ETV Bharat / state

ਦੇਰ ਰਾਤ ਤੱਕ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਅੱਗੇ ਝੁਕਿਆ ਪ੍ਰਸ਼ਾਸਨ

ਪੜ੍ਹੋ ਪੰਜਾਬ ਦਾ ਵਿਰੋਧ ਕਰ ਰਹੇ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਦੇ ਰੋਸ ਵੱਜੋਂ ਪਟਿਆਲਾ 'ਚ ਧਰਨੇ ਤੇ ਬੈਠੇ ਅਧਿਆਪਕ। ਦੇਰ ਰਾਤ 11 ਵਜੇ ਤੱਕ ਕੀਤਾ ਪ੍ਰਦਰਸ਼ਨ। ਝੁਕਿਆ ਪ੍ਰਸ਼ਾਸਨ ਤੇ ਅਧਿਆਪਕਾਂ ਨੇ ਸਮਾਪਤ ਕੀਤਾ ਧਰਨਾ।

ਦੇਰ ਰਾਤ ਤੱਕ ਪ੍ਰਦਰਸ਼ਨ ਕਰ ਰਹੇ ਅਧਿਆਪਕ
author img

By

Published : Feb 26, 2019, 3:21 PM IST

ਪਟਿਆਲਾ: ਪੜ੍ਹੋ ਪੰਜਾਬ ਦਾ ਵਿਰੋਧ ਕਰ ਰਹੇ ਅਧਿਆਪਕਾਂ ਦੀਆਂ ਬਦਲੀਆਂ ਕਰਨ ਦੇ ਰੋਸ ਵਜੋਂ ਬੀਤੀ ਦੇਰ ਰਾਤ ਤੱਕ ਪਟਿਆਲਾ 'ਚ ਅਧਿਆਪਕਾਂ ਨੇ ਵਿਰੋਧ ਕੀਤਾ। ਉਨ੍ਹਾਂ ਡੀਈਓ ਸਮੇਤ 20 ਅਧਿਕਾਰੀਆਂ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਸਕੂਲ ਅੰਦਰ ਹੀ ਬੰਦ ਰੱਖਿਆ ਅਤੇ ਤਾਲਾ ਲਗਾ ਦਿੱਤਾ।

ਜ਼ਿਕਰਯੋਗ ਹੈ ਕਿ ਸਕੂਲਾਂ ਅੰਦਰ ਅਧਿਆਪਕਾਂ ਵੱਲੋਂ ਸਰਕਾਰ ਦੀ ਪੜ੍ਹੋ ਪੰਜਾਬ ਦੀ ਨੀਤੀ ਨੂੰ ਗਲਤ ਦੱਸ ਕੇ ਅਧਿਆਪਕਾਂ ਵੱਲੋਂ ਇਸ ਦੇ ਅਧੀਨ ਬੱਚਿਆਂ ਦੀ ਟੈਸਟਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਜਦੋਂ ਟੈਸਟਿੰਗ ਲਈ ਸਿੱਖਿਆ ਅਧਿਕਾਰੀ ਸਕੂਲ ਅੰਦਰ ਟੈਸਟਿੰਗ ਲਈ ਗਏ ਤਾਂ ਅਧਿਆਪਕਾਂ ਨੇ ਇਸ ਦਾ ਵਿਰੋਧ ਕੀਤਾ। ਇਸ 'ਤੇ ਡੀਈਓ ਪ੍ਰਾਈਮਰੀ ਕੋਮਲ ਕੁਮਾਰੀ ਨੇ ਸਖ਼ਤ ਕਾਰਵਾਈ ਕਰਦਿਆਂ 6 ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਤੇ ਕਈ ਅਧਿਆਪਕਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ।

