ਸ੍ਰੀ ਅੰਨਦਪੁਰ ਸਾਹਿਬ: ਸ਼ਹਿਰ ਵਿੱਚ ਚੱਲ ਰਹੇ ਕੇਂਦਰੀ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਰੋਸ ਮਾਰਚ ਕੱਢਿਆ। ਇਸ ਮਾਰਚ ਦੀ ਅਗਵਾਈ ਸਾਬਕਾ ਕੈਬਿਨੇਟ ਮੰਤਰੀ ਮਦਨ ਮੋਹਨ ਮਿੱਤਲ ਨੇ ਕੀਤੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਿੱਤਲ ਨੇ ਕਿਹਾ ਕਿ ਨੰਗਲ ਵਿੱਚ 250 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਫਲਾਈ ਓਵਰ ਦੇ ਨਿਰਮਾਣ ਵਿੱਚ ਵੱਡੇ ਪੱਧਰ 'ਤੇ ਗੜਬੜੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ 'ਤੇ ਇਲਾਜ਼ਮ ਲਗਾਉਂਦੇ ਕਿਹਾ ਕਿ ਰਾਣਾ ਕੇਪੀ ਦੇ ਰਿਸ਼ਤੇਦਾਰਾਂ ਨੂੰ ਸਮਗਰੀ ਦਾ ਠੇਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਨ੍ਹਾਂ ਗੜਬੜੀਆਂ ਦੀ ਜਾਂਚ ਕਰਵਾਈ ਜਾਵੇ।
ਭਾਜਪਾ ਅਤੇ ਅਕਾਲੀ ਦਲ ਦੇ ਇਨ੍ਹਾਂ ਬਿਆਨਾਂ ਨੂੰ ਲੈ ਕੇ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੇ ਸਾਹਨੀ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਾਰਨ ਕੰਮ ਬੰਦ ਹੋਇਆ ਸੀ ਪਰ ਹੁਣ ਮੁੜ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਆਂ ਕਿਹਾ ਕਿ ਮਦਨ ਮੋਹਨ ਮਿੱਤਲ ਬਿਨ੍ਹਾਂ ਵਜ੍ਹਾ ਤੋਂ ਹੀ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਸਬੰਧ ਵਿੱਚ ਐਸਡੀਐਮ ਕੰਨੂ ਗਰਗ ਨੇ ਕਿਹਾ ਕਿ ਫ਼ਲਾਈ ਓਵਰ ਦਾ ਕੰਮ ਕੋਰੋਨਾ ਮਹਾਂਮਾਰੀ ਬੰਦ ਕਰਨਾ ਪਿਆ ਸੀ। ਜਿਵੇਂ ਹੀ ਸਰਕਾਰ ਵੱਲੋ ਬੜੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਸੇ ਸਮੇਂ ਤੋਂ ਹੀ ਨੰਗਲ ਫ਼ਲਾਈ ਓਵਰ ਦਾ ਨਿਰਮਾਣ ਕੰਮ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਦੋ ਵਿਭਾਗ ਤੋ ਐਨਓਸੀ ਆਉਣੀ ਬਾਕੀ ਹੈ ਜਿਵੇਂ ਰੇਲਵੇ ਵਿਭਾਗ ਅਤੇ ਬੀਬੀਐਮਬੀ ਕਿਉਂਕਿ ਬੀਬੀਐਮਬੀ ਦੀ ਹਾਈੇ ਵੋਲਟੇਜ ਲਾਈਨ ਫ਼ਲਾਈ ਓਵਰ ਦੇ ਵਿੱਚ ਆ ਰਹੀ ਹੈ, ਜਿਸ ਦੇ ਚਲਦੇ ਵਿਭਾਗ ਵੱਲੋਂ ਐਨਓਸੀ ਦੀ ਉਡੀਕੀ ਕੀਤੀ ਜਾ ਰਹੀ ਹੈ।