ਰੂਪਨਗਰ: ਅਵਤਾਰ ਭਾਟੀਆ ਦਾ ਕਹਿਣਾ ਹੈ ਕਿ ਉਸਨੂੰ ਬਚਪਨ ਤੋਂ ਉਸਨੂੰ ਜਿਮ ਲਗਾਉਣ ਦਾ ਬਹੁਤ ਸ਼ੌਕ ਹੁੰਦਾ ਸੀ। ਖਿਡਾਰੀ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ ਅਤੇ ਛੋਟੇ ਹੁੰਦੇ ਤੋਂ ਹੀ ਉਨ੍ਹਾਂ ਉੱਤੇ ਆਰਥਿਕ ਬੋਝ ਪੈਣੇ ਸ਼ੁਰੂ ਹੋ ਗਏ ਸਨ। ਪਿਤਾ ਜੀ ਦਾ ਛੋਟੀ ਉਮਰ ਦੇ ਵਿਚ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਰਥਿਕ ਤੰਗੀ ਝੱਲਣੀ ਪਈ, ਪਰ ਉਨ੍ਹਾਂ ਦੀ ਮਾਤਾ ਜੀ ਅਤੇ ਉਨ੍ਹਾਂ ਦੀਆਂ ਭੈਣਾਂ ਨੇ ਅਵਤਾਰ ਭਾਟੀਆ ਦਾ ਪੂਰਾ ਸਾਥ ਦਿੱਤਾ।
ਆਰਥਿਕ ਤੰਗੀ ਝੱਲਣ ਲਈ ਮਜਬੂਰ
ਅਵਤਾਰ ਪਾਰਟੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਜਿਮ ਕਰਦਾ ਸੀ ਤਾਂ ਉਨ੍ਹਾਂ ਦੀ ਪਿੱਠ ਦੇ ਵਿਚ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਸੀ ਕਰੀਬ ਇੱਕ ਲੱਖ ਤੋਂ ਉੱਪਰ ਦਾ ਖਰਚਾ ਹੋਵੇਗਾ ਅਤੇ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਜਾਵੇਗਾ, ਪਰ ਆਰਥਿਕ ਹਾਲਾਤ ਇੰਨੇ ਮਾੜੇ ਸਨ ਕਿ ਇਕ ਲੱਖ ਦੀ ਰਕਮ ਵੀ ਬਹੁਤ ਵੱਡੀ ਮਹਿਸੂਸ ਹੋਈ।
ਔਂਕੜਾਂ ਦੇ ਬਾਵਜੂਦ ਨਹੀਂ ਛੱਡਿਆ ਹੌਂਸਲਾ
ਨੌਜਵਾਨ ਨੇ ਦੱਸਿਆ ਕਿ ਉਸਨੇ ਹੌਂਸਲਾ ਨਹੀਂ ਹਾਰਿਆ ਉਸਨੇ ਦੱਸਿਆ ਕਿ ਹੌਲੀ ਹੌਲੀ ਉਸ ਵੱਲੋਂ ਆਪਣੇ ਆਪ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਸਨੇ ਦੱਸਿਆ ਕਿ ਯੋਗਾ ਕਰਨ ਤੋਂ ਬਾਅਦ ਨਤੀਜੇ ਚੰਗੇ ਆਉਣੇ ਸ਼ੁਰੂ ਹੋ ਗਏ ਤੇ ਹੌਲੀ ਹੌਲੀ ਉਨ੍ਹਾਂ ਵੱਲੋਂ ਚੱਲਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਗਈ ਜਿਸ ਤੋਂ ਬਾਅਦ ਉਹ ਇਕ ਸਾਲ ਦੀ ਮਿਹਨਤ ਤੋਂ ਬਾਅਦ ਬਿਲਕੁਲ ਤੰਦਰੁਸਤ ਹੋ ਗਿਆ।
ਜ਼ਿੰਦਗੀ ਦੇ ਨਵੇਂ ਕੈਰੀਅਰ ਦੀ ਸ਼ੁਰੂਆਤ
ਉਸਨੇ ਦੱਸਿਆ ਕਿ ਉਸਦਾ ਮਨ ਖੇਡਾਂ ਵੱਲ ਸੀ ਪਰ ਪਿੱਠ ਵਿੱਚ ਲੱਗੀ ਹੋਈ ਸੱਟ ਦੇ ਕਾਰਨ ਦੁਬਾਰਾ ਜਿਮ ਨਹੀਂ ਕਰ ਸਕਦਾ ਸੀ ਤਾਂ ਉਨ੍ਹਾਂ ਵੱਲੋਂ ਮੈਰਾਥਨ ਰਨਰ ਵਜੋਂ ਆਪਣਾ ਕੈਰੀਅਰ ਸ਼ੁਰੂ ਕਰਨ ਦੀ ਗੱਲ ਨੂੰ ਸੋਚਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਵਰਕਾ ਸ਼ੁਰੂ ਹੋ ਗਿਆ।
ਸਰਕਾਰ ਨੂੰ ਅਪੀਲ
ਅਵਤਾਰ ਭਾਟੀਆ ਨੇ ਦੱਸਿਆ ਕਿ ਪਿਛਲੇ ਕਰੀਬ ਤਿੰਨ ਸਾਲਾਂ ਦੇ ਵਿੱਚ 185 ਦੇ ਕਰੀਬ ਮੈਡਲ ਜਿੱਤ ਚੁੱਕੇ ਹਨ ।ਨੌਜਵਾਨ ਨੇ ਦੱਸਿਆ ਕਿ ਉਸਨੇ ਬਹੁਤ ਹੀ ਗਰੀਬੀ ਦੇ ਵਿੱਚ ਇਸ ਖੇਡ ਵਿੱਚ ਕਈ ਮੈਡਲ ਹਾਸਿਲ ਕੀਤੇ ਜਿਸਦੇ ਚੱਲਦੇ ਉਸਨੇ ਆਪਣੇ ਜ਼ਿਲ੍ਹੇ ਤੇ ਸੂਬੇ ਦਾ ਨਾਮ ਰੌਸ਼ਨ ਕੀਤਾ।
ਇਹ ਵੀ ਪੜ੍ਹੋ:ਨੌਕਰੀਆਂ ਦੇਣ ਦਾ ਮਾਮਲਾ: ਫਤਿਹਜੰਗ ਬਾਜਵਾ ਨੇ ਆਪਣਿਆਂ ਤੇ ਵਿਰੋਧੀਆਂ ਨੂੰ ਘੇਰਿਆ