ਇਸਦੇ ਚਲਦਿਆਂ ਅਧਿਆਪਕਾਂ ਰੋਸ ਵਜੋਂ ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸਕੂਲ 'ਚ ਡੀ ਈ ਓ ਸਣੇ 20 ਅਧਿਕਾਰੀਆਂ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਸਕੂਲ ਅੰਦਰ ਹੀ ਬੰਦ ਰੱਖਿਆ ਅਤੇ ਸਕੂਲ ਨੂੰ ਤਾਲਾ ਮਾਰ ਦਿੱਤਾ। ਅਧਿਆਪਕਾਂ ਦਾ ਕਹਿਣਾ ਸੀ ਕਿ ਉਦੋਂ ਤੱਕ ਸਕੂਲ ਵਿੱਚੋਂ ਕੋਈ ਬਾਹਰ ਨਹੀਂ ਜਾਵੇਗਾ ਜਦੋਂ ਤੱਕ ਅਧਿਆਪਕਾਂ ਦੀਆਂ ਕੀਤੀਆਂ ਜ਼ਬਰੀ ਬਦਲੀਆਂ ਵਾਪਸ ਨਹੀਂ ਲਾਈਆਂ ਜਾਂਦੀਆਂ ਅਤੇ ਰੱਦ ਕੀਤੀਆਂ ਛੁੱਟੀਆਂ ਦਾ ਫ਼ੈਸਲਾ ਬਦਲਿਆ ਨਹੀਂ ਜਾਂਦਾ।

undefined

ਦੱਸਣਯੋਗ ਹੈ ਕਿ ਰਾਤ ਨੂੰ ਲਗਭਗ 11 ਵਜੇ ਤੱਕ ਇਹ ਪ੍ਰਦਰਸ਼ਨ ਚਲਦਾ ਰਿਹਾ। ਜਦੋਂ ਤੱਕ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਉਦੋਂ ਤੱਕ ਉਨ੍ਹਾਂ ਨੇ ਪ੍ਰਦਰਸ਼ਨ ਜਾਰੀ ਰੱਖਿਆ। ਪ੍ਰਸ਼ਾਸਨ ਨੂੰ ਅਧਿਆਪਕ ਸੰਘਰਸ਼ ਕਮੇਟੀ ਦੇ ਦਬਾਅ ਹੇਠ ਝੁਕਣਾ ਪਿਆ ਅਤੇ ਪ੍ਰਸ਼ਾਸਨ ਨੇ ਲਿਖਤੀ ਰੂਪ 'ਚ ਦਿੱਤਾ ਕਿ 6 ਅਧਿਆਪਕਾਂ ਦੀਆਂ ਬਦਲੀਆਂ ਫੌਰੀ ਤੌਰ ਤੇ ਰੱਦ ਕੀਤੀਆਂ ਜਾਂਦੀਆਂ ਹਨ ਅਤੇ ਅਧਿਆਪਕ ਆਪਣੀਆਂ ਛੁੱਟੀਆਂ ਲੈ ਸਕਦੇ ਹਨ।

Intro:ਪੜ੍ਹੋ ਪੰਜਾਬ ਦਾ ਵਿਰੋਧ ਕਰ ਰਹੇ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਦੇ ਰੋਸ ਵੱਜੋਂ ਅਧਿਆਪਕਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਦੇਰ ਰਾਤ 11 ਵਜੇ ਪ੍ਰਸ਼ਾਸਨ ਦੇ ਝੁਕਣ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ।

