ਰੂਪਨਗਰ: ਕੈਬਿਨਟ ਮੰਤਰੀ ਹਰਜੋਤ ਬੈਂਸ ਨੇ ਰੂਪਨਗਰ ਦੇ ਸਰਕਾਰੀ ਕਾਲਜ ਪੁਆਧੀ ਬੋਲੀ ਦੇ ਬਾਬਤ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਨੁਮਾਇਸ਼ ਬਿਲਕੁਲ ਨਹੀਂ ਹੋਣੀ ਚਾਹੀਦੀ ਫਿਰ ਭਾਵੇਂ ਉਹ ਨਕਲੀ ਹੋਵੇ ਉਸ ਉੱਤੇ ਸਖ਼ਤ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀਂ, ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ 2 ਜੇਲ੍ਹਾਂ ਵਿੱਚ ਜੈਮਰ ਲੱਗ ਰਹੇ ਹਨ। ਜੇਲ੍ਹ ਵਿੱਚ ਮੋਬਾਈਲ ਮਿਲਣਾ ਸਾਡੇ ਵਿਭਾਗ ਦੀ ਕਾਮਯਾਬੀ ਹੈ, ਜਦੋ ਤੱਕ ਨਵੀਂ ਤਕਨੀਕ ਨਹੀਂ ਆਉਂਦੀ ਉਦੋਂ ਤੱਕ ਰਿਕਵਰੀ ਕਰਨਾ ਹੀ ਸਫਲਤਾ ਮੰਨ ਸਕਦਾ ਹਾਂ।
ਲਾਰੈਂਸ ਬਿਸ਼ਨੋਈ ਨੂੰ ਦਿੱਲੀ ਲਿਜਾਣ ਦਾ ਮੁੱਦਾ: ਮੰਤਰੀ ਬੈਂਸ ਨੇ ਕਿਹਾ ਕਿ ਜਦੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੀ ਬਠਿੰਡਾ ਜੇਲ੍ਹ ਵਿੱਚ ਸੀ ਇਹ ਸੁਨਿਸ਼ਚਿਤ ਕੀਤਾ ਜਾਂਦਾ ਸੀ ਕਿ ਹਰ ਦਿਨ ਸਵੇਰੇ ਅਤੇ ਸ਼ਾਮ ਬੈਰਕ ਨੂੰ ਚੈਕਿੰਗ ਕੀਤੀ ਜਾਵੇ। ਪੰਜਾਬ ਦੀਆਂ ਜੇਲਾਂ ਵਿਚ ਬਹੁਤ ਜਲਦੀ ਜੈਮਰ ਲੱਗਣਗੇ। ਪੰਜਾਬ ਦੀਆਂ 2 ਜੇਲ੍ਹਾਂ ਵਿੱਚ ਜੈਮਰ ਲੱਗ ਰਹੇ ਹਨ। ਜੇਲ੍ਹ ਵਿੱਚ ਮੋਬਾਈਲ ਮਿਲਣਾ ਸਾਡੇ ਵਿਭਾਗ ਦੀ ਕਾਮਯਾਬੀ ਹੈ, ਜਦੋ ਤੱਕ ਨਵੀਂ ਤਕਨੀਕ ਨਹੀਂ ਆਉਂਦੀ ਉਸ ਵਕਤ ਤੱਕ ਰਿਕਵਰੀ ਕਰਨਾ ਹੀ ਸਫਲਤਾ ਮੰਨ ਸਕਦਾ ਹਾਂ।
ਰੇਤਾਂ ਕਦੋਂ ਸਸਤੀ ਮਿਲੇਗੀ?: ਕੈਬਨਿਟ ਮੰਤਰੀ ਨੂੰ ਸਵਾਲ ਕੀਤਾ ਗਿਆ ਕਿ ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਕਦੋਂ ਮਿਲੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮੁੱਦੇ ਉੱਤੇ ਲਗਾਤਾਰ ਕੰਮ ਕਰ ਰਹੇ ਹਾਂ। ਮਾਣਯੋਗ ਹਾਈਕੋਰਟ ਦੀਆਂ ਬਹੁਤ ਜ਼ਿਆਦਾ ਗਾਈਡਲਾਈਨਾਂ ਹਨ ਅਸੀਂ ਉਨ੍ਹਾਂ ਨੂੰ ਫੋਲੋ ਕਰ ਰਹੇ ਹਾਂ, ਜਿਉਂ ਜਿਉਂ ਇਸ ਮੁੱਦੇ ਉੱਤੇ ਮਾਣਯੋਗ ਕੋਰਟ ਵੱਲੋਂ ਆਦੇਸ਼ ਹੁੰਦੇ ਸਾਰ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸਪਲਾਈ ਵੱਧਣ ਦੇ ਨਾਲ ਹੀ ਰੇਤੇ ਦੇ ਮਹਿੰਗੇ ਰੇਟ ਘਟਣੇ ਸ਼ੁਰੂ ਹੋ ਜਾਣਗੇ।
