ਅਨੰਦਪੁਰ ਸਾਹਿਬ : ਭਾਖੜਾ ਡੈਮ ਦੇ ਪਾਣੀ ਦੇ ਪੱਧਰ ਦੇ ਵਧਣ ਦੇ ਕਾਰਨ ਜਿੱਥੇ ਖਤਰੇ ਦਾ ਪੱਧਰ ਸਿਰਫ ਦੋ ਫੁੱਟ ਦੀ ਦੂਰੀ ਉੱਤੇ ਰਹਿ ਗਿਆ ਹੈ ਅਤੇ ਸਤਲੁਜ ਦਰਿਆ ਵਿਚੋਂ ਆ ਰਿਹਾ ਪਾਣੀ ਦਰਿਆ ਦੇ ਬਾਹਰ ਵਗਣਾ ਸ਼ੁਰੂ ਹੋ ਗਿਆ। ਦਰਿਆ ਦਾ ਪਾਣੀ ਸੜਕ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ ਅਤੇ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ। ਪ੍ਰਸ਼ਾਸਨ ਦੀ ਮਦਦ ਤੋਂ ਪਿੰਡ ਵਾਸੀਆਂ ਨੇ ਟਰੱਕਾਂ ਦੀਆਂ ਟਿਊਬਾਂ ਦੇ ਨਾਲ ਪਿੰਡਾਂ ਵਿਚੋਂ ਅਤੇ ਘਰਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਵਲੋਂ ਰਾਹਤ ਕਾਰਜ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਨੰਗਲ ਦੇ ਨਜਦੀਕੀ ਪਿੰਡ ਭਲਾਣ, ਭਨਾਮ, ਜਿੰਦਵੜੀ, ਧਿਆਨ ਬੇਲਾ, ਭਲੜੀ, ਐਲਗਰਾਂ ਸ਼ਾਹਪੁਰ ਬੇਲਾ, ਨਾਨਗਰਾਂ, ਗੋਲਹਣੀ ਤੋਂ ਇਲ਼ਾਵਾ ਹੋਰ ਦਰਜਨਾਂ ਪਿੰਡ ਜੋਕਿ ਸਤਲੁਜ ਦਰਿਆ ਦੇ ਨਜਦੀਕ ਵਸਦੇ ਹਨ ਇਹ ਸਾਰੇ ਖਤਰੇ ਵਿੱਚ ਹਨ। ਇਹਨਾ ਲੋਕਾਂ ਦੇ ਪਿੰਡ ਖਾਲੀ ਕਰਕੇ ਆਪਣੇ ਪਰਿਵਾਰ ਦੇ ਨਾਲ ਨਾਲ ਜਰੂਰੀ ਘਰੇਲੂ ਸਮਾਨ ਅਤੇ ਦੁਧਾਰੂ ਪਸ਼ੂਆ ਨੂੰ ਨਾਲ ਲੈ ਕੇ ਪਿੰਡ ਤੋਂ ਬਾਹਰ ਆ ਗਏ ਹਨ।
- SLR Snatching: ਪੁਲਿਸ ਮੁਲਾਜ਼ਮ ਤੋਂ SLR ਖੋਹਣ ਦੇ ਮਾਮਲੇ 'ਚ ਹੋਰ ਖੁਲਾਸੇ ਤੇ 6 ਗ੍ਰਿਫਤਾਰੀਆਂ, ਐਸਐਸਪੀ ਖੁਰਾਣਾ ਨੇ ਦਿੱਤੀ ਅਹਿਮ ਜਾਣਕਾਰੀ
- ਸਤਲੁਜ ਦੇ ਪਾਣੀ ਨਾਲ ਕ੍ਰੇਟ ਵਾਲ ਦੇ ਹੋਏ ਨੁਕਸਾਨ ਨੂੰ ਸਹੀ ਕਰਨ 'ਚ ਪ੍ਰਸ਼ਾਸਨ ਪੱਬਾਂ ਭਾਰ
- Cyber Crime With AI: ਅਣਜਾਣ ਨੰਬਰ ਤੋਂ ਆਈ ਕਾਲ ਰਾਹੀਂ ਰਿਸ਼ਤੇਦਾਰ ਵਲੋਂ ਮਦਦ ਦੀ ਮੰਗ ! ਹੋ ਜਾਓ ਸਾਵਧਾਨ, ਹੋ ਸਕਦੇ ਹੋ ਵੱਡੀ ਠੱਗੀ ਦਾ ਸ਼ਿਕਾਰ
ਭਾਖੜਾ ਡੈਮ ਦੇ ਫਲੱਡ ਗੇਟ ਜਦੋਂ ਖੋਲੇ ਜਾਦੇ ਹਨ ਤਾਂ ਪਾਣੀ ਨੰਗਲ ਡੈਮ ਵਿੱਚ ਆਉਦਾ ਹੈ, ਜਿਸ ਤੋ ਬਾਅਦ ਫਿਰ ਨੰਗਲ ਡੈਮ ਦੇ ਜਦੋਂ ਫਲੱਡ ਗੇਟ ਖੋਲ਼੍ਹੇ ਜਾਦੇ ਹਨ ਤਾਂ ਪਾਣੀ ਸਾਰਾ ਸਤਲੁਜ ਦਰਿਆ ਵਿਚ ਆਉਦਾ ਹੈ ਜੋ ਪੂਰੀ ਤਰ੍ਹਾਂ ਵਗ ਰਿਹਾ ਹੈ। ਇਥੋਂ ਤੱਕ ਕਿ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਲਈ ਖਤਰਾ ਪੈਦਾ ਹੋ ਗਿਆ ਹੈ। ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵੱਲੋਂ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਵੀ ਮੌਕੇ ਉੱਤੇ ਬੁਲਾ ਲਿਆ ਗਿਆ ਹੈ। ਪਿੰਡ ਵਾਸੀਆਂ ਵਾਸੀਆਂ ਨੂੰ ਹੌਂਸਲਾ ਦੇਣ ਲਈ ਵਿਸ਼ੇਸ਼ ਤੌਰ ਉੱਤੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਵਿਧਾਇਕ ਹਰਜੋਤ ਸਿੰਘ ਬੈਂਸ ਲੋਕਾਂ ਲਈ ਲੋੜੀਂਦਾ ਸਮਾਨ ਮੁਹੱਈਆ ਕਰਾਉਣ ਦੀ ਗੱਲ ਕਹਿ ਰਹੇ ਹਨ।