ETV Bharat / state

ਨੌਜਵਾਨ ਨੇ ਰਜਿੰਦਰਾ ਹਸਪਤਾਲ ਦੇ ਨਸ਼ਾ ਛੁਡਾਉ ਕੇਂਦਰ 'ਚ ਕੀਤੀ ਖ਼ੁਦਕੁਸ਼ੀ

ਸਰਕਾਰੀ ਰਜਿੰਦਰਾ ਹਸਪਤਾਲ ਦੇ ਮਾਡਲ ਨਸ਼ਾ ਛੁਡਾਊ ਕੇਂਦਰ 'ਚ ਬੀਤੀ ਰਾਤ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੇਂਦਰ ਦੇ ਕੈਮਰੇ ਹੋਣ ਕਰਕੇ ਪ੍ਰਸ਼ਾਸਨ 'ਤੇ ਅਣਗਹਿਲੀ ਦੇ ਦੋਸ਼ ਲੱਗ ਰਹੇ ਹਨ।

Rajindra Hospital
author img

By

Published : May 25, 2019, 5:12 PM IST

ਪਟਿਆਲਾ: ਨੌਜਵਾਨ ਦੇ ਫ਼ਾਹਾ ਲੈਣ ਬਾਰੇ ਉਸ ਸਮੇਂ ਪਤਾ ਚੱਲਿਆ ਜਦੋਂ ਕਰਮਚਾਰੀ ਉਸ ਨੂੰ ਵੇਖਣ ਲਈ ਗੁਸਲਖ਼ਾਨੇ 'ਚ ਪੁੱਜੇ ਤਾਂ ਉਸ ਨੇ ਪਰਨੇ ਨਾਲ ਫਾਹਾ ਲਿਆ ਹੋਇਆ ਸੀ। ਮ੍ਰਿਤਕ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਕੇਂਦਰ ਪ੍ਰਸ਼ਾਸਨ ਵਲੋਂ ਅਣਗਹਿਲੀ ਵਰਤੀ ਗਈ ਹੈ।

ਵੇਖੋ ਵੀਡੀਓ।
ਉਨ੍ਹਾਂ ਦੱਸਿਆ ਕਿ ਕੇਂਦਰ ਪ੍ਰਸ਼ਾਸਨ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਨਹੀਂ ਵਿਖਾਈ। ਜਦੋਂ ਵਾਰ-ਵਾਰ ਪੁੱਛਣ 'ਤੇ ਸੀਸੀਟੀਵੀ ਕੈਮਰੇ ਵੇਖੇ ਗਏ ਤਾਂ ਉਸ ਵਿੱਚ ਰਿਕਾਰਡਿੰਗ ਪਹਿਲਾਂ ਤੋਂ ਚੱਲ ਰਹੀ ਸੀ ਫਿਰ ਕੇਂਦਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਸ ਸਮੇਂ ਕੈਮਰੇ ਖ਼ਰਾਬ ਸਨ।ਮ੍ਰਿਤਕ ਦੀ ਪਛਾਣ 24 ਸਾਲਾ ਲਵਦੀਪ ਸਿੰਘ ਵਜੋਂ ਹੋਈ ਹੈ। ਕਰਮਚਾਰੀਆਂ ਵੱਲੋਂ ਤੁਰੰਤ ਘਟਨਾ ਸਬੰਧੀ ਸੂਚਨਾ ਮਾਡਲ ਟਾਊਨ ਚੌਕੀ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.