Body:ਜਿਕਰਯੋਗ ਹੈ ਕਿ ਸਕੂਲਾਂ ਅੰਦਰ ਅਧਿਆਪਕਾਂ ਵਲੋਂ ਸਰਕਾਰ ਦੀ ਪੜ੍ਹੋ ਪੰਜਾਬ ਦੀ ਨੀਤੀ ਨੂੰ ਗਲਤ ਦੱਸ ਕੇ ਅਧਿਆਪਕਾਂ ਵੱਲੋਂ ਇਸ ਦੇ ਅਧੀਨ ਬੱਚਿਆਂ ਦੀ ਟੈਸਟਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜਦੋਂ ਕੱਲ ਟੈਸਟਿੰਗ ਲਈ ਸਿੱਖਿਆ ਅਧਿਕਾਰੀ ਸਕੂਲ ਅੰਦਰ ਟੈਸਟਿੰਗ ਲਈ ਗਏ ਤਾਂ ਅਧਿਆਪਕਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਡੀ ਈ ਓ ਪ੍ਰਾਈਮਰੀ ਕੋਮਲ ਕੁਮਾਰੀ ਨੇ ਸਖ਼ਤ ਕਾਰਵਾਈ ਕਰਦਿਆਂ 6 ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਅਤੇ ਕਈ ਅਧਿਆਪਕਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ। ਜਿਸਦੇ ਚਲਦੇ ਅਧਿਆਪਕਾਂ ਜੇ ਕੱਲ ਰੋਸ ਵਜੋਂ ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸਕੂਲ 2 ਵਿਖੇ ਡੀ ਈ ਓ ਸਮੇਤ 20 ਅਧਿਕਾਰੀਆਂ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਸਕੂਲ ਅੰਦਰ ਹੀ ਬੰਦ ਰੱਖਿਆ ਅਤੇ ਸਕੂਲ ਨੂੰ ਤਾਲਾ ਮਾਰ ਦਿੱਤਾ ।ਇਨ੍ਹਾਂ ਦਾ ਕਹਿਣਾ ਸੀ ਕਿ ਇਹ ਓਦੋਂ ਤੱਕ ਸਕੂਲ ਅੰਦਰੋਂ ਕੋਈ ਬਾਹਰ ਨਹੀਂ ਜਾਊਗਾ ਜਦੋਂ ਤੱਕ ਅਧਿਆਪਕਾਂ ਦੀਆਂ ਕੀਤੀਆਂ ਜ਼ਬਰੀ ਬਦਲੀਆਂ ਵਾਪਿਸ ਨਹੀਂ ਲਾਈਆਂ ਜਾਂਦੀਆਂ ਨਾਲ ਹੀ ਰੱਦ ਕੀਤੀਆਂ ਛੁੱਟੀਆਂ ਦਾ ਦਾ ਫ਼ੈਸਲਾ ਬਦਲਿਆ ਨਹੀਂ ਜਾਂਦਾ।

Conclusion:ਤੁਹਾਨੂੰ ਦੱਸ ਦੇਈਏ ਤਕਰੀਬਨ ਰਾਤ 11 ਵਜੇ ਤੱਕ ਇਹ ਪ੍ਰਦਰਸ਼ਨ ਓਦੋਂ ਤੱਕ ਚਲਦਾ ਰਿਹਾ ਜਦੋਂ ਤੱਕ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਮੰਨੀਆਂ ਨਹੀਂ ਗਈਆਂ ਆਖਿਰ ਕਰ ਪ੍ਰਸ਼ਾਸਨ ਨੂੰ ਅਧਿਆਪਕ ਸੰਘਰਸ਼ ਕਮੇਟੀ ਦੇ ਦਬਾਅ ਹੇਠ ਝੁਕਣਾ ਪਿਆ ਅਤੇ ਪ੍ਰਸ਼ਾਸਨ ਨੇ ਲਿਖਤੀ ਰੂਪ ਵਿੱਚ ਦਿੱਤਾ ਕਿ 6 ਅਧਿਆਪਕਾਂ ਦੀਆਂ ਬਦਲੀਆਂ ਫੌਰੀ ਤੋਰ ਤੇ ਰੱਦ ਕੀਤੀਆਂ ਜਾਂਦੀਆਂ ਨੇ ਤੇ ਅਧਿਆਪਕ ਆਪਣੀਆਂ ਛੁੱਟੀਆਂ ਲੈ ਸਕਦੇ ਹਨ ਦੂਜੇ ਪਾਸੇ ਪੜ੍ਹੋ ਪੰਜਾਬ ਦੀ ਟੈਸਟਿੰਗ ਮੁੱਖ ਮੰਤਰੀ ਨਾਲ ਹੋਣ ਵਾਲੀ 28 ਤਾਰੀਕ ਦੀ ਮੀਟਿੰਗ ਤੱਕ ਅਧਿਆਪਕਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਵੇਗੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.