ਪਟਿਆਲਾ: ਕੋਰੋਨਾ ਵਾਇਰਸ ਨੇ ਜਿੱਥੇ ਭਾਰਤ ਵਿੱਚ ਆਪਣਾ ਕਹਿਰ ਵਰ੍ਹਾ ਰੱਖਿਆਂ ਹੈ, ਉੱਥੇ ਹੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਇੱਕ ਨਵਾਂ ਨਾਮ ਜੋੜਿਆ ਗਿਆ ਹੈ, ਜਿਸ ਨੂੰ ਡੈਲਟਾ ਪਲੱਸ ਵੇਰੀਐਂਟ ਕਿਹਾ ਜਾਂਦਾ ਹੈ, ਡਾ ਸੁਮਿਤ ਨੇ ਕਿਹਾ, ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਜਾਂ ਚੁੱਕਾ ਹੈ। ਪਰ ਜਦੋਂ ਅਸੀਂ ਉਸ ਰਿਪੋਰਟ ਦੀ ਮੰਗ ਕੀਤੀ, ਤਾਂ ਇਹ ਗੱਲ ਸਾਹਮਣੇ ਆਈ, ਕਿ ਲੁਧਿਆਣਾ ਦੇ ਕੇਸ ਨੂੰ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਜਿਸ ਕਾਰਨ ਇਹ ਹੁਣ ਤੱਕ ਪਟਿਆਲੇ ਦਾ ਕੇਸ ਨਹੀਂ ਹੈ, ਹੁਣ ਤੱਕ ਇੱਕ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ ਤੇ ਗੱਲਬਾਤ ਕਰਦੇ ਹੋਏ, ਪਟਿਆਲਾ ਦੇ ਡਾਕਟਰ ਸੁਮੀਤ ਸਿੰਘ ਨੇ ਆਖਿਆ, ਕਿ ਕੇਂਦਰ ਸਰਕਾਰ ਦੁਆਰਾ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਸੀ। ਇਸ ਚਿੱਠੀ ਦੇ ਵਿੱਚ ਪਟਿਆਲਾ ਅਤੇ ਲੁਧਿਆਣਾ ਦਾ ਜ਼ਿਕਰ ਕੀਤਾ ਗਿਆ ਸੀ, ਲੇਕਿਨ ਜਦੋਂ ਅਸੀਂ ਉਸ ਰਿਪੋਰਟ ਦੀ ਮੰਗ ਕੀਤੀ, ਤਾਂ ਨਿਕਲ ਕੇ ਸਾਹਮਣੇ ਆਇਆ, ਕਿ ਪਟਿਆਲਾ ਦਾ ਇਸ ਤਰ੍ਹਾਂ ਦਾ ਕੋਈ ਵੀ ਕੇਸ ਨਹੀਂ ਹੈ, ਇਹ ਕੇਸ ਲੁਧਿਆਣਾ ਤੋ ਪਟਿਆਲਾ ਵਿਖੇ ਰੈਫ਼ਰ ਕੀਤਾ ਗਿਆ ਕੇਸ ਸੀ, ਬੀਤੇ ਸ਼ੁੱਕਰਵਾਰ ਪਟਿਆਲਾ ਦੇ ਵਿੱਚ ਕੋਈ ਵੀ ਕਿਸੇ ਮਹਾਂਮਾਰੀ ਦਾ ਕੇਸ ਸਾਹਮਣੇ ਨਹੀਂ ਆਇਆ ਹੈ। ਸਾਡੇ ਵੱਲੋਂ ਇਸ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੈ, ਤੇ ਖਾਸ ਰਿਪੋਰਟ ਬਣਾ ਕੇ ਵੀ ਅੱਗੇ ਭੇਜੀ ਗਈ ਹੈ।
ਇਹ ਵੀ ਪੜ੍ਹੋ:-LIVE UPDATE: ਮੋਹਾਲੀ ਤੋਂ ਚੰਡੀਗੜ੍ਹ ਵੱਲ ਕੂਚ ਕਰ ਰਹੇ ਕਿਸਾਨ