ਰੂਪਨਗਰ: ਜ਼ਿਲ੍ਹੇ ਦੀ ਪੁਲਿਸ ਨੇ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਚੌਕਸੀ ਦਾ ਸਬੂਤ ਦਿੰਦੇ ਹੋਏ 11 ਪਿਸਤੌਲਾਂ ਸਮੇਤ 37 ਕਾਰਤੂਸ ਬਰਾਮਦ ਕੀਤੇ ਹਨ। ਮਾਮਲੇ ਸਬੰਧੀ ਤਫਸੀਲ ਨਾਲ ਦੱਸਦਿਆਂ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਇਸ ਸਾਲ ਮਾਰਚ ਮਹੀਨੇ ਦੀ 30 ਤਰੀਕ ਨੂੰ ਉਨ੍ਹਾਂ ਨੇ ਨਾਜਾਇਜ਼ ਹਥਿਆਰਾਂ ਸਣੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਗੁਰਗਾ ਗ੍ਰਿਫ਼ਤਾਰ ਕੀਤਾ ਸੀ।
ਹਥਿਆਰਾਂ ਦੀ ਸਪਲਾਈ ਦਾ ਇੱਕ ਅੰਤਰ-ਰਾਜੀ ਗਿਰੋਹ: ਇਸ ਤੋਂ ਬਾਅਦ ਰਿਮਾਂਡ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਗੁਰਗੇ ਨੇ ਦੱਸਿਆ ਕਿ ਉਸ ਨੂੰ ਇਹ ਹਥਿਆਰ ਮਲੇਰਕੋਟਲਾ ਦੇ ਰਹਿਣ ਵਾਲੇ ਗੈਂਗਸਟਰ ਬੂਟਾ ਖਾਨ ਨੇ ਮੁਹੱਈਆ ਕਰਵਾਏ ਸਨ। ਇਸ ਤੋਂ ਮਗਰੋਂ ਗੈਂਗਸਟਰ ਬੂਟਾ ਖਾਨ ਦੀ ਗ੍ਰਿਫ਼ਤਾਰੀ ਹੋਈ ਅਤੇ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦਾ ਇੱਕ ਅੰਤਰ-ਰਾਜੀ ਗਿਰੋਹ ਪੰਜਾਬ ਵਿੱਚ ਐਕਟਿਵ ਜਿਸ ਦੇ ਤਾਰ ਵਿਦੇਸ਼ਾਂ ਨਾਲ ਵੀ ਜੁੜੇ ਹੋਏ ਹਨ।
ਪੁੱਛਗਿੱਛ ਦੌਰਾਨ ਖੁਲਾਸੇ ਹੋਣੇ ਬਾਕੀ: ਮਾਮਲੇ ਨੂੰ ਹੋਰ ਸਪੱਸ਼ਟ ਕਰਦਿਆਂ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਇਨ੍ਹਾਂ ਹਥਿਆਰਾ ਲਈ ਹੁੰਦੀ ਸੀ। ਵਿਦੇਸ਼ਾਂ ਤੋਂ ਹੀ ਇਹ ਨਿਰਦੇਸ਼ ਆਉਂਦੇ ਸਨ ਕਿ ਮੱਧ-ਪ੍ਰਦੇਸ਼ ਵਿੱਚ ਕਿੱਥੋਂ ਹਥਿਆਰ ਲੈਕੇ ਕਿੱਥੇ ਪਹੁੰਚਾਉਣੇ ਨੇ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਮੱਧ-ਪ੍ਰਦੇਸ਼ ਤੋਂ ਹਥਿਆਰ ਸਪਲਾਈ ਕਰਨ ਵਾਲਾ ਮੁਲਜ਼ਮ ਵੀ ਪਹਿਚਾਣਿਆ ਗਿਆ ਹੈ ਪਰ ਉਸ ਦੀ ਫਿਲਹਾਲ ਗ੍ਰਿਫ਼ਤਾਰੀ ਨਹੀਂ ਹੋਈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੋਇਆ ਕਿ ਮੁਲਜ਼ਮਾਂ ਨੇ ਇਹ ਹਥਿਆਰ ਕਦੋਂ ਅਤੇ ਕਿਸ ਖ਼ਿਲਾਫ਼ ਵਰਤਣੇ ਸਨ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਰਿਮਾਂਡ ਦੌਰਾਨ ਗੈਂਗਸਟਰਾਂ ਤੋਂ ਇਸ ਗੰਭੀਰ ਮੁੱਦੇ ਸਬੰਧੀ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
- ਹੜ੍ਹ ਪੀੜਤਾਂ ਦੇ ਹੱਕ 'ਚ ਪੰਜਾਬ ਕਾਂਗਰਸ ਦਾ ਧਰਨਾ, ਕਿਹਾ-ਸਰਕਾਰ ਨੇ ਸਵਾ ਮਹੀਨਾ ਬੀਤਣ ਤੋਂ ਬਾਅਦ ਵੀ ਨਹੀਂ ਦਿੱਤਾ ਮੁਆਵਜ਼ਾ
- ਬਿਕਰਮ ਮਜੀਠੀਆ ਦਾ ਸੀਐੱਮ ਮਾਨ 'ਤੇ ਤੰਜ, ਕਿਹਾ- ਨਵੇਂ ਭਰਤੀ ਪਟਵਾਰੀਆਂ ਨਾਲ ਕੀਤਾ ਗਿਆ ਧੋਖਾ, ਨਾ ਵਧਿਆ ਸਨਮਾਨ ਭੱਤਾ ਨਾ ਹੀ ਘਟਿਆ ਟ੍ਰੇਨਿੰਗ ਦਾ ਸਮਾਂ
- ਭੈਣਾਂ-ਭਰਾਵਾਂ ਦੇ ਪਿਆਰ 'ਚ ਅਹਿਮ ਭੂਮਿਕਾ ਨਿਭਾਵੇਗਾ ਡਾਕਘਰ, ਵਿਦੇਸ਼ਾਂ ਤੱਕ ਸੁਰੱਖਿਅਤ ਤਰੀਕੇ ਨਾਲ ਪਹੁੰਚੇਗਾ ਸਪੈਸ਼ਲ ਰੱਖੜੀ ਗਿਫ਼ਟ ਪੈਕ
ਦੱਸ ਦਈਏ ਇਸ ਤੋਂ ਪਹਿਲਾਂ ਆਜ਼ਾਦੀ ਦਿਹਾੜੇ ਮੌਕੇ ਅੰਮ੍ਰਿਤਸਰ ਵਿੱਚ ਵੀ ਸੂਬੇ ਨੂੰ ਦਹਿਲਾਉਣ ਦੀ ਕੋਸ਼ਿਸ਼ ਨੂੰ ਕੇਂਦਰੀ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਦੀ ਚੌਕਸੀ ਨੇ ਨਾਕਾਮ ਕਰ ਦਿੱਤਾ। ਅੰਮ੍ਰਿਤਸਰ ਅੰਦਰ ਐੱਨਆਈਏ ਅਤੇ ਪੰਜਾਬ ਪੁਲਿਸ ਨੇ ਇੱਕ ਗੁਪਤ ਜੁਆਇੰਟ ਆਪ੍ਰੇਸ਼ਨ ਦੌਰਾਨ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ। ਪੰਜ ਅੱਤਵਾਦੀਆਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਫਲਤਾ ਸਬੰਧੀ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਗੌਰਵ ਯਾਦਵ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ।