ETV Bharat / state

'ਪਰਾਲੀ ਨਾ ਸਾੜਨ ਲਈ ਰੂਪਨਗਰ ਪੰਜਾਬ ਵਿੱਚ ਪਹਿਲੇ ਨੰਬਰ ਉੱਤੇ' - 550ਵੇਂ ਪ੍ਰਕਾਸ਼ ਪੁਰਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਈਟੀਵੀ ਭਾਰਤ ਵੱਲੋਂ ਪੰਜਾਬ ਵਿੱਚ ਵਾਤਾਵਰਨ ਨੂੰ ਲੈ ਕੇ 'ਇਹ ਵਰ੍ਹਾ ਨਾਨਕ ਦੇ ਨਾਲ ਨਹੀਂ ਫ਼ੂਕਣਾ ਅਸੀਂ ਪਰਾਲ' ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਰੂਪਨਗਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਫ਼ੋਟੋ
author img

By

Published : Oct 9, 2019, 5:50 PM IST

ਰੂਪਨਗਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਈਟੀਵੀ ਭਾਰਤ ਵੱਲੋਂ ਪੰਜਾਬ ਵਿੱਚ ਵਾਤਾਵਰਨ ਨੂੰ ਲੈ ਕੇ ਇਹ ਵਰ੍ਹਾ ਨਾਨਕ ਦੇ ਨਾਲ ਨਹੀਂ ਫ਼ੂਕਣਾ ਪਰਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਬਾਰੇ ਰੂਪਨਗਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪਰਮਿੰਦਰ ਸਿੰਘ ਚੀਮਾ ਦੇ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦਾ ਕਿਸਾਨ ਬਹੁਤ ਜਾਗਰੂਕ ਹੈ ਤੇ ਪਿਛਲੇ ਸਾਲ ਸਾਉਣੀ ਦੀ ਫ਼ਸਲ ਤੋਂ ਬਾਅਦ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਈ ਗਈ।

ਵੀਡੀਓ

ਪਰਮਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਰੂਪਨਗਰ ਪਰਾਲੀ ਨੂੰ ਅੱਗ ਨਾ ਲਾਉਣ ਵਿੱਚ ਪਹਿਲੇ ਨੰਬਰ 'ਤੇ ਆ ਰਿਹਾ ਹੈ। ਚੀਮਾ ਨੇ ਦੱਸਿਆ ਕਿ ਸਾਡਾ ਮਹਿਕਮਾ ਸਮੇਂ-ਸਮੇਂ ਉੱਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਦਾ ਆ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਜ਼ਿਲ੍ਹੇ ਦਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਹੈ। ਚੀਮਾ ਨੇ ਦੱਸਿਆ ਕਿ ਸਾਡੀ ਧਰਤੀ ਉੱਤੇ ਹਰੀ ਕ੍ਰਾਂਤੀ ਦੇ ਨਾਮ ਉੱਤੇ ਝੋਨੇ ਦੀ ਫ਼ਸਲ ਤਾਂ ਕਰੀਬ 40-50 ਸਾਲਾਂ ਤੋਂ ਬੀਜੀ ਜਾ ਰਹੀ ਹੈ ਪਰ ਸਾਡੀ ਧਰਤੀ ਤਾਂ ਲੱਖਾਂ ਕਰੋੜਾਂ ਸਾਲ ਪੁਰਾਣੀ ਹੈ, ਕਿਸਾਨਾਂ ਨੂੰ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੀਆਂ ਫਸਲਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ।

ਪੰਜਾਬ ਵਿੱਚ ਰੂਪਨਗਰ ਜ਼ਿਲ੍ਹੇ ਨੂੰ ਹਮੇਸ਼ਾ ਹੀ ਗ੍ਰੀਨ ਸਿਟੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇੱਥੇ ਦਾ ਕਿਸਾਨ ਪਰਾਲੀ ਨਾ ਸਾੜਨ ਵਿੱਚ ਪੂਰੇ ਪੰਜਾਬ ਵਿੱਚ ਪਹਿਲੇ ਨੰਬਰ 'ਤੇ ਆ ਰਿਹਾ ਹੈ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜੇ ਕਿਸਾਨ ਇਸ ਵਾਰ ਵੀ ਪਰਾਲੀ ਨਹੀਂ ਸਾੜਨਗੇ ਤਾਂ ਸੂਬੇ ਵਿੱਚ ਪਹਿਲੇ ਸਥਾਨ 'ਤੇ ਆਉਣਗੇ।

Intro:edited pkg..
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਈਟੀਵੀ ਭਾਰਤ ਵੱਲੋਂ ਪੂਰੇ ਪੰਜਾਬ ਦੇ ਵਿੱਚ ਵਾਤਾਵਰਨ ਨੂੰ ਲੈਕੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਅਨੁਸਾਰ ਇਸ ਵਰ੍ਹੇ ਪੰਜਾਬ ਦਾ ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ

Body:ਇਸ ਮੁਹਿੰਮ ਦੇ ਅਧੀਨ ਈਟੀਵੀ ਭਾਰਤ ਦੀ ਟੀਮ ਨੇ ਰੂਪਨਗਰ ਦੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਪਰਮਿੰਦਰ ਸਿੰਘ ਚੀਮਾ ਦੇ ਨਾਲ ਖਾਸ ਗੱਲਬਾਤ ਕੀਤੀ
ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦਾ ਕਿਸਾਨ ਬਹੁਤ ਜਾਗਰੂਕ ਕਿਸਾਨ ਹੈ ਪਿਛਲੇ ਸਾਲ ਸਾਉਣੀ ਦੀ ਫ਼ਸਲ ਤੋਂ ਬਾਅਦ ਕਿਸਾਨ ਵੱਲੋਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ
ਪੂਰੇ ਪੰਜਾਬ ਦੇ ਵਿੱਚ ਰੂਪਨਗਰ ਜ਼ਿਲ੍ਹਾ ਪਰਾਲੀ ਨੂੰ ਨਾ ਅੱਗ ਲਾਉਣ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਹੈ . ਪਰਮਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸਾਡਾ ਮਹਿਕਮਾ ਸਮੇਂ ਸਮੇਂ ਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਦਾ ਆ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਜ਼ਿਲ੍ਹੇ ਦਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਹੈ ਬਲਕਿ ਇੱਥੇ ਦੇ ਕਿਸਾਨ ਨੂੰ ਖੇਤੀਬਾੜੀ ਮਹਿਕਮਾ ਝੁੱਲ ਦੀ ਥਾਂ ਤੇ ਦੂਜੀਆਂ ਬਦਲਵੀਆਂ ਫ਼ਸਲਾਂ ਲਗਾਉਣ ਵਾਸਤੇ ਜਾਗਰੂਕ ਕਰ ਰਿਹਾ ਹੈ ਜਿਸ ਦੇ ਅਧੀਨ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦੇ ਤਹਿਤ ਜ਼ਿਲ੍ਹੇ ਦਾ ਕਿਸਾਨ ਬਦਲਵੀਆਂ ਫਸਲਾਂ ਵੱਲ ਵੱਧ ਪ੍ਰੇਰਿਤ ਹੋ ਰਿਹਾ ਹੈ
ਚੀਮਾ ਨੇ ਗੱਲਬਾਤ ਕਰਦੇ ਦੱਸਿਆ ਕਿ ਸਾਡੀ ਧਰਤੀ ਤੇ ਹਰੀ ਕ੍ਰਾਂਤੀ ਦੇ ਨਾਮ ਤੇ ਝੋਨੇ ਦੀ ਫਸਲ ਤਾਂ ਕਰੀਬ ਚਾਲੀ ਪੰਜਾਹ ਸਾਲਾਂ ਤੋਂ ਬੀਜੀ ਜਾ ਰਹੀ ਹੈ ਪਰ ਸਾਡੀ ਪ੍ਰਿਥਵੀ ਤਾਂ ਲੱਖਾਂ ਕਰੋੜਾਂ ਸਾਲ ਪੁਰਾਣੀ ਹੈ ਕਿਸਾਨਾਂ ਨੂੰ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੀਆਂ ਫਸਲਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ ਅਤੇ ਧਰਤੀ ਦੇ ਵਿੱਚ ਕੀਟਨਾਸ਼ਕ ਅਤੇ ਕੀੜੇ ਮਾਰ ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ ਇਸ ਲਈ ਕਿਸਾਨ ਵੀਰਾਂ ਨੂੰ ਜੈਵਿਕ ਖੇਤੀਬਾੜੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ
ਚੀਮਾ ਨੇ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਸਭ ਤੋਂ ਪਹਿਲਾਂ ਨੁਕਸਾਨ ਉਸ ਕਿਸਾਨ ਦਾ ਹੀ ਹੁੰਦਾ ਹੈ ਜਦੋਂ ਉਸ ਦੂਸ਼ਿਤ ਧੂੰਏ ਨੂੰ ਸੁੰਘਦਾ ਹੈ ਇਸ ਕਰਕੇ ਉਨ੍ਹਾਂ ਵੱਲੋਂ ਕਿਸਾਨ ਵੀਰਾਂ ਨੂੰ ਇਸ ਦੇ ਖਤਰੇ ਤੋਂ ਸੁਚੇਤ ਕਰ ਜਾਗਰੂਕ ਕੀਤਾ ਜਾ ਰਿਹਾ ਹੈ
ਵੰਟੂ ਵਨ ਪਰਮਿੰਦਰ ਸਿੰਘ ਚੀਮਾ ਖੇਤੀਬਾੜੀ ਅਫ਼ਸਰ ਰੂਪਨਗਰ ਨਾਲ ਦਵਿੰਦਰ ਗਰਚਾ ਰਿਪੋਰਟਰ

Conclusion:ਪੰਜਾਬ ਦੇ ਵਿੱਚ ਰੂਪਨਗਰ ਜ਼ਿਲ੍ਹੇ ਨੂੰ ਹਮੇਸ਼ਾ ਹੀ ਗ੍ਰੀਨ ਸਿਟੀ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਇੱਥੇ ਦਾ ਕਿਸਾਨ ਪਰਾਲੀ ਨਾ ਸਾੜਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨੰਬਰ ਵਨ ਤੇ ਆ ਚੁੱਕਿਆ ਹੈ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਹ ਇਸ ਵਾਰ ਵੀ ਪਰਾਲੀ ਨਾ ਸਾੜਨ ਵਾਸਤੇ ਸੂਬੇ ਦੇ ਵਿੱਚ ਪਹਿਲੇ ਸਥਾਨ ਤੇ ਆਉਣਗੇ
ETV Bharat Logo

Copyright © 2024 Ushodaya Enterprises Pvt. Ltd., All Rights Reserved.