ਵਿਧਾਨ ਸਭਾ ਭਰਤੀ ਘੁਟਾਲੇ ਉੱਤੇ ਪ੍ਰਤੀਕਰਮ: ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮੁੱਦੇ ਉੱਤੇ ਮੌਜੂਦਾ ਵਿਧਾਨ ਸਭਾ ਸਪੀਕਰ ਨੂੰ ਬਹੁਤ ਵਾਰ ਬੇਨਤੀ ਕਰ ਲਈ ਹੈ ਅਤੇ ਹੁਣ ਇਸ ਬਾਬਤ ਮੇਰੇ ਲਿਖਤੀ ਰੂਪ ਵਿੱਚ ਵੀ ਭੇਜਾਂਗਾ। ਇੱਥੇ ਕੈਬਿਨਟ ਮੰਤਰੀ ਵੱਲੋਂ ਸਾਬਕਾ ਵਿਧਾਨ ਸਭਾ ਸਪੀਕਰ ਕੇਪੀ ਰਾਣਾ ਦੇ ਲਈ ਸਖਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ ਗਿਆ ਦੁਨੀਆਂ ਦੀ ਕੋਈ ਤਾਕਤ ਰਾਣਾ ਕੇਪੀ ਨੂੰ ਇਸ ਘੁਟਾਲੇ ਵਿਚੋਂ ਨਹੀਂ ਬਚਾ ਸਕਦੀ। ਪੰਜਾਬੀ ਭਾਸ਼ਾ ਵਿੱਚ ਪਾਈ ਜਾਣ ਵਾਲੀਆ ਸ਼ਬਦੀ ਗ਼ਲਤੀਆਂ ਉਪਰ ਦੀ ਕੈਬਨਿਟ ਮੰਤਰੀ ਵੱਲੋਂ ਬੋਲਿਆ ਗਿਆ ਸੀ। ਕਈ ਵਾਰੀ ਦੇਖਣ ਵਿੱਚ ਆਇਆ ਹੈ ਨੋਟਿਸ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਸਹੀ ਤਰੀਕੇ ਨਾਲ ਨਹੀਂ ਉਲੀਕੀ ਗਈ ਹੁੰਦੀ। ਇਸ ਉੱਤੇ ਸਖ਼ਤ ਨੋਟਿਸ ਲੈਣ ਦੀ ਲੋੜ ਹੈ ਅਤੇ ਜਲਦ ਨੋਟਿਸ ਲਿਆ ਜਾਵੇਗਾ।
ਹਥਿਆਰਾਂ ਦਾ ਪ੍ਰਦਰਸ਼ਨੀ ਗ਼ਲਤ: ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਅਤੇ ਜਨਤਕ ਥਾਵਾਂ ਉੱਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਉੱਤੇ ਅਤੇ ਇਸ ਬਾਬਤ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ। ਜਦੋਂ ਅਜਿਹੀ ਕੋਈ ਪੋਸਟ ਸਾਮ੍ਹਣੇ ਆਉਂਦੀ ਹੈ ਤਾਂ ਉਸ ਉੱਤੇ ਪੁਲਿਸ ਵੱਲੋਂ ਪਰਚਾ ਦਰਜ ਵੀ ਕੀਤਾ ਜਾ ਰਿਹਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ਹਥਿਆਰਾਂ ਦੀ ਨੁਮਾਇਸ਼ ਬਿਲਕੁਲ ਨਹੀਂ ਹੋਣੀ ਚਾਹੀਦੀ ਫਿਰ ਭਾਵੇਂ ਉਹ ਨਕਲੀ ਹੋਵੇ ਉਸ ਉੱਤੇ ਸਖ਼ਤ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: MCD ਚੋਣਾਂ 'ਚ ਟਿਕਟ ਨਾ ਮਿਲਣ AAP ਆਗੂ ਨੇ ਕੀਤੀ ਖੁਦਕੁਸ਼ੀ