ਪਟਿਆਲਾ: ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਪਹੁੰਚੇ ਜਿਥੇ ਉਨ੍ਹਾਂ SGPC ਵੱਲੋਂ ਆਰੰਭੇ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਾਡੇ ਵੱਲੋਂ ਬਹੁਤ ਸਾਰੇ ਸਮਾਗਮ ਰੱਖੇ ਜਾ ਰਹੇ ਨੇ ਜੋ ਬੜੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਏ ਜਾਣਗੇ। ਇਸ ਤੋਂ ਵੱਖ ਵੱਖ ਵਾਰਡਰਾਂ ਤੇ ਮਹਿਲਾਵਾਂ ਲਈ ਸਾਡੇ ਵੱਲੋਂ 2 ਲੱਖ ਰੁਪਏ ਭੇਜ ਕੇ ਬਾਥਰੂਮ ਬਣਾਏ ਜਾ ਰਹੇ ਹਨ।
ਉਨ੍ਹਾਂ ਨਾਲ ਹੀ ਇਹ ਵੀ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਸਾਡੇ ਵੱਲੋਂ ਜੋ ਵਕੀਲ ਕੀਤਾ ਗਿਆ ਹੈ ਉਸ ਦਾ ਸਾਰਾ ਖ਼ਰਚ SGPC ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਨੂੰ ਵੀ ਜਲਦ ਰਿਹਾਅ ਕਰਵਾਇਆ ਜਾਵੇਗਾ ਤੇ ਉਨ੍ਹਾਂ ਕਿਸਾਨਾਂ ਦੀ ਰਿਹਾਈ ਦਾ ਖਰਚਾ ਵੀ ਅਸੀ ਚੁਕਾਂਗੇ। ਸਾਡੇ ਵੱਲੋਂ 3 ਕਿਸਾਨਾਂ ਨੂੰ ਰਿਹਾਅ ਵੀ ਕਰਵਾ ਲਿਆ ਗਿਆ ਹੈ। ਹੀ ਮਜ਼ਦੂਰ ਆਗੂ ਨਵਦੀਪ ਕੌਰ ਦੀ ਰਿਹਾਈ ਦਾ ਖਰਚਾ ਵੀ ਅਸੀ ਚੁਕਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਜਾਣਕੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਲੇਕਿਨ ਫਿਰ ਵੀ ਕਿਸਾਨਾਂ ਦਾ ਅਦੋਲਨ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ।