ਰੂਪਨਗਰ: ਨੰਗਲ ਫਲਾਈਓਵਰ ’ਤੇੇ ਹੋਏ ਦਰਦਨਾਕ ਸੜਕ ਹਾਦਸੇ 'ਚ ਦਾਦੇ ਪੋਤੇ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਕਰਤਾਰ ਸਿੰਘ ਅਤੇ ਉਸਦੇ ਪੋਤਰੇ ਬਾਸਦੇਵ ਵਾਸੀ ਪਿੰਡ ਖੇੜੀ ਨੂਰਪੁਰ ਬੇਦੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਟਰੱਕ (ਪੀਬੀ 12 ਐਮ 9993) ਹਾਦਸੇ ਤੋਂ ਬਾਅਦ ਮੋਟਰਸਾਈਕਲ ਨੂੰ ਘਸੀਟਦਾ ਹੋਇਆ 150 ਮੀਟਰ ਤੱਕ ਅੱਗੇ ਲੈ ਗਿਆ ਤੇ ਮੌਕੇ ਤੇ ਲੋਕਾਂ ਨੇ ਟਰੱਕ ਨੂੰ ਘੇਰ ਕੇ ਰੋਕ ਲਿਆ।
ਮੌਕੇ ਤੇ ਪਹੁੰਚੇ ਥਾਣਾ ਸਿਟੀ ਰੋਪੜ ਦੇ ਏ.ਐੱਸ.ਆਈ ਅੰਗਰੇਜ ਸਿੰਘ ਅਤੇ ਖੁਸ਼ਹਾਲ ਸਿੰਘ ਨੇ ਆਕੇ ਟਰੱਕ ਡਰਾਇਵਰ ਨੂੰ ਕਾਬੂ ਕੀਤਾ। ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਐਂਬੂਲੈਂਸ ਰਾਹੀਂ ਲਾਸ਼ਾਂ ਨੂੰ ਸਿਵਲ ਹਸਪਤਾਲ ਰੋਪੜ ਦੇ ਪੋਸਟਮਾਰਟਮ ਵਿਖੇ ਪਹੁੰਚਾ ਦਿੱਤਾ ਹੈ। ਟਰੱਕ ਡਰਾਇਵਰ ਨੇ ਮੌਕੇ ਤੇ ਕੁੱਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਅਤੇ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਮੋਟਰਸਾਈਕਲ ਤੇ ਸਵਾਰ ਦਾਦਾ ਪੋਤਾ ਆਪਣੇ ਪਿੰਡ ਖੇੜੀ ਨੂਰਪੁਰ ਬੇਦੀ ਜਾਂ ਰਹੇ ਸਨ, ਕਿ ਰੋਪੜ ਨੰਗਲ ਫਲਾਈਓਵਰ ਤੇ ਟਰੱਕ ਨੇ ਆਪਣੀ ਲਪੇਟ ਵਿੱਚ ਲੈ ਲਿਆ, ਅਤੇ ਦੋਵਾਂ ਦੀ ਮੌਤ ਹੋ ਗਈ। ਸਿਟੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕਾਂ ਦੇ ਪਰਿਵਾਰ ਨੂੰ ਹਾਦਸੇ ਬਾਰੇ ਸੂਚਿਤ ਕੀਤਾ ਹੈ।
ਇਹ ਵੀ ਪੜ੍ਹੋ:-ਚੰਡੀਗੜ੍ਹ 'ਚ ਕਿਸਾਨ ਕਰਨਗੇ ਗਵਰਨਰ ਹਾਊਸ ਵੱਲ ਪੈਦਲ ਮਾਰਚ