ETV Bharat / state

ਪਟਿਆਲਾ ਵਿੱਚ ਗੈਂਗਵਾਰ, ਨੌਜਵਾਨ ਦਾ ਗੋਲੀ ਮਾਰ ਕੇ ਕਤਲ - ਸੁੱਖਾ ਭਲਵਾਨ

ਪਿੰਡ ਚਰਾਸੋਂ ਵਿਖੇ ਬੁੱਧਵਾਰ ਨੂੰ ਤਿੰਨ ਨੌਜਵਾਨ ਮੋਟਰਸਾਈਕਲ ਉੱਤੇ ਜਾ ਰਹੇ ਸਨ ਜਿਨ੍ਹਾਂ ਉੱਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਜਿਸ ਚੋਂ ਦੀਪਕ ਨਾਂਅ ਦੇ ਨੌਜਵਾਨ ਦੀ ਗੋਲੀ ਲੱਗ ਜਾਣ ਕਾਰਨ ਮੌਕੇ 'ਤੇ ਮੌਤ ਹੋ ਗਈ। ਹੋਰ 2 ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

firing in patiala
ਫ਼ੋਟੋੋ
author img

By

Published : Jan 29, 2020, 11:39 PM IST

ਪਟਿਆਲਾ: ਬਲਬੇੜਾ ਨਜ਼ਦੀਕ ਗੱਗੜਪੁਰ ਰੋਡ ਉੱਪਰ ਪਿੰਡ ਚਰਾਸੋਂ ਵਿੱਚ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਤਕਰੀਬਨ ਦੁਪਹਿਰ ਡੇਢ ਵਜੇ ਦੀ ਦੱਸੀ ਜਾ ਰਹੀ ਹੈ। ਜਿੱਥੇ ਇਹ ਘਟਨਾ ਹੋਈ ਹੈ ਉਹ ਇਲਾਕਾ ਬਲਬੇੜਾ ਪੁਲਿਸ ਪੋਸਟ ਪੀਐਸ ਸਦਰ ਪਟਿਆਲਾ ਦੀ ਹੱਦ ਵਿੱਚ ਆਉਂਦਾ ਹੈ।

ਵੇਖੋ ਵੀਡੀਓ

ਜਖ਼ਮੀ ਨੌਜਵਾਨ ਨੇ ਦੱਸਿਆ ਕਿ ਉਹ ਤਿੰਨੋ ਮੋਟਰ ਸਾਈਕਲ ਉੱਤੇ ਜਾ ਰਹੇ ਸਨ, ਤਾਂ ਪਿਛੋਂ ਇਨੋਵਾ ਗੱਡੀ ਆਈ ਜਿਸ ਨੇ ਮੋਟਰ ਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਤੋਂ ਬਾਅਦ ਉਹ ਹੇਠਾਂ ਡਿਗ ਗਏ ਅਤੇ ਉਹ ਬੇਹੋਸ਼ ਹੋ ਗਿਆ। ਇਨੋਵਾ ਗੱਡੀ ਵਿੱਚ ਆਏ ਨੌਜਵਾਨਾਂ ਨੇ ਉਨ੍ਹਾਂ ਦੇ ਸਾਥੀ ਦੀਪਕ ਦੇ ਗੋਲੀਆਂ ਮਾਰੀਆਂ ਅਤੇ ਉਥੋਂ ਫ਼ਰਾਰ ਹੋ ਗਏ। ਦੀਪਕ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਕੇ ਉੱਤੇ ਮੌਤ ਹੋ ਗਈ। 2 ਜਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਰਜਿੰਦਰਾ ਹਾਸਪਤਾਲ ਦਾਖ਼ਲ ਕਰਵਾਇਆ ਗਿਆ।

ਡੀਐਸਪੀ ਅਜੈਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲਾ ਆਪਸੀ ਪੁਰਾਣੀ ਰੰਜਿਸ਼ ਦਾ ਹੈ ਤੇ ਪੁਲਿਸ ਜਾਂਚ ਵਿੱਚ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਗੋਲੀ ਚਲਾਈ ਹੈ ਉਹ ਸੁੱਖਾ ਭਲਵਾਨ ਦੇ ਲੋਕ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ: ਦਿੱਲੀ ਚੋਣਾਂ: ਅਕਾਲੀਆਂ ਨੂੰ ਮੁੜ ਆਇਆ ਭਾਜਪਾ ਦਾ ਹੇਜ, ਸਮਰਥਨ ਦਾ ਕੀਤਾ ਐਲਾਨ

Intro:ਚਰਾਸੋਂ ਪਿੰਡ ਚ ਦੀਪਕ ਨਾਮ ਦੇ ਨੌਜਵਾਨ ਨੂੰ ਗੋਲੀ ਮਾਰ ਕੇ ਕੀਤੀ ਹੱਤਿਆ Body:ਪਟਿਆਲਾ ਤੇ ਬਲਬੇੜਾ ਨਜ਼ਦੀਕ ਗੱਗੜਪੁਰ ਰੋਡ ਉੱਪਰ ਪਿੰਡ ਚਰਾਸੋਂ ਵਿੱਚ ਇੱਕ ਨੌਜਵਾਨ ਦੇ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ
ਕਰੀਬਨ ਦਿਲ ਦੇ ਇੱਕ ਵਧ ਕੇ ਪੰਤਾਲੀ ਮਿੰਟ ਅਤੇ ਪਿੰਡ ਚਰਾਸੋਂ ਚ ਗੋਲੀ ਦੀ ਘਟਨਾ ਸਾਹਮਣੇ ਆਈ ਜਿਹੇ ਬਲਬੇੜਾ ਪੁਲੀਸ ਪੋਸਟ ਪੀਐੱਸ ਸਦਰ ਪਟਿਆਲਾ ਦੇ ਹੱਦ ਵਿਚ ਆਉਂਦਾ ਹੈ
ਦੱਸਿਆ ਜਾ ਰਿਹੈ ਕਿ ਤਿੰਨ ਨੌਜਵਾਨ ਜੋ ਹਰਿਆਣਾ ਦੇ ਨਿਵਾਸੀ ਨੇ ਉਹ ਆਪਣੇ ਮੋਟਰਸਾਈਕਲ ਪਲਸਰ ਤੇ ਜਾ ਰਹੇ ਸੀ ਜਿਸ ਨੂੰ ਕਿ ਉਨ੍ਹਾਂ ਦੇ ਕੱਲ੍ਹ ਬਲਬੇੜਾ ਚੌਕੀ ਪਟਿਆਲਾ ਦੀ ਹੱਦ ਵਿੱਚ ਆਉਂਦਾ ਹੈ ਉਥੋਂ ਇਕ ਏਜੰਸੀ ਤੋਂ ਖਰੀਦਿਆ ਸੀ ਅਗਿਆਤ ਵਿਅਕਤੀਆਂ ਦੀ ਇੱਕ ਕਾਰ ਆਈ ਅਤੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀ ਜਾਣ
ਇਸ ਵਿੱਚ ਦੀਪਕ ਨਾਮ ਦਾ ਨੌਜਵਾਨ ਮੌਕੇ ਤੇ ਹੀ ਮਰ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਿਰ ਵਿੱਚ ਗੋਲੀ ਲੱਗੀ ਜਿਸ ਕਾਰਨ ਮੌਕੇ ਤੇ ਉਸ ਦੀ ਮੌਤ ਹੋ ਗਈ ਅਤੇ ਉਸ ਦੇ ਇੱਕ ਸਾਥੀ ਦੀ ਲੱਤਾਂ ਉੱਪਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਜ਼ੇਰੇ ਇਲਾਜ ਰਜਿੰਦਰਾ ਹਾਸਪਤਾਲ ਵਿਚ ਲਿਆਂਦਾ ਗਿਆ ਜ਼ਿਕਰਯੋਗ ਹੈ ਕਿ ਜਿਸ ਸਥਾਨ ਤੇ ਇਹ ਸਾਰਾ ਘਟਨਾਕ੍ਰਮ ਹੋਇਆ ਉਹ ਹਰਿਆਣਾ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ ਇਸ ਮੌਕੇ ਤੇ ਡੀਐਸਪੀ ਅਜੈਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲਾ ਆਪਸੀ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਜਾਂਚ ਵਿਚ ਲੱਗ ਗਈ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਜਲਦੀ ਚੋਣਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਸ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਵਿਅਕਤੀਆਂ ਨੇ ਗੋਲੀ ਚਲਾਈ ਹੈ ਉਹ ਸੁੱਖਾ ਭਲਵਾਨ ਦੇ ਲੋਕ ਦੱਸੇ ਜਾ ਰਹੇ ਹਨ
ਬਾਇਟ ਜਖਮੀ ਨੌਜਵਾਨ ਦਾ ਰਿਸ਼ਤੇਦਾਰ
ਡੀਐਸਪੀ ਅਜੈਪਾਲ ਸਿੰਘConclusion:ਚਰਾਸੋਂ ਪਿੰਡ ਚ ਦੀਪਕ ਨਾਮ ਦੇ ਨੌਜਵਾਨ ਨੂੰ ਗੋਲੀ ਮਾਰ ਕੇ ਕੀਤੀ ਹੱਤਿਆ
ETV Bharat Logo

Copyright © 2025 Ushodaya Enterprises Pvt. Ltd., All Rights Reserved.