ਰੂਪਨਗਰ: ਅਨੰਦਪੁਰ ਸਾਹਿਬ ਦੇ ਜੰਗਲਾਂ ਵਿੱਚ ਗੈਰ ਕਾਨੂੰਨੀ ਸ਼ਿਕਾਰ ਉਤੇ ਸਖ਼ਤ ਨਜ਼ਰ ਰੱਖ ਰਿਹਾ ਹੈ। ਜਿਸ ਦੇ ਅਧੀਨ ਰੂਪਨਗਰ ਜੰਗਲੀ ਵਿਭਾਗ ਨੇ 4 ਵਿਅਕਤੀਆਂ ਨੂੰ ਦੋ ਜਾਨਵਾਰਾਂ ਨਾਲ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਜਿਪਸੀ ਵਿੱਚ ਇਕ ਜੰਗਲੀ ਭੌਂਕਣ ਵਾਲਾ ਹਿਰਨ ਅਤੇ ਇੱਕ ਜੰਗਲੀ ਸੂਰ ਬਰਾਮਦ ਕੀਤਾ ਹੈ। ਜੰਗਲੀ ਭੌਂਕਣ ਵਾਲੇ ਹਿਰਨ ਨੂੰ ਆਮ ਭਾਸ਼ਾ ਵਿੱਚ ਜੰਗਲੀ ਕੱਕੜ ਕਹਿੰਦੇ ਹਨ।
ਸ਼ਿਕਾਰ ਕਰਕੇ ਆ ਰਹੇ 4 ਵਿਅਕਤੀ ਗ੍ਰਿਫਤਾਰ: ਜੰਗਲੀ ਵਿਭਾਗ ਦੇ ਰੇਜ਼ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕੋਈ ਜੰਗਲ ਵਿੱਚ ਗੈਰ ਕਾਨੂੰਨੀ ਸ਼ਿਕਾਰ ਕਰ ਰਿਹਾ ਹੈ ਇਸ ਲਈ ਉਨ੍ਹਾਂ ਨੂੰ ਫੜਨ ਲਈ ਜੰਗਲੀ ਵਿਭਾਗ ਵੱਲੋਂ ਨਾਕੇ ਲਗਾਏ ਗਏ। 4 ਵਿਅਕਤੀਆਂ ਨੂੰ ਜਿਪਸੀ ਵਿੱਚ 2 ਮ੍ਰਿਤਕ ਜਾਨਵਰ ਲੈ ਕੇ ਜਾ ਰਹੇ ਸਨ। ਜਿਨ੍ਹਾਂ ਨੂੰ ਜਦੋਂ ਰੋਕਿਆ ਗਿਆ ਤਾਂ ਉਨ੍ਹਾਂ ਦੀ ਜਿਪਸੀ ਵਿੱਚੋਂ ਇਕ ਜੰਗਲੀ ਕੱਕੜ ਅਤੇ ਇੱਕ ਜੰਗਲੀ ਸੂਰ ਬਰਾਮਦ ਕੀਤਾ ਗਿਆ। ਰੇਜ਼ ਅਫਸਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਜੰਗਲੀ ਕੱਕੜ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮਾਰਿਆ ਹੈ। ਉਨ੍ਹਾ ਕੋਲ ਸਿਰਫ ਜੰਗਲੀ ਸੂਰ ਨੂੰ ਮਾਰਨ ਦਾ ਅਧਿਕਾਰ ਹੈ। ਜੰਗਲੀ ਕੱਕੜ ਮਾਰਨ ਦੇ ਜ਼ੁਲਮ ਵਿੱਚ ਉਨ੍ਹਾਂ ਉਤੇ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ 27 ਜਨਵਰੀ ਤੱਕ ਜੇਲ੍ਹ ਭੇਜ ਦਿੱਤਾ ਗਿਆ।
ਕੌਣ ਹਨ ਮੁਲਜ਼ਮ: ਮੁਲਜ਼ਮਾਂ ਦੀ ਪਹਿਚਾਣ ਪਟਿਆਲਾ ਤੋਂ ਬਲਰਾਜ ਘੁੰਮਣ, ਚੰਡੀਗੜ੍ਹ ਦੇ ਸੈਕਟਰ 9 ਤੋਂ ਭਾਈ ਅੰਗਦ ਸਿੰਘ, ਨੈਣਾ ਦੇਵੀ ਦੇ ਪਿੰਡ ਬਹਿਲ ਦੇ ਬਲਬੀਰ ਸਿੰਘ ਅਤੇ ਬਲਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਕੋਲੋਂ ਦੋ ਰਾਈਫਲਾਂ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਜਾਣੋ ਕਿੰਨੀ ਸਜ਼ਾ: ਰੇਜ਼ ਅਫਸਰ ਨੇ ਦੱਸਿਆ ਕਿ ਜੰਗਲੀ ਕੱਕੜ ਮਾਰਨ ਉਤੇ ਇਨ੍ਹਾਂ ਨੂੰ 3 ਤੋਂ 7 ਸਾਲ ਦੀ ਸਜ਼ਾ ਅਤੇ 1 ਲੱਖ ਜੁਰਮਾਨਾ ਹੋ ਸਕਦਾ ਹੈ। ਇਸ ਤਰ੍ਹਾਂ ਸ਼ਿਕਾਰ ਕਰਨਾ ਗੈਰ ਕਾਨੂੰਨੀ ਹੈ।
ਇਹ ਵੀ ਪੜ੍ਹੋ:- ਸਾਂਸਦ ਸੰਤੋਖ ਸਿੰਘ ਚੌਧਰੀ ਦਾ ਹੋਇਆ ਦੇਹਾਂਤ, ਭਾਰਤ ਜੋੜੋ ਯਾਤਰਾ ਦੌਰਾਨ ਪਿਆ ਦਿਲ ਦਾ ਦੌਰਾ