ਪਟਿਆਲਾ: ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਸਿਉਨੇ (Siune village of Patiala) ਦੇ ਲੋਕਾਂ ਵੱਲੋਂ ਸੜਕ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ 20 ਸਾਲਾਂ ਤੋਂ ਟੁੱਟੀਆਂ ਸੜਕਾਂ ਨੂੰ ਨਾ ਬਣਾਉਣ ਦੇ ਚਲਦੇ ਕੈਬਨਿਟ ਮੰਤਰੀ ਬ੍ਰਹਮਿੰਦਰਾ (Cabinet Minister Brahmindra) ਦੇ ਖਿਲਫ਼ ਕੀਤਾ ਗਿਆ। ਰੋਸ ਵੱਜੋਂ ਪਿੰਡ ਦੇ ਲੋਕ ਅਤੇ ਕਿਸਾਨਾਂ ਵੱਲੋਂ ਸੜਕ ਜਾਮ (Road jams) ਕਰ ਕੇ ਧਰਨਾ ਲਾਇਆ ਗਿਆ।
ਪਿੰਡ ਸਿਉਨਾ (The village of Siuna) ਦੇ ਲੋਕਾਂ ਨੇ ਕੈਬਨਿਟ ਮੰਤਰੀ ਬ੍ਰਹਮਿੰਦਰਾ (Cabinet Minister Brahmindra) ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੋ ਦਿਨ੍ਹਾਂ 'ਚ ਸੜਕ ਦਾ ਕੰਮ ਸ਼ੁਰੂ ਨਾ ਕੀਤਾ ਤਾਂ ਬ੍ਰਹਮਮਿੰਦਰਾ (Brahmindra) ਦੇ ਘਰ ਦੇ ਬਾਹਰ ਧਰਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: ਪੁਲਿਸ ਵੱਲੋਂ ਸ਼ਰਾਬ ਦੀ ਭੱਠੀ ਸਮੇਤ 1 ਵਿਅਕਤੀ ਗ੍ਰਿਫ਼ਤਾਰ
ਉਥੇ ਹੀ ਪਿੰਡ ਦੇ ਲੋਕਾਂ ਵੱਲੋਂ ਕਿਹਾ ਗਿਆ ਕਿ ਇੱਥੇ ਹਰ ਇੱਕ ਸਰਕਾਰ ਦੇ ਲੋਕ ਆਏ ਚਾਹੇ ਅਕਾਲੀ ਹੋਣ ਚਾਹੇ ਕਾਂਗਰਸੀ ਸਿਰਫ ਵੋਟਾਂ ਵੇਲੇ ਹੀ ਆਉਂਦੇ ਹਨ। ਜਿੱਤਣ ਤੋਂ ਬਾਅਦ ਕੋਈ ਵੀ ਪਿੰਡ ਦੀ ਸਾਰ ਨਹੀਂ ਲੈਂਦਾ। ਇੱਥੇ 20 ਸਾਲਾਂ ਤੋਂ ਨਾ ਹੀ ਇਹ ਸੜਕ ਬਣੀ, ਨਾ ਹੀ ਇੱਥੇ ਪਾਣੀ ਦੀ ਨਿਕਾਸੀ ਹੈ ਨਾ ਹੀ ਕੋਈ ਸੀਵਰੇਜ ਦਾ ਬੰਦੋਬਸਤ ਹੈ।
ਪਰ ਇਸ ਵਾਰ ਜੇਕਰ ਦੋ ਦਿਨ੍ਹਾਂ ਵਿੱਚ ਇਹ ਸੜਕ ਦਾ ਕੰਮ ਦੋ ਦਿਨਾਂ ਵਿੱਚ ਨਾ ਸ਼ੁਰੂ ਕੀਤਾ ਗਿਆ ਤਾਂ ਕਿਸਾਨ ਅਤੇ ਪਿੰਡ ਦੇ ਲੋਕਾਂ ਵੱਲੋਂ ਕੈਬਨਿਟ ਮੰਤਰੀ ਦੇ ਘਰ ਦੇ ਬਾਹਰ ਪੱਕਾ ਧਰਨਾ ਲਾਇਆ ਜਾਵੇਗਾ।
ਕਿਉਂਕਿ ਇੱਥੇ ਹਰ ਆਉਣ-ਜਾਣ ਵਾਲੇ ਰਾਹਗੀਰ, ਪਿੰਡ ਵਾਸੀ ਅਤੇ ਸਕੂਲ ਜਾਣ ਵਾਲੇ ਬੱਚੇ ਵੀ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਵੋਟਾਂ ਵੇਲੇ ਇਹ ਮੰਤਰੀ ਬਹੁਤ ਝੂਠੇ ਵਾਅਦੇ ਕਰਦੇ ਹਨ। ਅਖੀਰ ਵਿੱਚ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਹੁਣ ਵੀ ਇਸਦਾ ਹੱਲ ਨਾ ਕੀਤਾ ਗਿਆ ਤਾਂ ਇਸਦਾ ਤਿੱਖਾ ਸੰਘਰਸ ਕੀਤਾ ਜਾਵੇਗਾ ਅਤੇ ਕੈਬਨਿਟ ਮੰਤਰੀ ਬ੍ਰਹਮਿੰਦਰਾ (Cabinet Minister Brahmindra) ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ: ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਦੇਖੋ ਰੂਹ ਕੰਬਾਉ ਵੀਡੀਓ