ETV Bharat / state

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਨੂੰ ਲੈ ਕੇ ਗਗਨਦੀਪ ਦੇ ਹੱਕ 'ਚ ਨਿੱਤਰੀ 'ਆਪ' ਲੀਡਰਸ਼ਿਪ

ਸ੍ਰੀ ਅਨੰਦਪੁਰ ਸਾਹਿਬ ਤੋਂ ਵਰਕਰ ਗਗਨਦੀਪ ਸਿੰਘ ਤੇ ਹੋਏ ਪਰਚੇ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਵੱਲੋ ਗਗਨ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਕਾਂਗਰਸ ਅਤੇ ਅਕਾਲੀ ਦਲ 'ਤੇ ਨਿਸ਼ਾਨੇ ਸਾਧੇ।

ਗਗਨਦੀਪ ਦੇ ਹੱਕ 'ਚ ਨਿੱਤਰੀ 'ਆਪ' ਲੀਡਰਸ਼ਿਪ
ਗਗਨਦੀਪ ਦੇ ਹੱਕ 'ਚ ਨਿੱਤਰੀ 'ਆਪ' ਲੀਡਰਸ਼ਿਪ
author img

By

Published : Jul 28, 2020, 3:05 PM IST

ਸ੍ਰੀ ਅਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਰਕਰ ਗਗਨਦੀਪ ਸਿੰਘ 'ਤੇ ਬੀਤੇ ਦਿਨ ਪਰਚਾ ਦਰਜ ਹੋਇਆ ਹੈ। ਇਸ ਮੌਕੇ ਅੱਜ ਸਮੂਚੀ ਲੀਡਰਸ਼ਿਪ ਗਗਨਦੀਪ ਦੇ ਘਰ ਭਰਤਗੜ ਵਿਖੇ ਪਹੁੰਚੀ। ਇਸ ਮੌਕੇ 'ਆਪ' ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਦਿੱਲੀ ਤੋਂ 'ਆਪ' ਵਿਧਾਇਕ ਜਰਨੈਲ ਸਿੰਘ ਸਣੇ ਕਈ ਆਗੂ ਮੌਜੂਦ ਰਹੇ।

ਗਗਨਦੀਪ ਦੇ ਹੱਕ 'ਚ ਨਿੱਤਰੀ 'ਆਪ' ਲੀਡਰਸ਼ਿਪ

ਦੱਸਣਯੋਗ ਹੈ ਬੀਤੇ ਦਿਨੀਂ ਗਗਨਦੀਪ ਸਿੰਘ ਨੇ ਸ਼ਹਿਰ 'ਚ ਹੋ ਰਹੀ ਨਜਾਇਜ਼ ਮਾਈਨਿੰਗ ਦੇ ਖਿਲਾਫ ਅਵਾਜ਼ ਚੁੱਕੀ ਸੀ, ਜਿਸ ਤੋਂ ਬਾਅਦ ਸਥਾਨਕ ਵਿਧਾਇਕ ਵੱਲੋਂ ਉਨ੍ਹਾਂ 'ਤੇ ਪਰਚਾ ਕਰਵਾਇਆ ਗਿਆ।

ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਾਂਗਰਸ ਸਰਕਾਰ ਉੱਤੇ ਵਰਦਿਆਂ ਕਿਹਾ ਕਿ ਪਰਚਾ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਗਗਨਦੀਪ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਉਸੇ ਦਿਨ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਉਸ ਦਿਨ ਜਦੋਂ ਦਿਨੇਸ਼ ਚੱਢਾ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਵੀ ਥਾਣੇ ਲੈ ਗਈ। ਚੀਮਾ ਨੇ ਇਸ ਗੱਲ ਦੀ ਨਿਖੇਧੀ ਕਰਦਿਆਂ ਆਖਿਆ ਕਿ ਪੁਲਿਸ ਸੱਚ ਦਾ ਸਾਥ ਦੇਣ ਵਾਲੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਹਰਪਾਲ ਚੀਮਾ ਨੇ ਡੀਐਸਪੀ ਅਤੇ ਐਸਐਚਓ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਰਟ ਕੰਪਲੈਕਸ ਵਿੱਚ ਵਕੀਲਾਂ ਤੇ ਹਮਲੇ ਹੋਣਗੇ ਤਾਂ ਇਹ ਮਾੜੀ ਗੱਲ ਹੈ। ਹਰਪਾਲ ਚੀਮਾ ਨੇ ਮੁੜ ਤੋਂ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਖਿਆ ਕਿ ਵੱਡੇ-ਵੱਡੇ ਅਹੁਦੀਆਂ ਉੱਤੇ ਬੈਠੇ ਲੋਕ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਕੇ ਆਮ ਲੋਕਾਂ ਤੇ ਪਰਚੇ ਕਰਵਾ ਰਹੇ ਹਨ। ਜੇਕਰ ਕੋਈ ਉਨ੍ਹਾਂ ਦੀ ਗੈਰ-ਕਾਨੂੰਨੀ ਹਰਕਤਾਂ ਬਾਰੇ ਅਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਦੀ ਤਾਜ਼ਾ ਉਦਾਹਰਣ ਗਗਨਦੀਪ ਸਿੰਘ ਤੇ ਹੋਰ ਮਾਮਲੇ ਤੋਂ ਮਿਲ ਸਕਦੀ ਹੈ। ਗਨਦੀਪ ਸਿੰਘ ਦੀ ਗਲਤੀ ਇੰਨੀ ਕੁ ਸੀ ਉਨ੍ਹਾਂ ਨੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਆਵਾਜ਼ ਚੁੱਕੀ ਸੀ। ਸਥਾਨਕ ਵਿਧਾਇਕ ਦੇ ਕਹਿਣ 'ਤੇ ਪੁਲਿਸ ਵੱਲੋਂ ਉਨ੍ਹਾਂ 'ਤੇ ਝੂਠਾ ਪਰਚਾ ਦਰਜ ਕਰਨਾ ਸ਼ਰਮਨਾਕ ਗੱਲ ਹੈ। ਆਪ ਦੀ ਸਮੁੱਚੀ ਲੀਡਰਸ਼ਿਪ ਨੇ ਗਗਨਦੀਪ ਸਿੰਘ ਦਾ ਸਮਰਥਨ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.