ETV Bharat / state

"ਆਪ" ਦੇ ਵਿਧਾਇਕ ਡਾ.ਬਲਬੀਰ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਹੋਣ ਤੋਂ ਤੁਰੰਤ ਬਾਅਦ ਮਿਲੀ ਜਮਾਨਤ - ਡਾ ਬਲਬੀਰ ਨੇ ਕਿਹਾ ਕਿ ਜਿਸ ਜ਼ਮੀਨ ਦੀ ਗੱਲ ਹੋਈ

ਪੰਜਾਬ ਦੇ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਡਾ: ਬਲਬੀਰ ਸਿੰਘ ਨੂੰ ਰੋਪੜ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਵਿਧਾਇਕ ਨੂੰ ਪਤਨੀ ਅਤੇ ਬੇਟੇ ਸਮੇਤ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਸਜ਼ਾ ਘੱਟ ਹੋਣ ਕਾਰਨ ਅਦਾਲਤ 'ਚ ਹੀ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਡਾ: ਬਲਬੀਰ ਨੇ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਸੈਸ਼ਨ ਕੋਰਟ ਵਿਚ ਅਪੀਲ ਕਰਨਗੇ।

"ਆਪ" ਦੇ ਵਿਧਾਇਕ ਡਾ.ਬਲਬੀਰ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਹੋਣ ਤੋਂ ਬਾਅਦ ਨਾਲ ਹੀ ਮਿਲੀ ਜਮਾਨਤ

author img

By

Published : May 23, 2022, 7:53 PM IST

ਰੂਪਨਗਰ: ਪੰਜਾਬ ਦੇ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਡਾ: ਬਲਬੀਰ ਸਿੰਘ ਨੂੰ ਰੋਪੜ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਵਿਧਾਇਕ ਨੂੰ ਪਤਨੀ ਅਤੇ ਬੇਟੇ ਸਮੇਤ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਸਜ਼ਾ ਘੱਟ ਹੋਣ ਕਾਰਨ ਅਦਾਲਤ 'ਚ ਹੀ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਡਾ: ਬਲਬੀਰ ਨੇ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਸੈਸ਼ਨ ਕੋਰਟ ਵਿਚ ਅਪੀਲ ਕਰਨਗੇ।

ਇਹ ਡਾ: ਬਲਵੀਰ ਸਿੰਘ ਦਾ ਪਰਿਵਾਰਕ ਝਗੜਾ ਸੀ। ਇਸ ਸਬੰਧੀ ਉਸ ਖ਼ਿਲਾਫ਼ 2011 ਵਿੱਚ ਕੁੱਟਮਾਰ ਦਾ ਕੇਸ ਦਰਜ ਹੋਇਆ ਸੀ। ਇਨ੍ਹਾਂ ਤਿੰਨਾਂ ਦੇ ਨਾਲ ਹੀ ਵਿਧਾਇਕ ਦੀ ਜ਼ਮੀਨ ਦੇ ਠੇਕੇਦਾਰ ਨੂੰ ਵੀ ਸਜ਼ਾ ਹੋਈ ਹੈ। ਜਿਸ ਤੋਂ ਬਾਅਦ ਰੋਪੜ ਅਦਾਲਤ ਨੇ ਡਾ: ਬਲਵੀਰ ਸਿੰਘ ਨੂੰ ਪਰਿਵਾਰ ਸਮੇਤ ਜ਼ਮਾਨਤ ਦੇ ਦਿੱਤੀ ਹੈ।

ਖੇਤ ਨੂੰ ਪਾਣੀ ਦਿੰਦੇ ਸਮੇਂ ਕੀਤਾ ਹਮਲਾ : ਬਲਬੀਰ ਸਿੰਘ ਵਿਰੁੱਧ 13 ਜੂਨ 2011 ਨੂੰ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਉਸ ਦੀ ਪਤਨੀ ਦੀ ਭੈਣ ਰੁਪਿੰਦਰਜੀਤ ਕੌਰ ਅਤੇ ਉਸ ਦੇ ਪਤੀ ਮੇਵਾ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਡਾਕਟਰ ਬਲਵੀਰ ਤੇ ਹੋਰ ਮੁਲਜ਼ਮਾਂ ਨੇ ਉਸ ’ਤੇ ਉਸ ਵੇਲੇ ਹਮਲਾ ਕੀਤਾ ਜਦੋਂ ਉਹ ਚਮਕੌਰ ਸਾਹਿਬ ਵਿੱਚ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਸੀ।

ਸਿਆਸਤ ਕਾਰਨ ਕੇਸ ਦਰਜ : ਵਿਧਾਇਕ ਡਾ: ਬਲਬੀਰ ਨੇ ਕਿਹਾ ਕਿ ਜਿਸ ਜ਼ਮੀਨ ਦੀ ਗੱਲ ਹੋਈ ਹੈ, ਉਹ ਉਨ੍ਹਾਂ ਦੀ ਪਤਨੀ ਦੇ ਨਾਂਅ 'ਤੇ ਹੈ | 2011 'ਚ ਸਿਆਸਤ ਕਾਰਨ ਉਸ 'ਤੇ ਮਾਮਲਾ ਦਰਜ ਹੋਇਆ ਸੀ। ਉਨ੍ਹਾਂ ਨੂੰ ਹਾਈ ਕੋਰਟ ਤੋਂ ਵੀ ਰਾਹਤ ਮਿਲੀ ਹੈ। ਉਨ੍ਹਾਂ ਰੋਪੜ ਅਦਾਲਤ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ। ਇਸ ਦੇ ਖਿਲਾਫ ਉਹ ਸੈਸ਼ਨ ਕੋਰਟ ਜਾਣਗੇ।

ਵਿਧਾਇਕ ਬਣੇ ਰਹਿਣਗੇ ਜਾਂ ਨਹੀਂ ਇਸ ਦਾ ਫੈਸਲਾ ਸਪੀਕਰ ਕਰਨਗੇ: ਬਲਬੀਰ ਸਿੰਘ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੋਈ ਹੈ। ਅਜਿਹੇ 'ਚ ਉਹ ਨਿਯਮ ਤਹਿਤ ਵਿਧਾਇਕ ਦੇ ਅਹੁਦੇ 'ਤੇ ਬਣੇ ਰਹਿਣ ਦੇ ਯੋਗ ਨਹੀਂ ਹਨ। ਹਾਲਾਂਕਿ ਉਹ ਵਿਧਾਇਕ ਬਣੇ ਰਹਿਣਗੇ ਜਾਂ ਨਹੀਂ, ਇਹ ਫੈਸਲਾ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦੇ ਹੱਥ ਹੈ। ਇਹ ਵੀ ਸੰਭਵ ਹੈ ਕਿ ਸੈਸ਼ਨ ਕੋਰਟ ਵਿਚ ਅਪੀਲ ਦਾ ਹਵਾਲਾ ਦੇ ਕੇ ਉਸ ਦਾ ਅਹੁਦਾ ਫਿਲਹਾਲ ਬਚਾਇਆ ਜਾ ਸਕਦਾ ਹੈ।

ਸਾਬਕਾ ਮੰਤਰੀ ਦੇ ਪੁੱਤਰ ਨੂੰ ਹਰਾਇਆ : ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਡਾ: ਬਲਬੀਰ ਸਿੰਘ ਪਟਿਆਲਾ ਦਿਹਾਂਤੀ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਬਲਬੀਰ ਸਿੰਘ ਨੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਮੋਹਿਤ ਮਹਿੰਦਰਾ ਨੂੰ 53,474 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਮੋਹਿਤ ਮਹਿੰਦਰਾ ਬ੍ਰਹਮਮੋਹਿੰਦਰਾ ਦੇ ਪੁੱਤਰ ਹਨ, ਜੋ ਪਿਛਲੀ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ।

ਇਹ ਵੀ ਪੜ੍ਹੋ:- ਆਈਪੀਐੱਲ - 2022: ਪੰਜਾਬ ਕਿੰਗਜ਼ ਦੇ ਅਰਸ਼ਦੀਪ ਦੀ ਭਾਰਤੀ ਟੀਮ ਲਈ ਹੋਈ ਚੋਣ

ETV Bharat Logo

Copyright © 2024 Ushodaya Enterprises Pvt. Ltd., All Rights Reserved.