ETV Bharat / state

ਪਿੰਡ ਦੇ ਲੋਕਾਂ ਦੀ ਸੂਬੇ ਦੇ ਲੀਡਰਾਂ ਨੂੰ ਵੱਡੀ ਚਿਤਾਵਨੀ - ਰਾਜਨੀਤਕ ਆਗੂਆਂ ਦੇ ਦਾਖ਼ਲੇ ਦੇ ਉਪਰ ਪਾਬੰਦੀ

ਖੇਤੀ ਕਾਨੂੰਨਾਂ ਨੂੰ ਲੈਕੇ ਪਿੰਡ ਵਾਸੀਆਂ ਨੇ ਪਿੰਡ ਦੇ ਵਿੱਚ ਆਉਣ ਵਾਲੇ ਹਰ ਸਿਆਸੀ ਆਗੂ ਨੂੰ ਰੋਕਣ ਦੇ ਲਈ ਪਿੰਡ ਦੇ ਬਾਹਰ ਫਲੈਕਸ ਬੋਰਡ ਲਗਾ ਕੇ ਇਹ ਐਲਾਨ ਕਰ ਦਿੱਤਾ ਹੈ ਕਿ ਕੋਈ ਵੀ ਸਿਆਸੀ ਆਗੂ ਉਦੋਂ ਤੱਕ ਪਿੰਡ ਦੇ ਵਿੱਚ ਨਾ ਆਵੇ ਜਦੋਂ ਤੱਕ ਕਿਸਾਨ ਵਿਰੋਧੀ ਬਿੱਲਾਂ ਦਾ ਖ਼ਾਤਮਾ ਨਹੀਂ ਹੋ ਜਾਂਦਾ।

ਪਿੰਡ ਦੇ ਲੋਕਾਂ ਦੀ ਸੂਬੇ ਦੇ ਲੀਡਰਾਂ ਨੂੰ ਵੱਡੀ ਚਿਤਾਵਨੀ

author img

By

Published : Jul 11, 2021, 4:23 PM IST

ਪਟਿਆਲਾ: ਖੇਤੀ ਕਾਨੂੰਨਾਂ ਨੂੰ ਲੈ ਕੇ ਲੋਕਾਂ ਦੇ ਵਿਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਗੱਲ ਕਰੀਏ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਦੀ ਤਾਂ ਪਟਿਆਲਾ ਸ਼ਹਿਰ ਦੇ ਬਿਲਕੁਲ ਨਾਲ ਲਗਦੇ ਪਿੰਡ ਅਬਲੋਵਾਲ ਦੇ ਵਸਨੀਕਾਂ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ ਪਿੰਡ ਦੇ ਵਿੱਚ ਕਿਸੇ ਵੀ ਰਾਜਨੀਤਕ ਆਗੂਆਂ ਦੇ ਦਾਖ਼ਲੇ ਦੇ ਉਪਰ ਪਾਬੰਦੀ ਲਗਾ ਦਿੱਤੀ ਹੈ।

ਪਿੰਡ ਦੇ ਨਿਵਾਸੀਆਂ ਨੇ ਪਿੰਡ ਦੇ ਵਿੱਚ ਆਉਣ ਵਾਲੇ ਹਰ ਸਿਆਸੀ ਆਗੂ ਨੂੰ ਰੋਕਣ ਦੇ ਲਈ ਪਿੰਡ ਦੇ ਬਾਹਰ ਫਲੈਕਸ ਬੋਰਡ ਲਗਾ ਕੇ ਇਹ ਐਲਾਨ ਕਰ ਦਿੱਤਾ ਹੈ ਕਿ ਕੋਈ ਵੀ ਸਿਆਸੀ ਆਗੂ ਉਦੋਂ ਤੱਕ ਪਿੰਡ ਦੇ ਵਿੱਚ ਨਾ ਆਵੇ ਜਦੋਂ ਤੱਕ ਕਿਸਾਨ ਵਿਰੋਧੀ ਬਿਲਾਂ ਦਾ ਖ਼ਾਤਮਾ ਨਹੀਂ ਹੋ ਜਾਂਦਾ।

ਪਿੰਡ ਦੇ ਲੋਕਾਂ ਦੀ ਸੂਬੇ ਦੇ ਲੀਡਰਾਂ ਨੂੰ ਵੱਡੀ ਚਿਤਾਵਨੀ

ਪਿੰਡ ਵਾਸੀਆਂ ਨੇ ਕਿਹਾ ਹੈ ਕਿ ਕਿਸਾਨ ਅਤੇ ਹੋਰ ਸੰਗਠਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਲਗਪਗ ਪੰਜ ਸੌ ਤੋਂ ਉੱਪਰ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ ਪਰ ਸਿਆਸੀ ਦਲ ਇਸ ਦੇ ਉੱਪਰ ਸਿਰਫ਼ ਤੇ ਸਿਰਫ਼ ਰਾਜਨੀਤੀ ਕਰ ਰਹੇ ਹਨ ਪਰ ਇਨ੍ਹਾਂ ਬਿਲਾਂ ਨੂੰ ਰੱਦ ਕਰਵਾਉਣ ਦੇ ਲਈ ਉਨ੍ਹਾਂ ਦੇ ਵੱਲੋਂ ਕੋਈ ਠੋਸ ਗੱਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਹੁਣ ਫ਼ੈਸਲਾ ਲਿਆ ਹੈ ਕਿ ਪਿੰਡਾਂ ਦੇ ਵਿੱਚ ਕਿਸੇ ਵੀ ਆਗੂ ਨੂੰ ਵੜਨ ਨਹੀਂ ਦਿੱਤਾ ਜਾਵੇਗਾ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।

ਇਹ ਵੀ ਪੜ੍ਹੋ:ਕਿਸਾਨਾਂ ਨੇ ਹਰਿਆਣਾ ਦੇ ਮੰਤਰੀ ਬਨਵਾਰੀ ਲਾਲ ਨੂੰ ਪਾਇਆ ਵਕਤ, ਪੁਲਿਸ ਨਾਲ ਵੀ ਹੋਈ ਝੜਪ

ETV Bharat Logo

Copyright © 2025 Ushodaya Enterprises Pvt. Ltd., All Rights Reserved.