ETV Bharat / state

ਕੈਪਟਨ ਦੇ ਲਾਰੇ ਸ਼ਰਾਬੀਆਂ ਦੇ ਗੱਪਾਂ ਵਰਗੇ ਹਨ: ਬੀਐੱਸਪੀ - ਕੈਪਟਨ ਸਰਕਾਰ

ਕੈਪਟਨ ਸਰਕਾਰ ਦੇ ਪੰਜਾਬ ਵਿੱਚ 3 ਸਾਲ ਪੂਰੇ ਹੋਣ 'ਤੇ ਬਹੁਜਨ ਸਮਾਜ ਪਾਰਟੀ ਨੇ ਕੈਪਟਨ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੇ ਲਾਰੇ ਸ਼ਰਾਬੀਆਂ ਦੇ ਗੱਪਾਂ ਵਰਗੇ ਹਨ।

BSP comments on punjab government
ਫ਼ੋਟੋ
author img

By

Published : Mar 17, 2020, 4:59 PM IST

ਰੂਪਨਗਰ: ਬੀਤੇ ਦਿਨੀਂ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਿਨੇਟ ਮੰਤਰੀਆਂ ਵੱਲੋਂ ਪੱਤਰਕਾਰ ਵਾਰਤਾ ਕਰ ਆਪਣੀ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ, ਜਿਸ ਉੱਪਰ ਰੂਪਨਗਰ ਦੇ ਬਹੁਜਨ ਸਮਾਜ ਪਾਰਟੀ ਦੇ ਆਗੂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਕੈਪਟਨ ਦੇ ਲਾਰੇ ਤਾਂ ਸ਼ਰਾਬੀਆਂ ਦੇ ਗੱਪਾਂ ਵਰਗੇ ਹਨ।

ਵੀਡੀਓ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਕੈਪਟਨ ਨੇ 3 ਸਾਲ ਪਹਿਲਾਂ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋਇਆ। ਨਾ ਤਾਂ ਕਿਸੇ ਨੂੰ ਬੁਢਾਪਾ ਪੈਨਸ਼ਨ ਮਿਲੀ ਤੇ ਨਾ ਹੀ ਕਿਸੇ ਨੂੰ ਰੁਜ਼ਗਾਰ ਮਿਲਿਆ।

ਨਾਲ ਹੀ ਉਨ੍ਹਾਂ ਕਿਹਾ ਕਿ ਇਸ ਦੇ ਉਲਟ ਜੋ ਦੁਨੀਆ ਭਰ ਵਿੱਚ ਮਹਾਂਮਾਰੀ ਫ਼ੈਲੀ ਹੋਈ ਹੈ, ਜਿਸ ਕਾਰਨ ਸਰਕਾਰ ਵੱਲੋਂ ਸਾਰੇ ਸਿਨੇਮਾ, ਸਕੂਲ ਤੇ ਸਾਰੀਆਂ ਜਨਤਕ ਸੰਸਥਾਵਾਂ ਨੂੰ ਬੰਦ ਕੀਤਾ ਗਿਆ, ਉੱਥੇ ਹੀ ਕੈਪਟਨ ਸਰਕਾਰ ਪ੍ਰੈੱਸ ਕਾਂਨਫਰੰਸ ਕਰ ਆਪਣੇ 3 ਸਾਲ ਵਿੱਚ ਕੀਤੇ ਗਏ ਕੰਮਾਂ ਦੀ ਜਾਣਕਾਰੀ ਦੇ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.