ਰੂਪਨਗਰ : ਰੋਪੜ ਜੇਲ੍ਹ ਵਿੱਚੋ ਇਕ ਵਾਰੀ ਫਿਰ ਫੋਨ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਿਕ ਇੱਥੋਂ ਪਹਿਲਾਂ ਵੀ ਮੋਬਾਇਲ ਮਿਲ ਚੁੱਕੇ ਹਨ। ਜ਼ਿਲ੍ਹਾ ਜੇਲ੍ਹ ਰੂਪਨਗਰ ਦੇ ਸਹਾਇਕ ਸੁਪਰੀਟੇਂਡੇਂਟ ਸੁਖਵਿੰਦਰ ਸਿੰਘ ਦੇ ਬਿਆਨਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਜੇਲ੍ਹ ਵਿੱਚੋਂ 2 ਮੋਬਾਈਲ ਫੋਨ ਮਿਲੇ ਹਨ।
ਥਾਣਾ ਸਿਟੀ ਰੋਪੜ ਵਿੱਚ ਮਾਮਲਾ ਦਰਜ: ਸਹਾਇਕ ਸੁਪਰੀਟੇਂਡੇਂਟ ਸੁਖਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਵਲੋਂ ਆਪਣੇ ਸਾਥੀਆਂ ਸਮੇਤ ਜਦੋਂ ਜੇਲ੍ਹ ਅੰਦਰ ਕੈਦੀਆਂ ਦੀ ਜਾਂਚ ਕੀਤੀ ਗਈ ਤਾਂ ਬੈਰਕ ਨੰਬਰ 4 ਵਿੱਚ ਮੌਜੂਦ ਹਵਾਲਾਤੀ ਹਰਪਿੰਦਰ ਸਿੰਘ ਦੇ ਕੋਲੋਂ 1 ਮੋਬਾਇਲ ਫੋਨ, ਬੈਟਰੀ ਅਤੇ ਬਿਨਾ ਸਿਮ ਕਾਰਡ ਤੋਂ ਫੋਨ ਮਿਲਿਆ ਹੈ।ਇਸੇ ਤਰ੍ਹਾਂ ਜਾਂਚ ਦੌਰਾਨ ਬੰਦੀ ਨਵਜੋਤ ਸਿੰਘ ਕੋਲੋਂ ਵੀ ਇਕ ਮੋਬਾਇਲ ਫੋਨ ਮਿਲਿਆ ਹੈ। ਦੋਵੋਂ ਕੈਦੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਦੀ ਚੈਕਿੰਗ ਦੌਰਾਨ ਮੋਬਾਇਲ ਫੋਨ ਮਿਲਣ ਤੋਂ ਬਾਅਦ ਇਸ ਸੰਬੰਧੀ ਥਾਣਾ ਸਿਟੀ ਰੋਪੜ ਵਿੱਚ ਧਾਰਾ 52 ਪ੍ਰਿਜਨਰ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Cabinet Meeting : ਮਾਨ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਜਾਰੀ, ਕਈ ਅਹਿਮ ਫੈਸਲਿਆਂ ਉੱਤੇ ਮੋਹਰ ਲੱਗਣ ਦੀ ਉਮੀਦ
ਜੇਲ੍ਹ ਵਿਚੋਂ ਲਗਾਤਾਰ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ: ਜ਼ਿਕਰਯੋਗ ਹੈ ਕਿ ਜੇਲ੍ਹ ਵਿਚੋਂ ਲਗਾਤਾਰ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਭਾਵੇਂ ਕਿ ਰੋਪੜ ਜੇਲ੍ਹ ਵਿਚ 3 ਪੱਧਰੀ ਜੇਲ੍ਹ ਸੁਰੱਖਿਆ ਲਗਾਈ ਗਈ ਹੈ। ਪਰ ਫਿਰ ਵੀ ਇਹ ਸਵਾਲ ਪੈਦਾ ਹੁੰਦੇ ਹਨ ਹੈ ਕਿ ਕੀ ਇਹੀ ਸਖਤ ਸੁਰੱਖਿਆ ਦੇ ਇੰਤਜ਼ਾਮ ਹਨ, ਜਿਸਦੇ ਬਾਵਜੂਦ ਜੇਲ੍ਹ ਦੇ ਅੰਦਰ ਮੋਬਾਇਲ ਫੋਨ ਮਿਲ ਰਹੇ ਹਨ ਅਤੇ ਇਹ ਕਿਸ ਤਰ੍ਹਾਂ ਜੇਲ੍ਹ ਅੰਦਰ ਪਹੁੰਚ ਜਾਂਦੇ ਹਨ। ਜੇਲ੍ਹ ਵਿਭਾਗ ਇਸ ਤੋਂ ਪਹਿਲਾਂ ਕੈਬਿਨੇਟ ਮੰਤਰੀ ਹਰਜੋਤ ਬੈਂਸ ਦੇ ਅਧੀਨ ਹੁੰਦਾ ਸੀ, ਜਿਨ੍ਹਾਂ ਤੋਂ ਹੁਣ ਜੇਲ੍ਹ ਵਿਭਾਗ ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਪੰਜਾਬ ਦਾ ਜੇਲ੍ਹ ਵਿਭਾਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਲ ਹੈ, ਪਰ ਹੁਣ ਵੀ ਜੇਲ੍ਹਾਂ ਵਿੱਚੋਂ ਮੋਬਾਇਲ ਫੋਨ ਮਿਲ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਹੋਰ ਸਖਤੀ ਕਰਨ ਦੀ ਲੋੜ ਹੈ।