ਪਟਿਆਲਾ: ਪੰਜਾਬ ਦੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਚੱਪੇ-ਚੱਪੇ ਤੇ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਪਰ ਅੱਜ ਮਿਤੀ 20 ਸਤੰਬਰ ਦਿਨ ਮੰਗਲਵਾਰ ਨੂੰ ਪਟਿਆਲਾ ਦੇ ਵਿੱਚ ਚੋਰਾਂ ਵੱਲੋਂ ਸੜਕ ਤੇ ਖੜੀ CRETA ਗੱਡੀ 'ਚੋ ਇੱਟ ਨਾਲ ਸ਼ੀਸ਼ਾ ਤੋੜਕੇ ਗੱਡੀ ਵਿੱਚ ਪਾਏ ਬੈਗ ਨੂੰ ਚੁੱਕ ਕੇ ਭੱਜ ਗਏ। Theft in broad daylight in Patiala.
ਦੱਸ ਦਈਏ ਕਿ ਉਸ ਬੇਗ ਵਿੱਚ 6 ਲੱਖ 20 ਹਜ਼ਾਰ ਰੁਪਏ ਸੀ। ਦੱਸ ਦੇਈਏ ਕਿ ਇਹ ਗੱਡੀ ਪਟਿਆਲਾ ਦੇ ਮਸ਼ਹੂਰ ਸਾਹਨੀ ਬੇਕਰੀ ਵਾਲਿਆਂ ਦੀ ਸੀ ਸਵੇਰੇ 10 ਵਜੇ ਦੇ ਕਰੀਬ ਸਾਹਨੀ ਬੇਕਰੀ ਦੇ ਮਾਲਿਕ ਲਹੌਰੀ ਗੇਟ ਟੀਵੀ ਹਸਪਤਾਲ ਦੇ ਬਾਹਰ ਆਪਣੀ ਗੱਡੀ ਖੜੀ ਕਰਕੇ ਹਸਪਤਾਲ ਅੰਦਰ ਗਏ ਸੀ।
ਪਰ ਜਦੋਂ 20 ਮਿੰਟ ਬਾਅਦ ਬਾਹਰ ਆ ਕੇ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਪੈਸਿਆਂ ਦਾ ਬੈਗ ਗਾਇਬ ਸੀ। ਜਿਸਦੀ ਸੂਚਨਾ ਪੁਲਿਸ ਨੂੰ ਕੀਤੀ ਗਈ ਜਿਸ ਤੋਂ ਬਾਅਦ ਕੋਤਵਾਲੀ ਥਾਣਾ ਦੀ ਪੁਲਿਸ ਮੌਕੇ ਤੇ ਪਹੁੰਚੇ ਅਤੇ ਗੱਡੀ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਫਿਲਹਾਲ ਫੋਰਨਸਿਕ ਦੀ ਟੀਮ ਮੌਕੇ ਤੇ ਪਹੁੰਚੀ ਹੈ ਅਤੇ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਉੱਤੇ ਵਪਾਰੀ ਕੋਲੋਂ ਮੰਗੀ 1 ਕਰੋੜ ਦੀ ਫਿਰੌਤੀ !