ਪਟਿਆਲਾ: ਮੋਹਾਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਦੀਆਂ ਉਂਗਲਾਂ ਵੱਢਣ ਦੇ ਮਾਮਲੇ ਵਿੱਚ ਸਖ਼ਤ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ 2 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਦਾ ਗੈਂਗਸਟਰਾਂ ਦੇ ਨਾਲ ਮੁਕਾਬਲਾ ਵੀ ਹੋਇਆ ਜਿਸ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀ ਵੀ ਚੱਲੀ ਜਿਸ ਵਿੱਚ ਇਕ ਗੈਂਗਸਟਰ ਦੇ ਪੱਟ ਵਿੱਚ ਗੋਲੀ ਵੱਜੀ ਹੈ। ਦੋਵਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਉਂਗਲਾਂ ਕੱਟਣ ਵਾਲੇ ਮਾਮਲੇ ਵਿੱਚ ਪੁਲਿਸ ਨੇ ਕੀਤੀ ਕਾਰਵਾਈ: ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਹਾਲੀ ਵਿੱਚ ਇਕ ਵਿਅਕਤੀ ਦੀਆਂ ਉਂਗਲਾਂ ਕੱਟਣ ਦੇ ਮਾਮਲੇ ਵਿੱਚ FIR ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਸੀ। ਜਿਸ ਦੀ ਤਫਤੀਸ ਦੌਰਾਨ ਦੋ ਵਿਅਕਤੀਆਂ ਦੀ ਪਛਾਣ ਕੀਤੀ ਗਈ। ਇਨ੍ਹਾਂ ਦੀ ਪਛਾਣ ਗੌਰਵ ਸ਼ਰਮਾ ਅਤੇ ਤਰੁਣ ਨਾਮ ਦੇ ਵਿਅਕਤੀਆਂ ਵਜੋ ਹੋਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਫੜਨ ਦੇ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਗੁਰਸ਼ੇਰ ਸੰਧੂ ਦੀ ਅਗਵਾਈ 'ਚ ਡੀਐੱਸਪੀ (ਡੀ) ਮੋਹਾਲੀ, ਸੀਆਈਏ ਸਟਾਫ਼ ਮੋਹਾਲੀ ਦੀ ਟੀਮ ਇਨ੍ਹਾਂ ਦਾ ਲਗਾਤਾਰ ਪਿੱਛਾ ਕਰ ਰਹੀ ਸੀ। ਇਨ੍ਹਾਂ ਨੂੰ ਪਹਿਲਾਂ ਕਾਲੀਅਮਾਂ ਦੇਖਿਆ ਗਿਆ ਫਿਰ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਸ਼ੰਭੂ ਵੈਰੀਅਰ ਤੱਕ ਪਹੁੰਚੇ।
ਪੁਲਿਸ ਨੂੰ ਕੀ ਹੋਇਆ ਬਰਾਮਦ : ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੈਂਗਸਟਰ ਸਵਿੱਫਟ ਗੱਡੀ ਵਿੱਚ ਸਨ ਜਿਨ੍ਹਾਂ ਨੇ ਪੁਲਿਸ ਉਤੇ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਗੱਡੀ ਦੇ ਟਾਇਰਾਂ ਦੇ ਵਿੱਚ ਫਾਇਰ ਕੀਤੇ ਤਾਂ ਜੋ ਉਨ੍ਹਾਂ ਨੂੰ ਰੋਕਿਆ ਜਾ ਸਕੇ। ਜਵਾਵੀ ਗੋਲੀਬਾਰੀ ਦੌਰਾਨ ਗੌਰਵ ਸਰਮਾ ਦੇ ਪੱਟ ਵਿੱਚ ਗੋਲੀ ਵੱਜੀ ਹੈ ਜਿਸ ਤੋਂ ਬਾਅਦ ਦੋਵਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਦੋਵੇਂ ਗੈਂਗਸਟਰ ਹਸਪਤਾਲ ਵਿੱਚ ਇਲਾਜ ਅਧੀਨ ਹਨ। ਗੈਂਗਸਟਰਾਂ ਕੋਲੋ ਇਕ ਸਵਿਫਟ ਕਾਰ 9 ਐਮਐਮ ਪਿਸਟਲ ਸਮੇਤ 3 ਖਾਲੀ ਕੇਸ ਅਤੇ ਇਕ ਜਿੰਦਾ ਕਾਰਤੂਸ ਵੀ ਬਰਾਮਦ ਹੋਇਆ ਹੈ।
ਕਿਉਂ ਕੱਟੀਆਂ ਦੀ ਉਂਗਲਾ : ਪੁੱਛ ਗਿੱਛ ਤੋਂ ਸਾਹਮਣੇ ਆਇਆ ਹੈ ਕਿ ਗੈਂਗਸਟਰ ਗੌਰੀ ਦੇ ਭਰਾ ਦਾ ਕਤਲ ਹੋ ਗਿਆ ਸੀ ਗੌਰੀ ਅੰਬਾਲਾ ਜੇਲ੍ਹ ਤੋਂ ਥੋੜ੍ਹਾ ਟਾਇਮ ਪਹਿਲਾਂ ਹੀ ਆਇਆ ਹੈ। ਜਿਸ ਵਿਅਕਤੀ ਦੀਆਂ ਉਂਗਲਾ ਕੱਟੀਆਂ ਹਨ ਗੈਂਗਸਟਰ ਉਸ ਦੇ ਭਰਾ ਨੂੰ ਆਪਣੇ ਭਰਾ ਦੇ ਕਤਲ ਦੀ ਸਾਜ਼ਿਸ ਦੇ ਵਿੱਚ ਇਨਵੋਲਵ ਮੰਨਦਾ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ ਇਸ ਮਾਮਲੇ ਵਿੱਚ ਹੋਰ ਮੁਲਜ਼ਮ ਵਿਆਕਤੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:- Dead Body Found in Car: ਭੇਤਭਰੇ ਹਾਲਾਤ 'ਚ ਨੌਜਵਾਨ ਦੀ ਲਾਸ਼ ਬਰਾਮਦ, ਸਹਿਮ ਦਾ ਮਾਹੌਲ