ਮੋਰਿੰਡਾ : ਏ.ਐਸ.ਆਈ ਨੇ ਗੁਰਮੀਤ ਸਿੰਘ ਨੇ ਖ਼ੁਦ ਨੂੰ ਥਾਣੇ ਵਿੱਚ ਆਪਣੀ ਹੀ ਪਿਸਤੌਲ ਨਾਲ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਹੈ। ਗੁਰਮੀਤ ਸਿੰਘ, 52 ਸਾਲਾ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਐਸ.ਐਸ.ਪੀ ਸਵੱਪਨ ਸ਼ਰਮਾ ਮੁਤਾਬਕ ਗੁਰਮੀਤ ਸਿੰਘ ਲੋਕਲ ਥਾਣੇ ਵਿਖੇ ਤਰੱਕੀ ਵਜੋਂ ਹੋਈ ਤਬਦੀਲੀ ਨੂੰ ਲੈ ਕੇ ਥਾਣੇ ਵਿੱਚ ਹੀ ਤਾਇਨਾਤ ਰਹਿੰਦਾ ਸੀ। ਪਰ ਉਸ ਲਈ ਇਹ ਥੋੜਾ ਮੁਸ਼ਕਿਲ ਸੀ ਅਤੇ ਕੰਮ ਦੇ ਭਾਰ ਨੂੰ ਲੈ ਕੇ ਮਾਨਸਿਕ ਪੱਖੋਂ ਤਨਾਅ ਵਿੱਚ ਰਹਿੰਦਾ ਸੀ ਜਿਸ ਕਰਕੇ ਉਸ ਨੇ ਸ਼ਾਮ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ।