ਰੋਪੜ: ਪੂਰੀ ਦੁਨੀਆਂ ਦੇ ਵਿੱਚ ਕੋਰੋਨਾ ਵਾਇਰਸ ਦਾ ਆਤੰਕ ਫੈਲ ਚੁੱਕਿਆ ਹੈ, ਜਿਸ ਤੋਂ ਬਚਾਅ ਲਈ ਵਰਤਿਆ ਜਾਣ ਵਾਲਾ ਡਿਸਪੋਜ਼ੇਬਲ ਮਾਸਕ ਰੋਪੜ ਦੇ ਮੈਡੀਕਲ ਸਟੋਰਾਂ ਕੋਲ ਮੌਜੂਦ ਨਹੀਂ।
ਚੀਨ ਤੋਂ ਫੈਲਿਆ ਕੋਰੋਨਾ ਵਾਇਰਸ ਭਾਰਤ ਤੱਕ ਪਹੁੰਚ ਚੁੱਕਿਆ ਹੈ। ਪੰਜਾਬ ਦੇ ਵਿੱਚ ਵੀ ਜੋ ਯਾਤਰੀ ਚੀਨ ਤੋਂ ਕੈਨੇਡਾ ਰਾਹੀਂ ਭਾਰਤ ਆ ਰਹੇ ਹਨ। ਉਨ੍ਹਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਲਏ ਜਾ ਰਹੇ ਹਨ, ਜਿਸ ਤੋਂ ਬਾਅਦ ਆਮ ਸ਼ਹਿਰੀਆਂ ਦੇ ਵਿੱਚ ਵੀ ਕੋਰੋਨਾ ਵਾਇਰਸ ਦਾ ਡਰ ਫੈਲ ਚੁੱਕਾ ਹੈ।
ਕੋਰੋਨਾ ਵਾਇਰਸ ਤੋਂ ਬਚਾਅ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਤੁਸੀਂ ਬਾਹਰ ਜਦੋਂ ਨਿਕਲਦੇ ਹੋ ਤਾਂ ਮੂੰਹ 'ਤੇ ਮਾਸਕ ਪਹਿਨ ਸਕਦੇ ਹੋ ਪਰ ਇਹ ਮਾਸਕ ਰੋਪੜ ਦੇ ਕਿਸੇ ਵੀ ਮੈਡੀਕਲ ਸਟੋਰ 'ਤੇ ਉਪਲੱਬਧ ਨਹੀਂ ਹੈ।
ਈਟੀਵੀ ਭਾਰਤ ਦੀ ਰੋਪੜ ਟੀਮ ਨੇ ਸਥਾਨਕ ਇੱਕ ਮੈਡੀਕਲ ਸਟੋਰ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਉਨ੍ਹਾਂ ਕੋਲ ਵੀਹ ਤੋਂ ਪੱਚੀ ਗ੍ਰਾਹਕ ਡਿਸਪੋਜ਼ੇਬਲ ਮਾਸਕ ਖਰੀਦਣ ਆਉਂਦੇ ਹਨ ਪਰ ਉਹ ਮਾਸਕ ਮਾਰਕੀਟ ਦੇ ਵਿੱਚ ਉਪਲੱਬਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਿੱਛੇ ਡਿਸਟੀਬਿਊਟਰ ਤੋਂ ਵੀ ਇਹ ਮਾਸਕ ਨਹੀਂ ਮਿਲ ਰਿਹਾ।
ਡਿਸਪੋਜ਼ੇਬਲ ਮਾਸਕ ਰੋਪੜ ਸ਼ਹਿਰ ਦੀ ਕਿਸੇ ਵੀ ਮੈਡੀਕਲ ਸਟੋਰ 'ਤੇ ਉਪਲੱਬਧ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਜਿਸ ਵੀ ਕੋਲ ਇਹ ਮਾਸਕ ਹੈ। ਉਹ ਮਹਿੰਗੇ ਭਾਅ 'ਤੇ ਵੇਚ ਰਿਹਾ ਹੈ। ਪੰਜਾਬ ਸਰਕਾਰ ਜ਼ਿਲ੍ਹੇ ਦੇ ਵਿੱਚ ਡਿਸਪੋਜ਼ੇਬਲ ਮਾਸਕ ਉਪਲੱਬਧ ਕਰਵਾਉਣ ਲਈ ਯਤਨ ਕਰੇ।
ਇਹ ਵੀ ਪੜੋ: ਕਿੱਕੀ ਢਿੱਲੋਂ ਤੇ ਗੁਰਪ੍ਰੀਤ ਕਾਂਗੜ ਨੇ ਮੁੱਖ ਗਵਾਹ ਦੀ ਘਰਵਾਲੀ ਨੂੰ ਦਿੱਤਾ ਜਵਾਬ
ਮੈਡੀਕਲ ਸਟੋਰ ਦੇ ਮਾਲਕਾਂ ਅਨੁਸਾਰ ਜਿੰਨਾ ਵੀ ਡਿਸਪੋਜ਼ੇਬਲ ਮਾਸਕ ਬਣ ਰਿਹਾ ਹੈ। ਉਹ ਜ਼ਿਆਦਾਤਰ ਚਾਈਨਾ ਵਰਗੇ ਮੁਲਕਾਂ ਵੱਲ ਹੀ ਐਕਸਪੋਰਟ ਹੋ ਰਿਹਾ ਹੈ, ਜਿਸ ਕਾਰਨ ਇੱਥੇ ਇਹ ਉਪਲੱਬਧ ਨਹੀਂ ਹੋ ਰਿਹਾ।