ETV Bharat / state

ਹੈਰਾਨੀਜਨਕ! ਭਾਖੜਾ ਨਹਿਰ ’ਚੋਂ ਮਿਲੇ ਰੈਮਡੀਸੇਵਰ ਦੇ ਟੀਕੇ

ਡਰੱਗ ਇੰਸਪੈਕਟਰ ਨੇ ਕਿਹਾ ਕਿ ਬੇਸ਼ੱਕ ਇਨ੍ਹਾਂ ਟੀਕਿਆਂ ਉੱਤੇ ਰੈਮਡੀਸੇਵਰ ਵਰਗੇ ਲੋਗੋ ਆਦਿ ਲੱਗੇ ਹੋਏ ਹਨ, ਪਰ ਰੰਗ ’ਤੇ ਕੁਝ ਚੀਜ਼ਾਂ ਦਾ ਫ਼ਰਕ ਨਜ਼ਰ ਆ ਰਿਹਾ ਹੈ ਜੋ ਕਿ ਹੁਣ ਇੱਕ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਦੱਸਿਆ ਜਾਏਗਾ ਕਿ ਇਹ ਟੀਕੇ ਆਖਿਰਕਾਰ ਅਸਲ ਵਿੱਚ ਕਿਹੜੇ ਹਨ।

ਭਾਖੜਾ ਨਹਿਰ ’ਚੋਂ ਮਿਲੇ ਰੈਮਡੀਸੇਵਰ ਦੇ ਟੀਕੇ
ਭਾਖੜਾ ਨਹਿਰ ’ਚੋਂ ਮਿਲੇ ਰੈਮਡੀਸੇਵਰ ਦੇ ਟੀਕੇ
author img

By

Published : May 7, 2021, 2:16 PM IST

ਰੂਪਨਗਰ: ਜ਼ਿਲ੍ਹੇ ਦੀ ਭਾਖੜਾ ਨਹਿਰ ਵਿੱਚ ਅੱਜ ਭਾਰੀ ਤਦਾਦ ਵਿਚ ਸ਼ੱਕੀ ਰੈਮਡੀਸੇਵਰ ਤੇ ਹੋਰ ਕਈ ਪ੍ਰਕਾਰ ਦੇ ਟੀਕਿਆਂ ਦੀ ਖੇਪ ਮਿਲਣ ਦੇ ਨਾਲ ਹੜਕੰਪ ਮੱਚ ਗਿਆ। ਸਥਾਨਕ ਲੋਕਾਂ ਵੱਲੋਂ ਨਹਿਰ ਦੀ ਤਾਲ ਵਿੱਚ ਫਸੇ ਹੋਏ ਇਨ੍ਹਾਂ ਟੀਕਿਆਂ ਸਬੰਧੀ ਜਦੋਂ ਸੂਚਨਾ ਦਿੱਤੀ ਤਾਂ ਮੌਕੇ ’ਤੇ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ। ਪਹਿਲੀ ਜਾਂਚ ਦੇ ਵਿੱਚ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਨੇ ਕਿਹਾ ਕਿ ਬੇਸ਼ੱਕ ਇਨ੍ਹਾਂ ਟੀਕਿਆਂ ਉੱਤੇ ਰੈਮਡੀਸੇਵਰ ਵਰਗੇ ਲੋਗੋ ਆਦਿ ਲੱਗੇ ਹੋਏ ਹਨ, ਪਰ ਰੰਗ ’ਤੇ ਕੁਝ ਚੀਜ਼ਾਂ ਦਾ ਫ਼ਰਕ ਨਜ਼ਰ ਆ ਰਿਹਾ ਹੈ ਜੋ ਕਿ ਹੁਣ ਇੱਕ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਦੱਸਿਆ ਜਾਏਗਾ ਕਿ ਇਹ ਟੀਕੇ ਆਖਿਰਕਾਰ ਅਸਲ ਵਿੱਚ ਕਿਹੜੇ ਹਨ। ਉਹਨਾਂ ਨੇ ਕਿਹਾ ਕਿ ਇੱਥੇ ਸੁਆਲ ਇਹ ਉੱਠਦਾ ਹੈ ਕਿ ਜੇਕਰ ਟੀਕੇ ਅਸਲੀ ਹਨ ਤਾਂ ਇੰਨੀ ਤਦਾਦ ਵਿੱਚ ਕਿੱਥੋਂ ਅਲਾਟ ਹੋਏ ਜੇਕਰ ਨਕਲੀ ਹਨ ਤਾਂ ਨਕਲੀ ਟੀਕਿਆਂ ਦਾ ਕਾਰੋਬਾਰ ਕੌਣ ਕਰ ਰਿਹਾ ਹੈ ?

ਭਾਖੜਾ ਨਹਿਰ ’ਚੋਂ ਮਿਲੇ ਰੈਮਡੀਸੇਵਰ ਦੇ ਟੀਕੇ

ਇਹ ਵੀ ਪੜੋ: 50 ਬੈੱਡ ਵਾਲਾ ਕੋਵਿਡ ਸੈਂਟਰ ਤਿਆਰ, ਆਕਸੀਜਨ ਸਣੇ ਮਿਲਣਗੀਆਂ ਇਹ ਸੁਵਿਧਾਵਾਂ
ਉਥੇ ਹੀ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕੀ ਉਹਨਾਂ ਨੂੰ ਪਿੰਡ ਵਾਸੀਆਂ ਵੱਲੋਂ ਇਤਲਾਹ ਮਿਲੀ ਸੀ ਕਿ ਨਹਿਰ ਵਿੱਚ ਦਵਾਈਆਂ ਦੇ ਡੱਬੇ ਅਤੇ ਖੁੱਲ੍ਹੀਆਂ ਹੋਈਆਂ ਕੱਚ ਦੀਆਂ ਸ਼ੀਸ਼ੀਆਂ ਵੱਡੀ ਮਾਤਰਾ ਵਿੱਚ ਜਾ ਰਹੀਆਂ ਹਨ। ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਸਲੇਮਪੁਰ ਪੁੱਜਾ ਜਿੱਥੇ ਨਹਿਰ ਦੀ ਝਾਲ ਮੌਜੂਦ ਹੈ। ਇਸ ਮਾਮਲੇ ਵਿੱਚ ਦਵਾਈਆਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਇਹ ਵੀ ਪੜੋ: ਕੋਰੋਨਾ ਦੌਰਾਨ ਨਵੀਂ ਬਿਮਾਰੀ ਦਾ ਖਤਰਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.