ETV Bharat / state

ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ, ਖੋਲ੍ਹੇ ਗਏ ਭਾਖੜਾ ਡੈਮ ਦੇ ਫਲੱਡ ਗੇਟ - ਮੌਸਮ ਵਿਭਾਗ ਦਾ ਅਲਰਟ

ਮੌਸਮ ਵਿਭਾਗ ਵੱਲੋਂ ਆਉਣ ਵਾਲੇ 2 ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਮਗਰੋਂ ਹੜ੍ਹ ਦਾ ਖਤਰਾ ਬਣ ਗਿਆ ਹੈ। ਭਾਖੜਾ ਬਿਆਸ ਮੈਨਜਮੈਂਟ ਬੋਰਡ ਨੇ ਭਾਖੜਾ ਬੰਨ੍ਹ ਦੇ ਚਾਰੋ ਗੇਟ ਖੋਲ੍ਹ ਦਿੱਤੇ ਹਨ ਤੇ ਹੁਣ ਤੱਕ 55,000 ਕਿਉਸਿਕ ਪਾਣੀ ਛੱਡਿਆ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਹਰ ਮੁਸ਼ਕਿਲ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ।

ਫ਼ੋਟੋ
author img

By

Published : Aug 17, 2019, 10:53 AM IST

ਰੋਪੜ: ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੇ ਅਲਰਟ ਤੋਂ ਬਾਅਦ ਭਾਖੜਾ ਬੰਨ੍ਹ ਦੇ ਚਾਰੋ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਅਤੇ ਹੁਣ ਤੱਕ 55,000 ਕਿਉਸਿਕ ਪਾਣੀ ਛੱਡਿਆ ਜਾ ਚੁੱਕਿਆ ਹੈ। ਜਿਸ ਕਾਰਨ ਹੋਠਲੇ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ ਬਣ ਗਿਆ ਹੈ।

ਵੀਡੀਓ

ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਅਸ਼ਵਨੀ ਕੁਮਾਰ ਅਗਰਵਾਲ ਨੇ ਕਿਹਾ ਕਿ ਭਾਖੜਾ ਡੈਮ ਦੇ ਪਾਣੀ ਦਾ ਲੈਵਲ 1680 ਫੁੱਟ ਤੱਕ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 1674 ਫੁੱਟ ਪਾਣੀ ਪੁੱਜਣ ਕਾਰਨ ਹਾਈ ਫਲੱਡ ਗੇਟ ਖੋਲ੍ਹੇ ਗਏ ਹਨ। ਇਸ ਵਿਚੋਂ ਪਹਿਲਾ 36,000 ਕਿਉਸਿਕ ਪਾਣੀ ਛੱਡਿਆ ਗਿਆ ਸੀ। ਜਿਸ ਤੋਂ ਬਾਅਦ 55,000 ਕਿਉਸਿਕ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਹੋਣ ਦੇ ਅਨੂਮਾਨ ਨੂੰ ਲੈ ਕੇ ਡੈਮ ਦੇ ਗੇਟ ਖੋਲ੍ਹੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਲਾਤਾਂ 'ਤੇ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਕੁੜੀ 'ਤੇ ਡਿੱਗ ਅਸਮਾਨੀ ਬਿਜਲੀ, ਵੇਖੋ ਵੀਡੀਓ

ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਸੀਨੀਅਰ ਅਧਿਕਾਰੀਆਂ ਨੂੰ ਜੰਗੀ ਪੱਧਰ 'ਤੇ ਹਰ ਮੁਸ਼ਕਿਲ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ।

ਦੱਸ ਦਈਏ, ਮੌਸਮ ਵਿਭਾਗ ਮੁਤਾਬਕ ਬਠਿੰਡਾ, ਸੰਗਰੂਰ, ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ ‘ਚ ਭਾਰੀ ਮੀਂਹ ਪੈ ਸਕਦਾ ਹੈ। ਉੱਥੇ ਹੀ ਇਹ ਮੀਂਹ ਝੋਨੇ ਦੀ ਫ਼ਸਲ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ।

Intro:ਭਾਖੜਾ ਮੈਨੇਜਮੈਂਟ ਬੋਰਡ ਵਲੋਂ ਡੈਮ ਦੇ ਫਲੱਡ ਗੇਟ ਖੋਲ ਕੇ 19000 ਕਿਉਸਿਕ ਪਾਣੀ ਇਨ੍ਹਾਂ ਗੇਟਾਂ ਰਾਹੀਂ ਛੱਡਿਆ ਜਾ ਰਿਹਾ Body:ਇਹ ਫੈਸਲਾ ਇਸਕਰਕੇ ਲਿਆ ਗਿਆ 16 ਅਗਸਤ ਨੂੰ ਡੈਮ ਦੇ ਪਾਣੀ ਦਾ ਪੱਧਰ 1674 ਫੁੱਟ ਤੱਕ ਪੁੱਜ ਗਿਆ ਹੈ ਜਦਕਿ ਡੈਮ ਵਿਚ ਵੱਧ ਤੋਂ ਵੱਧ ਪਾਣੀ ਦਾ ਪੱਧਰ 1680 ਫੁੱਟ ਤਕ ਆ ਸਕਦਾ
ਡੈਮ ਦੇ ਪਾਣੀ ਦਾ ਲੈਵਲ ਸਮਰੱਥਾ ਅਨੁਸਾਰ ਰੱਖਣ ਵਾਸਤੇ ਵਾਧੂ ਪਾਣੀ ਫਲੱਡ ਗੇਟਾਂ ਰਾਹੀਂ ਛੱਡਿਆ ਜਾ ਰਿਹਾ
ਭਾਖੜਾ ਮੈਨੇਜਮੈਂਟ ਬੋਰਡ ਦੇ ਚੀਫ ਇੰਜੀਨੀਅਰ ਏ ਕੇ ਅਗਰਵਾਲ ਨੇ ਇਸ ਬਾਰੇ ਜਾਣਕਾਰੀ ਨੰਗਲ ਵਿਚ ਮੀਡੀਆ ਨੂੰ ਦਿਤੀ
Conclusion:ਹਿਮਾਚਲ ਦੇ ਚੰਬਾ, ਕਾਂਗੜਾ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਤੇ ਨਾਲ ਬੱਦਲ ਫਟਣ ਦਾ ਵੀ ਖਦਸ਼ਾ ਹੈ। ਲਾਹੌਲ-ਸਪਿਤੀ ਤੇ ਹੋਰਨਾਂ ਉੱਚੀਆਂ ਪਹਾੜੀਆਂ 'ਤੇ ਅਗਸਤ 'ਚ ਬਰਫ਼ ਵੀ ਪੈ ਸਕਦੀ ਹੈ।
ਇਸ ਦੇ ਅਸਰ ਵਜੋਂ, ਪੰਜਾਬ 'ਚ ਰਾਤਾਂ ਨੂੰ ਪਾਰੇ ਦੇ 22° ਤੱਕ ਡਿੱਗਣ ਨਾਲ ਸੀਜ਼ਨ 'ਚ ਪਹਿਲੀ ਵਾਰ ਹਲਕੀ ਠੰਢ ਮਹਿਸੂਸ ਹੋ ਸਕਦੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.