, ਕਿ ਜਦੋਂ ਤੱਕ ਕੋਈ ਉੱਚ ਅਧਿਕਾਰੀ ਕਿਸਾਨਾਂ ਦੇ ਇਸ ਧਰਨੇ ਵਿੱਚ ਆ ਕੇ ਕਿਸਾਨ ਆਗੂਆਂ ਨੂੰ ਨਾਲ ਲੈਕੇ ਗਿਰਦਵਾਰੀ ਕਰਨ ਦਾ ਐਲਾਨ ਨਹੀਂ ਕਰਦਾ, ਉਦੋਂ ਤੱਕ ਕਿਸਾਨਾਂ ਦਾ ਇਹ ਪ੍ਰਧਰਸ਼ਨ ਜਾਰੀ ਰਹੇਗਾ। ਹਾਲਾਂਕਿ ਕਿਸਾਨਾਂ ਵੱਲੋਂ ਇਸ ਧਰਨੇ ਦਾ ਸਮਾਂ 48 ਘੰਟੇ ਰੱਖਿਆ ਗਿਆ ਹੈ।
ਕਿਸਾਨਾਂ ਦਾ ਕਹਿਣਾ ਹੈ, ਕਿ ਅਸੀਂ ਮੱਕੀ ਦੀ ਫਸਲ ਖ਼ਰਾਬ ਹੋਣ ਬਾਰੇ ਪਿਛਲੇ ਮਹੀਨੇ ਤੋਂ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਰਹੇ ਹਾਂ, ਪਰ ਪ੍ਰਸ਼ਾਸਨ ਵੱਲੋਂ ਮੀਟਿੰਗ ਤੋਂ ਬਾਅਦ ਕਿਸਾਨਾਂ ਬਾਰੇ ਕੋਈ ਬਿਆਨ ਜਾ ਕੋਈ ਆਪਣੀ ਟੀਮ ਕਿਸਾਨਾਂ ਕੋਲ ਨਹੀਂ ਭੇਜੀ ਜੋ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਦੀ ਰਿਪੋਰਟ ਤਿਆਰ ਕਰ ਸਕੇ।
ਕਿਸਾਨਾਂ ਨੇ ਕਿਹਾ, ਕਿ ਇਸ ਮੁਆਵਜ਼ੇ ਨੂੰ ਲੈਕੇ ਡੀਸੀ ਨਾਲ ਹੋਈ ਆਖਰੀ ਮੀਟਿੰਗ ਵਿੱਚ ਡੀਸੀ ਵੱਲੋਂ ਉਨ੍ਹਾਂ ਨੂੰ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਸ ਹਾਈਵੇਅ ਨੂੰ ਜਾਮ ਕਰਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਕਾਂਗਰਸ ਤੇ ਭਾਜਪਾ ਵਰਕਰਾਂ 'ਚ ਚੱਲੀਆਂ ਇੱਟਾਂ, ਮਾਹੌਲ ਗਰਮ