ਰੂਪਨਗਰ: ਪੰਜਾਬ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਸਿਹਤ ਸੇਵਾਵਾਂ ਹਫਤੇ ਦੇ 7 ਦਿਨ 24 ਘੰਟੇ ਖੁੱਲਣਗੀਆਂ। ਇਹ ਜਾਣਕਾਰੀ ਰੋਪੜ ਦੀ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨਾਲ ਸਾਂਝੀ ਕੀਤੀ ਹੈ।
ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕੀ ਹੁਣ ਦਵਾਈਆਂ ਦੀਆਂ ਦੁਕਾਨਾਂ, ਹਸਪਤਾਲ, ਟੈਸਟ ਲੈਬ ਪੂਰਾ ਹਫਤਾ 24 ਘੰਟੇ ਖੋਲੇ ਜਾ ਸਕਦੇ ਹਨ। ਜਨਤਾ ਅਤੇ ਮਰੀਜਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ।
ਸਰਕਾਰ ਦੇ ਇਸ ਫੈਸਲੇ ਦਾ ਰੋਪੜ ਦੀ ਜਨਤਾ ਅਤੇ ਇਸ ਵਰਗ ਨਾਲ ਜੁੜੇ ਦੁਕਾਨਦਾਰਾਂ ਵਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ ਹੈ ਪਰ ਹੁਣ ਦੂਜੇ ਦੁਕਾਨਦਾਰਾਂ ਵਲੋਂ ਵੀ ਵੀਕਐਂਡ ਕਰਫਿਊ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਜਾਵੇਗੀ।