ਰੋਪੜ: ਸਿਵਲ ਸਰਜਨ ਰੋਪੜ ਦੇ ਸਹਿਯੋਗ ਨਾਲ ਪਿੰਡ ਬ੍ਰਹਮਪੁਰ ਦੇ ਫਰੈਂਡਸ ਯੂਥ ਕਲੱਬ ਵਲੋਂ ਸ਼ੀਤਲਾ ਮਾਤਾ ਮੰਦਿਰ ਵਿੱਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਪ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਮੁੱਖ ਤੌਰ ਤੇ ਖ਼ੂਨਦਾਨੀਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਆਪਣਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦਾਨ ਦਾ ਮਹੱਤਵ ਬਹੁਤ ਜ਼ਿਆਦਾ ਹੈ ਕਿਉਂਕਿ ਭਾਰਤ ਸਮੇਤ ਦੁਨੀਆਂ ਦੇ ਅਨੇਕਾ ਦੇਸ਼ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੇ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਕਰੋਨਾ ਦੀ ਬਿਮਾਰੀ ਤੋਂ ਪੀੜਤ ਮਰੀਜ਼ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਉਨਾਂ ਵਿੱਚੋਂ ਅਨੇਕਾਂ ਨੂੰ ਖੂਨ ਦੀ ਜ਼ਰੂਰਤ ਹੈ।
ਵਿਸ਼ਵ ਸਿਹਤ ਸੰਗਠਨ ਦਾ ਟੀਚਾ ਹੈ ਕਿ ਸਾਲ 2021 ਦੇ ਅੰਤ ਤੱਕ ਦੁਨੀਆਂ ਦੇ ਹਰੇਕ ਮੁਲਕ ਨੂੰ ਲੋੜੀਂਦੇ ਖੂਨ ਦੀ ਪ੍ਰਾਪਤੀ ਸਵੈ-ਇੱਛਾ ਨਾਲ ਤੇ ਮੁਫ਼ਤ ਖੂਨ ਦੇਣ ਵਾਲੇ ਦਾਨੀਆਂ ਰਾਹੀਂ ਹੋ ਜਾਵੇ।ਖੂਨ ਦਾਨ ਦਾ ਮੰਤਵ ਸਵੈ-ਇੱਛਾ ਨਾਲ ਤੰਦਰੁਸਤ ਖੂਨ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਤੇ ਇਹ ਸਮਝਾਉਣਾ ਹੈ ਕਿ ਉਨਾਂ ਦੇ ਛੋਟੇ ਜਿਹੇ ਯੋਗਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਕਲੱਬ ਦੇ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ 65 ਯੂਨਿਟ ਬਲੱਡ ਇਕੱਠਾ ਕਰ ਲਿਆ ਗਿਆ ਹੈ ਅਤੇ ਅਜੇ ਹੋਰ ਵੀ ਖੂਨ ਦਾਨ ਕਰਨ ਵਾਲੇ ਆ ਰਹੇ ਹਨ। ਉਥੇ ਹੀ ਬਲੱਡ ਕਲੱਬ ਦੀ ਟੀਮ ਸਿਹਤ ਵਿਭਾਗ ਨੂੰ ਹਰ ਸਮੇਂ ਪੂਰਨ ਸਹਿਯੋਗ ਦੇਣ ਲਈ ਵਚਨਵੱਧ ਹੈ।ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਯੂਥ ਕਲੱਬ ਬ੍ਰਹਮਪੁਰ ਅਤੇ ਸਿਹਤ ਵਿਭਾਗ ਦੀ ਟੀਮ ਨੇ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਈ।
ਇਹ ਵੀ ਪੜੋ:ਸਿੱਧੀ ਅਦਾਇਗੀ ਰਾਹੀਂ ਸੂਬੇ ’ਚ ਕਣਕ ਦੀ ਖ਼ਰੀਦ ਨੂੰ ਆਹਮੋ-ਸਾਹਮਣੇ ਸਰਕਾਰ ਤੇ ਵਿਰੋਧੀ